ਸੜਕ ਦੁਰਘਟਨਾ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਦੇ ਪਰਿਵਾਰਿਕ ਮੈਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਮੁਆਵਜ਼ਾ

ਪੰਜਾਬ

ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)-ਵਧੀਕ ਡਾਇਰੈਕਟਰ ਜਨਰਲ ਪੁਲਸ ਟ੍ਰੈਫਿਕ ਪੰਜਾਬ ਚੰਡੀਗੜ ਕੁਲਦੀਪ ਸਿੰਘ ਵੱਲੋਂ ਪੰਜਾਬ ਦੇ ਸਮੂਹ ਸੀਨੀਅਰ ਕਪਤਾਨ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਦੱਸਿਆ ਕਿ ਸਬ ਡਿਵੀਜਨਲ ਅਧਿਕਾਰੀ, ਮੁੱਖ ਅਫਸਰ ਥਾਣਾ ਜਾਤ, ਟ੍ਰੈਫਿਕ ਇੰਚਾਰਜ ਅਤੇ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਨੂੰ ਮੀਟਿੰਗ ਕਰਕੇ ਵਿਸ਼ਾ ਅੰਕਿਤ ਸਬੰਧੀ ਹਦਾਇਤ ਕੀਤੀ ਜਾਵੇ ਕਿ ਉਹ ਪਿੰਡਾਂ, ਕਸਬਿਆਂ, ਵਰਕਸ਼ਾਪਾ, ਸਕੂਲਾਂ, ਕਾਲਜਾਂ ਆਦਿ ਵਿੱਚ ਜਾ ਕੇ ਅਤੇ ਸਬ ਡਿਵੀਜਨ ਅਧਿਕਾਰੀ ਪੈਂਡੂ ਦੌਰੇ ਕਰਕੇ ਆਮ ਪਬਲਿਕ ਨੂੰ ਜਾਗੂਰਕ ਕਰਨ ਕਿ ਜਦੋਂ ਵੀ ਕਿਸੇ ਵਿਅਕਤੀ ਦਾ ਸੜਕ ਹਾਦਸਾ ਹੁੰਦਾ ਹੈ, ਜਿਸ ਵਿੱਚ ਅਣਪਛਾਤਾ ਵਹੀਕਲ ਕਿਸੇ ਪੈਦਲ, ਸਾਈਕਲ, ਮੋਟਰ ਸਾਈਕਲ ਜਾਂ ਕਿਸੇ ਹੋਰ ਵਹੀਕਲ ਨਾਲ ਦੁਰਘਟਨਾ (ਐਕਸੀਡੈਂਟ) ਕਰਕੇ ਭੱਜ ਜਾਂਦਾ ਹੈ ਤਾਂ ਉਸਦੇ ਵਾਰਸ ਡਿਪਟੀ ਕਮਿਸ਼ਨਰ ਦੇ ਦਫਤਰਾਂ, ਐਮ.ਏ ਬ੍ਰਾਂਚ ਜਾਂ ਪੇਸ਼ੀ ਬ੍ਰਾਂਚ ਵਿੱਚ ਜਾ ਕੇ ਜਿਲਾ ਵਿੱਚ ਬਣੇ ਸਾਂਝ ਕੇਂਦਰ ਰਾਹੀਂ ਫਾਰਮ ਭਰ ਕੇ ਵਿਸ਼ਾ ਅੰਕਿਤ ਮਾਮਲੇ ਅਨੁਸਾਰ ਮੁਆਵਜਾ ਲੈ ਸਕਦੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵੱਖ ਤੌਰ ’ਤੇ ਫੰਡ ਰੱਖੇ ਗਏ ਹਨ।

Leave a Reply

Your email address will not be published. Required fields are marked *