ਸਰਦੂਲਗੜ੍ਹ, ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)– ਸਰਦੂਲਗੜ੍ਹ ਸੀਪੀਆਈ ਦੇ ਆਗੂ ਲਾਲ ਚੰਦ ਸਰਦੂਲਗੜ੍ਹ ( ਬਿਸਕੁਟਾਂ ਵਾਲੇ) ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ, ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ, ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਤਹਿਸੀਲ ਸਕੱਤਰ ਕਾਮਰੇਡ ਸਾਧੂ ਸਿੰਘ ਰਾਮਾਨੰਦੀ, ਸਹਾਇਕ ਸਕੱਤਰ ਕਾਮਰੇਡ ਗੁਰਪਿਆਰ ਸਿੰਘ ਫੱਤਾ, ਵਿੱਤ ਸਕੱਤਰ ਕਾਮਰੇਡ ਪੂਰਨ ਸਿੰਘ ਸਰਦੂਲਗੜ੍ਹ, ਕਾਮਰੇਡ ਸੁਰਿੰਦਰਪਾਲ ਸਰਦੂਲਗੜ੍ਹ , ਸੱਤਪਾਲ ਚੋਪੜਾ, ਬਾਬਾ ਕੇਵਲ ਦਾਸ ਮਹੰਤ ਡੇਰਾ ਬਾਬਾ ਹੱਕਤਾਲਾ ਸਰਦੂਲਗੜ੍ਹ ਨੇ ਕਿਹਾ ਕਿ ਲਾਲ ਚੰਦ ਸਰਦੂਲਗੜ੍ਹ ਮੌਤ ਨਾਲ ਕੇਵਲ ਉਨ੍ਹਾ ਦੇ ਨਿੱਜੀ ਪਰਿਵਾਰ ਨੂੰ ਹੀ ਨਹੀ , ਬਲਕਿ ਸਾਡੇ ਸਮਾਜ ਨੂੰ ਨਾ ਪੂਰਾ ਵਾਲਾ ਘਾਟਾ ਪਿਆ , ਉਨ੍ਹਾ ਕਿਹਾ ਕਿ ਕਾਮਰੇਡ ਲਾਲ ਚੰਦ ਸਰਦੂਲਗੜ੍ਹ ਪਿਛਲੇ 50 ਸਾਲਾ ਤੋ ਸੀਪੀਆਈ ਨਾਲ ਨਿਰਸੁਆਰਥ ਜੁੜੇ ਰਹੇ ਤੇ ਪਾਰਟੀ ਦੀ ਹਰ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਦੇ ਰਹੇ , ਪਾਰਟੀ ਵੱਲੋ ਸਮੇ ਦੇ ਹਾਕਮਾ ਦੇ ਲੜੇ ਹਰ ਅੰਦੋਲਨ ਵਿੱਚ ਸੱਚੇ ਸਿਪਾਹੀ ਦੇ ਰੂਪ ਵਿੱਚ ਆਪਣਾ ਯੋਗਦਾਨ ਪਾਉਦੇ ਰਹੇ।ਉਨ੍ਹਾ ਦੀ ਮ੍ਰਿਤਕ ਦੇਹ ਤੇ ਪਾਰਟੀ ਦਾ ਝੰਡਾ ਆਗੂਆ ਨੇ ਪਾਇਆ, ਇਸ ਮੌਕੇ ਤੇ ਵੱਡੀ ਗਿਣਤੀ ਪਾਰਟੀ ਵਰਕਰ , ਰਿਸਤੇਦਾਰ ਤੇ ਉਨ੍ਹਾ ਦੇ ਸਨੇਹੀ ਹਾਜਰ ਸਨ।


