40 ਮੁਕਤਿਆ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖ ਸੰਗਤਾਂ ਸਿਆਸੀ ਸਟੇਜਾਂ ਤੋਂ ਦੂਰ ਰਹਿਕੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਲਗਾਏ ਧਾਰਮਿਕ ਦੀਵਾਨਾ ਦੀਆਂ ਹਾਜ਼ਰੀਆਂ ਭਰਨ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 12 ਜਨਵਰੀ (ਸਰਬਜੀਤ ਸਿੰਘ)– ਦੋ ਤਿੰਨ ਸਾਲ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਅਵਾਜ਼ ਬੁਲੰਦ ਕੀਤੀ ਸੀ ਕਿ ਧਾਰਮਿਕ ਇਤਿਹਾਸਕ ਜੋੜ ਮੇਲਿਆਂ ਤੇ ਸਿਆਸੀ ਪਾਰਟੀਆਂ ਵੱਲੋਂ ਲਗਾਈਆਂ ਜਾਂਦੀਆਂ ਸਿਆਸੀ ਸਟੇਜਾਂ ਤੇ ਰੋਕ ਲਾਈ ਜਾਵੇ, ਤਾਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾ ਭਾਵਨਾਵਾਂ ਨਾਲ ਇਤਿਹਾਸਕ ਜੋੜ ਮੇਲਿਆਂ ਤੇ ਨਕਮਸਤਕ ਹੋਣ ਆਈ ਸੰਗਤ ਨੂੰ ਸਿਆਸੀਆਂ ਦੇ ਕੂੜ ਪ੍ਰਚਾਰ ਤੋਂ ਛੁਟਕਾਰਾ ਦਵਾਕੇ ਸੰਤਾਂ ਦੇ ਧਾਰਮਿਕ ਦੀਵਾਨਾ ਵਿਚ ਗੁਰ ਇਤਿਹਾਸ ਸੁਣਨ ਲਈ ਪ੍ਰੇਰਿਤ ਕੀਤਾ ਜਾ ਸਕੇ,ਇਸ ਸਬੰਧੀ ਇੱਕ ਹੁਕਮਨਾਮਾ ਜਾਰੀ ਕਰਕੇ ਜਥੇਦਾਰ ਅਕਾਲਤਖਤ ਸਾਹਿਬ ਵੱਲੋਂ ਸਮੂਹ ਇਤਿਹਾਸਕ ਜੋੜ ਮੇਲਿਆਂ ਤੇ ਸਿਆਸੀ ਸਟੇਜਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਸਰਕਾਰੀ ਧਿਰ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੇ ਸਿਆਸੀ ਸਟੇਜਾਂ ਲਾਉਣੀਆਂ ਬੰਦ ਕਰ ਦਿੱਤੀਆਂ ਅਤੇ ਇਸ ਦੇ ਸਿੱਟੇ ਵਜੋਂ ਸ਼ਰਧਾਵਾਨ ਧਰਮੀ ਲੋਕਾਂ ਨੂੰ ਸੰਤਾਂ ਦੇ ਧਾਰਮਿਕ ਦੀਵਾਨਾਂ ਵਿੱਚ ਬੈਠ ਕੇ ਧਰਮੀ ਇਤਿਹਾਸ ਸੁਣਨ ਦਾ ਮੌਕਾ ਮਿਲਿਆ,ਪਰ ਹੁਣ ਫਿਰ ਸਿਆਸੀ ਪਾਰਟੀਆਂ ਦੇ ਆਗੂ ਸਿਆਸੀ ਸਟੇਜਾਂ ਲਾ ਕੇ ਸੰਗਤਾਂ ਨੂੰ ਕੂੜ ਪ੍ਰਚਾਰ ਸੁਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਅਤੇ ਮਾਘੀ ਮੇਲੇ ਤੇ ਲੋਕਾਂ ਨੂੰ ਪਿੰਡ ਪਿੰਡ ਬੱਸਾਂ ਭੇਜ ਕੇ ਸਿਆਸੀ ਕਾਨਫਰੰਸਾਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ,ਜੋ ਕੇ ਬਹੁਤ ਹੀ ਨਿੰਦਣਯੋਗ ਨੀਤੀ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਜਿਹੇ ਹਲਾਤਾਂ ਵਿੱਚ ਮਾਘੀਂ ਮੇਲੇ ਤੇ ਆਉਣ ਵਾਲੀਆਂ ਸੰਗਤਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਸਿਆਸੀ ਸਟੇਜਾਂ ਲਾ ਕੇ ਸੰਗਤਾਂ ਨੂੰ ਕੂੜ ਪ੍ਰਚਾਰ ਨਾਲ ਜੋੜਨ ਵਾਲੇ ਧਰਮ ਵਿਰੋਧੀ ਨਾਸਤਿਕ ਸਿਆਸੀਆਂ ਦੀਆਂ ਸਿਆਸੀ ਸਟੇਜਾਂ ਤੋਂ ਦੂਰ ਰਹਿਣ ਅਤੇ ਧਾਰਮਿਕ ਖੇਤਰ ਵਿੱਚ ਸਰਗਰਮ ਸੰਤਾਂ ਮਹਾਪੁਰਸ਼ਾਂ ਦੇ ਧਾਰਮਿਕ ਦੀਵਾਨਾਂ ‘ਚ ਹਾਜ਼ਰੀਆਂ ਭਰ ਕੇ 40 ਮੁਕਤਿਆਂ ਦੇ ਸ਼ਹੀਦੀ ਭਰੇ ਇਤਿਹਾਸ ਨੂੰ ਸੁਣ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਲੋੜ ਤੇ ਜੋਰ ਦੇਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੁਖਬੀਰ ਬਾਦਲ ਵੱਲੋਂ ਮਾਘੀਂ ਮੇਲੇ ਤੇ ਸੰਗਤਾਂ ਨੂੰ ਸਿਆਸੀ ਕਾਨਫਰੰਸ ਵਿੱਚ ਧੱਕੇ ਨਾਲ ਬਠਾਉਣ ਵਾਲੇ ਵਰਤਾਰੇ ਦੀ ਨਿੰਦਾ ਅਤੇ ਸਿੱਖ ਸੰਗਤਾਂ ਨੂੰ ਸਿਆਸੀਆਂ ਦੀਆਂ ਸਟੇਜਾਂ ਤੋਂ ਦੂਰ ਰਹਿਕੇ ਧਾਰਮਿਕ ਦੀਵਾਨਾ ਵਿਚ ਹਾਜ਼ਰੀਆਂ ਲਵਾਉਣ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਜਿਥੇ ਪੰਜਾਬ ਸਰਕਾਰ ਨੇ ਹਜ਼ਾਰਾਂ ਬੱਸਾਂ ਰਾਹੀਂ ਕਾਨਫਰੰਸਾਂ ਵਿੱਚ ਵੱਡਾ ਇਕੱਠ ਕਰਨ ਲਈ ਵਿਉਂਤਬੰਦੀ ਕਰ ਲਈ ਹੈ, ਉਥੇ ਸੁਖਬੀਰ ਬਾਦਲ ਨੇ ਹਰ ਪਿੰਡ ਵਿੱਚ ਦੋ ਦੋ ਬੱਸਾਂ ਭੇਜ ਕੇ ਆਪਣੇ ਘੜੰਮ ਚੌਧਰੀਆਂ ਨੂੰ ਫੁਰਮਾਣ ਜਾਰੀ ਕੀਤਾ ਹੈ ਕਿ ਸਿਰਫ ਉਨ੍ਹਾਂ ਬੰਦਿਆਂ ਨੂੰ ਹੀ ਬੱਸਾਂ ਵਿੱਚ ਬੈਠਾਇਆ ਜਾਵੇ,ਜੇਹੜੇ ਗੁਰੂਘਰ ਅਤੇ ਮੇਲਾ ਵੇਖਣ ਵਿੱਚ ਸ਼ਰਧਾ ਨਾ ਰੱਖਦੇ ਹੋਣ, ਉਹਨਾਂ ਇਹ ਵੀ ਕਿਹਾ ਬੱਸਾਂ ਵਿੱਚ ਲਿਆਦੇ ਬੰਦਿਆਂ ਨੂੰ ਜਬਰਦਸਤੀ ਕਾਨਫਰੰਸ ਵਿੱਚ ਹੀ ਬੈਠਾ ਕੇ ਰੱਖਿਆਂ ਜਾਵੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਨੂੰ ਵੱਡਾ ਇਕੱਠ ਦਿਖਾਇਆ ਜਾ ਸਕੇ ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅਜਿਹੇ ਨਾਸਤਿਕ ਲੋਕਾਂ ਨੂੰ ਗੁਰੂ ਸਾਹਿਬਾਨਾਂ ਜਾ ਕੁਰਬਾਨੀਆਂ ਦੇ ਕੇ ਸਿੱਖ ਕੌਮ ਦਾ ਨਾਂ ਰੌਸ਼ਨ ਕਰਨ ਵਾਲੇ ਮਹਾਨ ਸ਼ਹੀਦਾਂ ਨਾਲ ਕੋਈ ਸ਼ਰਧਾ ਨਹੀਂ ? ਇਹ ਲੋਕ ਆਪਣੇ ਕੂੜ ਪ੍ਰਚਾਰ ਦੇ ਸਹਾਰੇ ਨਾਲ ਰਾਜ ਕਰਦੇ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਿਆਸੀਆਂ ਦੀ ਧਰਮ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਮਾਘੀ ਮੇਲੇ ਤੇ ਨਕਮਸਸਕ ਹੋਣ ਆ ਰਹੀ ਸ਼ਰਧਾਵਾਨ ਸਿੱਖ ਸੰਗਤ ਨੂੰ ਬੇਨਤੀ ਕਰਦੀ ਹੈ ਕਿ ਉਹ 40 ਮੁਕਤਿਆਂ ਦੀ ਮਹਾਨ ਕੁਰਬਾਨੀ ਨੂੰ ਮੁੱਖ ਰੱਖਦਿਆਂ ਇਹਨਾਂ ਸਿਆਸੀ ਪਾਰਟੀਆਂ ਦੀਆਂ ਸਟੇਜਾਂ ਦਾ ਟੋਟਲ ਬਾਈਕਾਟ ਕਰਕੇ ਸੰਤਾਂ ਮਹਾਪੁਰਸ਼ਾਂ ਵੱਲੋਂ ਲਗਾਏ ਜਾ ਰਹੇ ਧਾਰਮਿਕ ਦੀਵਾਨਾ ਦੀਆਂ ਹਾਜ਼ਰੀਆਂ ਭਰਕੇ 40 ਮੁਕਤਿਆਂ ਦੇ ਸਹਾਦਤੀ ਭਰੇ ਇਤਿਹਾਸ ਨੂੰ ਸੁਣਨ ਦੀ ਲੋੜ ਤੇ ਜ਼ੋਰ ਦੇਣ , ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੌਗਿੰਦਰ ਸਿੰਘ ਤੇ ਭਾਈ ਜਗਤਾਰ ਫ਼ਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ, ਭਾਈ ਸੁਰਿੰਦਰ ਸਿੰਘ ਆਦਮਪੁਰ ਤੇ ਭਾਈ ਵਿਕਰਮ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *