ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸਨ ਜਿਲਾ ਯੂਨਿਟ ਗੁਰਦਾਸਪੁਰ ਦੀ ਹੋਈ ਮੀਟਿੰਗ

ਗੁਰਦਾਸਪੁਰ

ਗੁਰਦਾਸਪੁਰ, 10 ਸਤੰਬਰ (ਸਰਬਜੀਤ ਸਿੰਘ)–ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸਨ ਜਿਲਾ ਯੂਨਿਟ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿਚ ਬੀਤੇ ਦਿਨੀ ਦਫ਼ਤਰ ਜ਼ਿਲ੍ਹਾ ਸਿੱਖਿਆ ਸੈਕੰਡਰੀ ਵਿਖੇ ਸਾਵਨ ਸਿੰਘ ਜ਼ਿਲਾ ਪ੍ਰਧਾਨ ਪੀਐਸਐਮਐਸਯੂ ਅਤੇ ਰਘਬੀਰ ਸਿੰਘ ਬਡਵਾਲ (ਰਿਟਾਇਰਡ) ਸੂਬਾ ਚੇਅਰਮੈਨ ਆਏ ਅਤੇ ਸਿਖਿਆ ਵਿਭਾਗ ਦੇ ਕੁਝ ਕਰਮਚਾਰੀਆਂ ਨੂੰ ਇਕੱਠੇ ਕਰਕੇ ਗੁਰਦਿੱਤ ਸਿੰਘ ਨੂੰ ਸਿਖਿਆ ਵਿਭਾਗ ਦਾ ਪ੍ਰਧਾਨ ਬਣਾ ਦਿੱਤਾ ਸੋ ਕਿ ਸਰਾਸਰ ਗਲਤ ਤਰੀਕਾ ਹੈ । ਉਕਤ ਅਹੁਦੇਦਾਰ ਕਿਸੇ ਵਿਭਾਗ ਦੀ ਚੋਣ ਨਹੀਂ ਕਰਵਾ ਸਕਦੇ ਕਿਉਂਕਿ ਮੋਜੂਦਾ ਟੀਮ ਕੰਮ ਕਰ ਰਹੀ ਹੈ।

ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸਨ ਜਿਲਾ ਯੂਨਿਟ ਗੁਰਦਾਸਪੁਰ ਮੀਟਿੰਗ ਵਿਚ ਦੱਸਿਆ ਗਿਆ ਕਿ ਸਿਖਿਆ ਵਿਭਾਗ ਦੀ ਜਥੇਬੰਦੀ ਇਕ ਸਵਤੰਤਰ ਜਥੇਬੰਦੀ ਹੈ। ਜੋ ਕਿ ਸਿਖਿਆ ਵਿਭਾਗ ਤੋਂ ਮਾਨਤਾ ਪ੍ਰਾਪਤ ਹੈ। ਪਹਿਲਾ ਦੀ ਤਰਾ ਸਿਖਿਆ ਵਿਭਾਗ ਜ਼ਿਲ੍ਹਾ ਗੁਰਦਾਸਪੁਰ ਦੀ ਚੋਣਾ ਪਹਿਲਾ ਕੰਮ ਕਰਦੀ ਟੀਮ ਜ਼ਿਲਾ ਬਾਡੀ ਭੰਗ ਕਰਕੇ ਨਵੀ ਚੋਣ ਕਰਵਾਈ ਜਾਦੀ ਹੈ ਅਤੇ ਹੁਣ ਵੀ ਜਲਦੀ ਜ਼ਿਲਾ ਕਮੇਟੀ ਭੰਗ ਕਰਕੇ ਨਵੀ ਚੋਣ ਕਰਵਾਈ ਜਾਵੇਗੀ । ਫਿਲਹਾਲ ਪਹਿਲੀ ਕਮੇਟੀ ਜਿਸ ਦਾ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਅਤੇ ਜਨਰਲ ਸਕੱਤਰ ਅਮਨਦੀਪ ਸਾਹਨੀ ਹੈ ਉਹ ਕੰਮ ਕਰਦੇ ਰਹਿਣਗੇ। ਜਿਲਾ ਗੁਰਦਾਸਪੁਰ ਦੇ ਸਿਖਿਆ ਵਿਭਾਗ ਦੇ ਸਭ ਸਾਥੀਆ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਕਿਸੇ ਵੀ ਸਾਥੀ ਪ੍ਰਤੀ ਕੋਈ ਮਾੜੀ ਸ਼ਬਦਾਵਲੀ ਜਾ ਅਹਿਸਨਯੋਗ ਗੱਲ ਨਾ ਕੀਤੀ ਜਾਵੇ, ਚੋਣਾ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ, ਜ਼ਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਪਹਿਲਾ ਦੀ ਤਰਾਂ ਉਪਨ ਹੋਵੇਗੀ, ਸਿਖਿਆ ਵਿਭਾਗ ਜ਼ਿਲੇ ਗੁਰਦਾਸਪੁਰ ਦਾ ਕੋਈ ਵੀ ਸਾਥੀ ਚੋਣ ਲੜ ਸਕਦਾ ਹੈ।

 ਗੁਰਦਿੱਤ ਸਿੰਘ ਵਲੋਂ ਜਥੇਬੰਦੀ ਦੇ ਸਿਧਾਂਤਾਂ ਦੇ ਉਲਟ ਜਾ ਕੇ ਆਪਣੀ ਮਰਜ਼ੀ ਨਾਲ ਗਲਤ ਪ੍ਰਚਾਰ ਕਰਕੇ ਆਪੇ ਪ੍ਰਧਾਨ ਬਨਾਉਣ ਦੀ ਗਲਤ ਪ੍ਰਥਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸਨ ਜਿਲਾ ਯੂਨਿਟ ਗੁਰਦਾਸਪੁਰ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਪਹਿਲਾਂ ਜ਼ਿਲ੍ਹਾ ਬਾਡੀ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਬਾਡੀ ਭੰਗ ਕਰਕੇ ਨਵੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੁੰਦੀ ਹੈ। ਜਥੇਬੰਦੀ ਦੇ ਸੰਵਿਧਾਨ ਦੇ ਉਲਟ ਚੱਲਣ ਤੇ ਗੁਰਦਿੱਤ ਸਿੰਘ ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਸਿਖਿਆ ਵਿਭਾਗ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *