ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)- ਚੇਅਰਮੈਨ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਸੁਖਚੈਨ ਖਹਿਰਾ ਦੇ ਪੱਤਰ ਨੰਬਰ ਪੀ.ਸੀ.ਐਸ.ਐਸ.ਏ ਡਿਮਾਂਸ ਅਕਤੂਬਰ-2022/ਸਪੈਸ਼ਲ ਮਿਤੀ 26-10-2022 ਰਾਹੀਂ ਵਿੱਤ ਸਕੱਤਰ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਇੱਕ ਪੱਤਰ ਭੇਜ ਕੇ ਦਰਸਾਇਆ ਗਿਆ ਹੈ ਕਿ 1-07-2021 ਤੋਂ 3 ਫੀਸਦੀ ਅਤੇ ਮਿਤੀ 1-1-2022 ਤੋਂ 3 ਫੀਸਦੀ ਕੁੱਲ ਮਿਲਾ ਕੇ 6 ਫੀਸਦੀ ਪੈਡਿੰਗ ਮਹਿੰਗਾਈ ਭੱਤੇ ਦੀ ਕਿਸਤਾਂ ਜਾਰੀ ਕੀਤੇ ਪੱਤਰ ਵਿੱਚ ਸੋਧ ਕਰਨ ਸਬੰਧੀ ਸਮੂਹ ਇੰਪਲਾਈਜ਼ ਦੇ ਮਹਿੰਗਾਈ ਭੱਤੇ ਵਿੱਚ 6 ਫੀਸਦੀ ਵਿੱਚ ਵਾਧਾ ਕਰਦੇ ਹੋਏ 28 ਫੀਸਦੀ ਤੋਂ ਵਧਾ ਕੇ 34 ਫੀਸਦੀ ਵਾਧਾ ਕੀਤਾ ਗਿਆ ਹੈ। ਜੋ ਕਿ ਮਿਤੀ 1-10-2022 ਤੋਂ ਤਨਖਾਹ ਨਾਲ ਮਿਲਣ ਯੋਗ ਹੈ। ਉਕਤ ਦੇ ਮਾਮਲੇ ਨੂੰ ਜੱਥੇਬੰਦੀ ਮੰਗ ਕਰਦੀ ਹੈ ਕਿ ਹਵਾਲੇ ਅਧੀਨ ਪੱਤਰ ਨੰਬਰ 3-1-2011-ਪੀ.ਐਫ-1/283 ਮਿਤੀ 21-10-2022 ਦੀ ਲਗਾਤਾਰ ਹੇਠ ਅਨੁਸਾਰ ਸੋਧ ਕੀਤੀ ਜਾਵੇ।
ਪੰਜਾਬ ਦੇ ਸਮੂਹ ਇੰਪਲਾਈਜ/ਪੈਨਸ਼ਨਰ ਦਾ ਮਹਿੰਗਾਈ ਭੱਤਾ ਮਿਤੀ 1-07-2021 ਤੋਂ 3 ਫੀਸਦੀ ਅਤੇ ਮਿਤੀ 1-1-2022 ਤੋਂ 3 ਫੀਸਦੀ ਕੁੱਲ ਮਿਲਾ ਕੇ 6 ਫੀਸਦੀ ਮਿਤੀ 1-10-22 ਦੀ ਤਨਖਾਹ/ਪੈਨਸ਼ਨ ਨਾਲ ਪੇਅ ਬਿੱਲ ਹੋਵੇਗਾ। ਇਵੇਂ ਹੀ ਮਿਤੀ 1-07-2021 ਤੋਂ ਮਿਤੀ 30-9-2022 ਤੱਕ ਮਹਿੰਗਾਈ ਭੱਤੇ ਦੇ ਬਣਦੇ ਏਰੀਅਲ ਦੀ ਅਦਾਇਗੀ ਦਾ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ।


