ਐਸਜੀਪੀਸੀ ਕਹਿੰਦੀ!ਅਖੇ 362 ਪਾਵਨ ਸਰੂਪ ਗੁੰਮ ਮਾਮਲੇ’ਚ ਸਿੱਟ ਨੂੰ ਸੰਯੋਗ ਤੇ ਨਾ ਹੀ ਰਿਕਾਰਡ ਦੇਵਾਂਗੇ? ਧਾਮੀ ਸਾਹਿਬ ! ਤੁਸੀਂ ਸੰਯੋਗ ਤੇ ਰਿਕਾਰਡ ਵੀ ਦੇਵੋਂਗੇ, ਸਰਕਾਰ ਲੈਣਾ ਜਾਣਦੀ ਹੈ : ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਗੁਰਦਾਸਪੁਰ, 12 ਜਨਵਰੀ (ਸਰਬਜੀਤ ਸਿੰਘ)— 362 ਸਰੂਪ ਲਾ ਪਤਾ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਰੀ ਤਰ੍ਹਾਂ ਫਸ ਚੁੱਕੀ ਹੈ ਕਿਉਂਕਿ ਸਰਕਾਰ ਨੇ ਇਸ ਮਸਲੇ ਤੇ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖ ਜਥੇਬੰਦੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਹਨਾਂ ਹੀ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ ਜੋ ਅਕਾਲ ਤਖ਼ਤ ਸਾਹਿਬ ਦੀ ਜਾਂਚ ਦੌਰਾਨ ਦੋਸ਼ੀ ਪਾਏ ਗਏ ਅਤੇ ਇਹਨਾਂ ਵਿੱਚ ਮੁੱਖ ਦੋਸ਼ੀ ਸਾਬਕਾ ਸੀ ਏ ਸਤਿੰਦਰ ਸਿੰਘ ਕੋਹਲੀ ਤੇ ਕਮਲਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਸਰਕਾਰ ਵੱਲੋਂ ਇਸ ਸਬੰਧੀ ਬਣਾਈ ਗਈ ਸਿੱਟ ਪੂਰੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੋਰਨਾਂ ਦੋਸ਼ੀਆਂ ਨੂੰ ਵੀ ਗਿਰਫ਼ਤਾਰ ਕਰ ਲਿਆ ਜਾਵੇਗਾ ਪਰ ਸਰਕਾਰ ਦੀ ਇਸ ਸਿੱਟ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕੀਤਾ ਹੈ ਸਿੱਟ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਪੁਲਿਸ ਨੂੰ ਕੋਈ ਰਿਕਾਰਡ ਹੀ ਦਿੱਤਾ ਜਾਵੇਗਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ 362 ਪਾਵਨ ਸਰੂਪ ਲਾਪਤਾ ਮਾਮਲੇ ‘ਚ ਸਰਕਾਰ ਵੱਲੋਂ ਬਣਾਈ ਗਈ ਸਿੱਟ ਦਾ ਸਵਾਗਤ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਬੇਨਤੀ ਕਰਦੀ ਹੈ ਕਿ ਮਾਮਲਾ 362 ਸਰੂਪ ਲਾ ਹੋਣ ਦਾ! ਅਤੇ ਤੁਸੀਂ ਸਿੱਖ ਸੰਗਤਾਂ ਨੂੰ ਇਸ ਸਬੰਧੀ ਦੱਸਣ ਵਿੱਚ ਅਸਫ਼ਲ ਰਹੇ ਹੋ ?ਅਤੇ ਅਜਿਹੇ ਹਾਲਾਤਾਂ ਵਿੱਚ ਅਗਰ ਸਰਕਾਰ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖ ਜਥੇਬੰਦੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਿੱਟ ਬਣਾ ਕੇ ਇਸ ਸਬੰਧੀ ਪਤਾ ਲਾਉਣੀ ਚਾਹੁੰਦੀ ਹੈ ਕਿ ਆਖਿਰ ਉਹ ਸਰੂਪ ਕਿਥੇ ਹਨ ? ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਟ ਨੂੰ ਪੂਰਾ ਪੂਰਾ ਸੰਯੋਗ ਕਰਨਾ ਪਿਆ ਅਤੇ ਅਗਰ ਸਰਕਾਰ ਇਸ ਸਬੰਧੀ ਕੋਈ ਰਿਕਾਰਡ ਲੈਣਾ ਚਾਉਂਦੀ ਹੈ ਤਾਂ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰ ਇਹ ਖੁਦ ਨਹੀਂ ਕਰ ਰਹੀ! ਸਿੱਖ ਸੰਗਤਾਂ ਦੀ ਮੰਗ ਤੇ ਕਰ ਰਹੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 362 ਸਰੂਪ ਲਾਪਤਾ ਮਾਮਲੇ ‘ਚ ਸਰਕਾਰ ਵੱਲੋਂ ਬਣਾਈ ਸਿੱਟ ਨੂੰ ਸੰਯੋਗ ਨਾ ਕਰਨ ਅਤੇ ਨਾ ਹੀ ਰਿਕਾਰਡ ਦੇਣ ਵਾਲੇ ਪ੍ਰਧਾਨ ਧਾਮੀ ਦੇ ਬਿਆਨ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਅਤੇ ਸਿੱਟ ਨੂੰ ਪੂਰਾ ਸੰਯੋਗ ਕਰਨ ਤੇ ਰਿਕਾਰਡ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਪ੍ਰਧਾਨ ਧਾਮੀ ਦੇ ਬਿਆਨ ਤੋਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਦਾਲ’ਚ ਕਾਲਾਂ ਸਗੋਂ ਸਾਰੀ ਦਾਲ ਹੀ ਕਾਲੀ ਹੈ ਕਿਉਂਕਿ ਅਗਰ ਤੁਸੀਂ ਸੰਗਤਾਂ ਦੇ ਚੜਾਵੇ ਦੀ ਦੁਰਵਰਤੋ ਰਾਹੀਂ ਰੋਜ਼ ਘੁਟਾਲੇ ਕਰੋਗੇ ਤਾਂ ਸੰਗਤਾਂ ਨੂੰ ਪੁੱਛਣ ਦਾ ਪੂਰਾ ਅਧਿਕਾਰ ਹੈ, ਭਾਈ ਖਾਲਸਾ ਦੱਸਿਆ ਇਸੇ ਤਰ੍ਹਾਂ 362 ਪਾਵਨ ਸਰੂਪ ਲਾਪਤਾ ਮਾਮਲੇ ‘ਚ ਤੁਹਾਨੂੰ ਪੁੱਛਿਆ ਕਿ ਸਾਨੂੰ ਦੱਸੋ ਉਹ ਸਰੂਪ ਕਿਥੇ ਹਨ ਅਤੇ ਤੁਸੀਂ ਇਹ ਸਭ ਕੁਝ ਦੱਸਣ ਦੇ ਬਜਾਏ ਉਹਨਾਂ ਨੂੰ ਕੁੱਟਿਆ , ਸੱਟਾਂ ਲਾਈਆਂ ਤੇ ਪਰਚੇ ਦਰਜ ਕਰਵਾਏ, ਭਾਈ ਖਾਲਸਾ ਨੇ ਦੱਸਿਆ ਹੁਣ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖ ਜਥੇਬੰਦੀਆਂ ਦੀ ਮੰਗ ਤੇ ਸਰਕਾਰ ਨੇ ਸਿੱਟ ਬਣਾ ਕੇ ਇਸ ਸਬੰਧੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਰੁਕਾਵਟਾ ਪੈਦਾ ਕਰ ਰਹੇ ਹੋ ਤੁਸੀਂ ਇਕੱਲੇ ਸ਼੍ਰੋਮਣੀ ਕਮੇਟੀ ਦੇ ਮਾਲਕਾਂ ਹੋ ? ਭਾਈ ਖਾਲਸਾ ਨੇ ਕਮੇਟੀ ਸਮੁਚੇ ਸਿੱਖ ਪੰਥ ਦੀ ਸਾਂਝੀ ਸੰਸਥਾਂ ਹੈ, ਬਾਦਲਕਿਆਂ ਦੇ ਚਮਚੇ ਨਾ ਬਣੋ! ਮਾਮਲਾ ਗੁਰੂ ਗ੍ਰੰਥ ਸਾਹਿਬ ਜੀ ਦੇ 362 ਪਾਵਨ ਸਰੂਪ ਲਾ ਪਤਾ ਕਰਨ ਦਾ ਹੈਂ ਅਗਰ ਤੁਸੀਂ ਸਿੱਟ ਨੂੰ ਸੰਯੋਗ ਨਹੀਂ ਕਰੋਗੇ ਤਾਂ ਤੁਸੀਂ ਝੂਠੇ ਹੋ ਅਤੇ ਪੁਲਿਸ ਸੰਯੋਗ ਲੈਣਾ ਜਾਣਦੀ ਵੀ ਹੈ ਅਤੇ ਰਿਕਾਰਡ ਵੀ ਜ਼ਰੂਰ ਲੈ ਲਵੇਗੀ ।

Leave a Reply

Your email address will not be published. Required fields are marked *