ਚੰਡੀਗੜ੍ਹ ਅਤੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦੀ ਇੱਕ ਹੋਈ ਮੀਟਿੰਗ
ਗੁਰਦਾਸਪੁਰ, 11 ਫਰਵਰੀ (ਸਰਬਜੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ‘ਤੇ ਸੂਬੇ ਵਿੱਚੋਂ ਸ਼ਰਾਰਤੀ ਅਨ੍ਹਸਰਾਂ ਨੂੰ ਮੁੱਕਤ ਕਰਨ ਲਈ ਮੁੜ ਪੰਜਾਬ ਵਿੱਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਚੰਡੀਗੜ੍ਹ ਅਤੇ ਡੀ.ਜੀ.ਪੀ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਪਰਵੀਰ ਰੰਜਨ ਦੀ ਸਾਂਝੀ ਪ੍ਰਧਾਨਗੀ ਹੇਠ ਪੰਜਾਬ ਅਤੇ ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਸ ਮੀਟਿੰਗ ਦਾ ਏਜੰਡਾ ਸੀ ਕਿ ਆਪਸੀ ਤਾਲਮੇਲ ਰੱਖਣਾ ਅਤੇ ਸੂਬੇ ਵਿੱਚ ਵੱਧ ਰਹੀਆ ਕ੍ਰਾਇਮ ਦੀ ਗਤੀਵਿਧੀਆਂ ਨੂੰ ਕੰਟਰੋਲ ਕਰਨਾ | ਇਸ ਤਹਿਤ ਜਿੱਥੇ ਪੰਜਾਬ ਦੇ ਆਲਾ ਅਫਸਰ ਵੀ ਇਸ ਮੀਟਿੰਗ ਵਿੱਚ ਹਾਜਰ ਰਹੇ | ਉਥੇ ਨਾਲ ਹੀ ਉਨ੍ਹਾਂ ਸੂਬੇ ਵਿੱਚ ਵੱਧ ਰਹੇ ਗੈਂਗਸਟਰ ਅਤੇ ਉਨ੍ਹਾਂ ਦੇ ਲਿੰਕ ਨੂੰ ਤੋੜਨ ਲਈ ਨਵੀ ਉਤੇਜਨਾ ਕਰਨ ਦੀ ਮੁਹਿੰਮ ‘ਤੇ ਜੋਰ ਦਿੱਤਾ | ਇਸ ਲਈ ਚੰਡੀਗੜ ਅਤੇ ਪੰਜਾਬ ਪੁਲਸ ਨੇ ਸਹਿਮਤੀ ਪ੍ਰਗਟਾਈ ਕਿ ਜਿਵੇਂ ਪੰਜਾਬ ਵਿੱਚ ਲੋਕ ਅੱਤਵਾਦ ਹੋ ਕੇ ਮੁੱਕਤ ਹੋ ਕੇ ਖੁੱਲੀਆ ਹਵਾਵਾਂ ਵਿੱਚ ਫਿਰਦੇ ਹਨ |ਇਸੇਤਰ੍ਹਾਂ ਹੀ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਤੱਕ ਮੁੜ ਸ਼ਾਂਤੀ ਨੂੰ ਬਰਕਰਾਰ ਰੱਖਣਾ ਪੁਲਸ ਵੱਲੋਂ ਜਾਨ ਮਾਲ ਦੀ ਰਾਖੀ ਲਈ ਦਿ੍ੜਤਾ ਤੇ ਸੰਕਲਪ ਨੂੰ ਦੁਹਰਾਇਆ ਜਾਂਦਾ ਹੈ |
ਗੌਰਵ ਯਾਦਵ ਡੀ.ਜੀ.ਪੀ ਪੰਜਾਬ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ ਹਨ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਨੂੰ ਕਿਸੇ ਵੀ ਕੀਮਤ ‘ਤੇ ਭੰਗ ਨਹੀਂ ਹੋਣ ਦਿੱਤਾ ਜਾਵੇ ਇਸ ਲਈ ਅਸੀ ਇਸ ਮਨੋਰਥ ਨੂੰ ਲੈ ਕੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੀ ਪੁਲਸ ਕੁੱਝ ਮੁੱਠੀ ਭਰ ਅÉਨ੍ਹਸਰਾਂ ਦੀ ਸੋਚ ਨੂੰ ਮੁੜ ਪੰਜਾਬ ਵਿੱਚ ਸੁਰਜੀਤ ਨਹੀਂ ਹੋਣ ਦੇਵੇਗੀ | ਇਸ ਲਈ ਪੰਜਾਬ ਅਤੇ ਚੰਡੀਗੜ੍ਹ ਮਿਲ ਕੇ ਸੂਬੇ ਵਿੱਚ ਸਮਾਜ ਵਿਰੋਧੀ ਅਨ੍ਹਸਰਾ ਖਿਲਾਫ ਮੁਹਿੰਮ ਛੇੜੀ ਗਈ | ਜਿਸ ਵਿੱਚ ਆਉਣ ਵਾਲੇ ਥੋੜੇ ਸਮੇਂ ਵਿੱਚ ਇੱਕ ਵਧੀਆ ਨਤੀਜੇ ਵੇਖਣ ਨੂੰ ਮਿਲੇਗੇ |



