ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਿਵੀਜ਼ਨ ਪ੍ਰੋਗਰਾਮ ਜਾਰੀ

ਗੁਰਦਾਸਪੁਰ

ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)  ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਿਵੀਜ਼ਨ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ । ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ -ਕਮ- ਚੋਣਕਾਰ ਰਜਿਸਟ੍ਰੇਸ਼ਨ ਅਫਸਰ ਹਲਕਾ  008 ਸ੍ਰੀ ਹਰਗੋਬਿੰਦਪੁਰ ਨੇ  ਡਾ: ਨਿਧੀ ਕੁਮੁਦ ਬਾਮਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਫੋਟੋ ਵੋਟਰ ਸੂਚੀ ( 01-01-2023) ਦੀ ਸਪੈਸ਼ਲ ਸਮਰੀ ਰਿਵੀਜ਼ਨ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪ੍ਰੀ- ਰਿਵੀਜ਼ਨ ਗਤੀਵਿਧੀਆਂ ਤਹਿਤ 4 ਅਗਸਤ ਤੋਂ 20 ਅਕਤੂਬਰ ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ/ਰੀ-ਅਰੇਂਜਮੈਂਟਸ, ਫੋਟੋਗਰਾਫ਼ਜ਼, ਦੀ ਕੁਆਲਿਟੀ ਚ ਸੁਧਾਰ, ਰੀਕਾਸਟਿੰਗ ਆਫ ਸੈਕਸ਼ਨ/ਪਾਰਟਸ, ਗੈਪਸ ਦੀ ਪਹਿਚਾਣ ਆਦਿ ਕੀਤੀ ਜਾਵੇਗੀ।

ਇਸੇ ਤਰ੍ਹਾਂ 25 ਅਕਤੂਬਰ ਤੋਂ 7 ਨਵੰਬਰ ਤੱਕ ਫਾਰਮਟ 1 ਤੋਂ 8 ਦੀ ਤਿਆਰੀ, ਸਪਲੀਮੈਂਟਸ ਦੀ ਤਿਆਰੀ ਆਦਿ ਕੀਤੀ ਜਾਵੇਗੀ। 9 ਨਵੰਬਰ ਨੂੰ ਡਰਾਫਟ ਸੂਚੀ ਪਬਲੀਕੇਸ਼ਨ ਕੀਤੀ ਜਾਵੇਗੀ, ਜਦੋਂ ਕਿ 9 ਨਵੰਬਰ ਤੇ 8 ਦਸੰਬਰ ਤੱਕ ਦਾਅਵੇ ਅਤੇ ਸਪੈਸ਼ਲ ਕੰਪੇਨ ਚਲਾਈ ਜਾਵੇਗੀ। ਇਸ ਤੋਂ ਇਲਾਵਾ 26 ਦਸੰਬਰ ਤੋਂ ਪਹਿਲਾਂ ਦਾਅਵੇ ਅਤੇ ਇਤਰਾਜ ਡਿਸਪੋਜ ਕੀਤੇ ਜਾਣਗੇ ਅਤੇ 3 ਜਨਵਰੀ 2023 ਤੋਂ ਪਹਿਲਾਂ ਹੈਲਥ ਪੈਰਾਮੀਟਰ ਚੈਕ ਕੀਤੇ ਜਾਣਗੇ ਅਤੇ ਫਾਈਨਲ ਪਬਲੀਕੇਸ਼ਨਜ਼ ਲਈ ਕਮਿਸ਼ਨ ਤੋਂ ਇਜਾਜ਼ਤ ਲਈ ਜਾਵੇਗੀ, ਡਾਟਾਬੇਸ ਅੱਪਡੇਟ ਕੀਤਾ ਜਾਵੇਗਾ ਅਤੇ ਸਪਲੀਮੈਂਟਸ ਦੀ ਪ੍ਰਿਟਿੰਗ ਕੀਤੀ ਜਾਵੇਗੀ ਅਤੇ 5 ਜਨਵਰੀ 2023 ਨੂੰ ਵੋਟਰ ਸੂਚੀ ਦੀ ਫਾਈਨਲ ਪਬਲੀਕੇਸ਼ਨ ਕੀਤੀ ਜਾਵੇਗੀ।

Leave a Reply

Your email address will not be published. Required fields are marked *