ਮਾਨਸਾ, ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)– ਅੱਜ ਪਿੰਡ ਗੇਹਲੇ ਦੀ ਲਾਇਬ੍ਰੇਰੀ ਵਿਚ ਪੰਚਾਇਤ ਤੇ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਰਾਜਵਿੰਦਰ ਰਾਣਾ, ਸਾਬਕਾ ਸਰਪੰਚ ਮੇਜਰ ਸਿੰਘ ਗਿੱਲ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰਾਮਸਰੂਪ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਬਲਵਿੰਦਰ ਘਰਾਂਗਣਾ, ਪਿੰਡ ਗੇਹਲੇ ਦੇ ਸਰਪੰਚ ਪ੍ਰਿਤਪਾਲ ਸ਼ਰਮਾ ਸਮੇਤ ਸਮੁਚੀ ਪੰਚਾਇਤ ਸ਼ਾਮਲ ਹੋਏ। ਕਾਮਰੇਡ ਰਾਜਵਿੰਦਰ ਰਾਣਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿੰਡ ਗੇਹਲੇ ਦੇ ਅਕਾਸ਼ਦੀਪ ਪੁੱਤਰ ਰਾਮ ਸਿੰਘ ਨਾਲ ਉਸਦੀ ਰਿਸ਼ਤੇ ਵਿੱਚ ਲਗਦੀ ਭੂਆਂ ਬਲਵੀਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਟਿਆਲਾ ਨੇ ਕਨੈਡਾ ਭੇਜਣ ਦੇ ਨਾਂ ਤੇ 30 ਲੱਖ ਦੀ ਠੱਗੀ ਮਾਰੀ ਹੈ। ਬਲਵੀਰ ਕੌਰ ਨੇ ਅਕਾਸ਼ਦੀਪ ਨੂੰ ਵਿਸ਼ਵਾਸ ਦਿਵਾਇਆ ਕਿ ਉਸਦੀ ਲੜਕੀ ਪ੍ਰਭਜੋਤ ਕੌਰ ਕਨੇਡਾ ਦੀ ਇੰਮੀਗ੍ਰੇਸ਼ਨ ਦਫ਼ਤਰ ਵਿੱਚ ਕੰਮ ਕਰਦੀਂ ਹੈ ਅਤੇ ਉਹ ਪਹਿਲਾਂ ਵੀ ਕਈ ਨੌਜਵਾਨਾਂ ਦੇ ਵੀਜੇ ਲਗਵਾ ਚੁੱਕੀ ਹੈ ਅਤੇ ਅਕਾਸ਼ਦੀਪ ਨੂੰ ਵੀ ਕਨੇਡਾ ਦੀ ਪੀ ਆਰ ਦਿਵਾ ਦੇਵੇਗੀ।
ਅਤੇ ਬਲਵੀਰ ਕੌਰ ਦੇ ਝਾਂਸੇ ਵਿੱਚ ਆ ਕੇ ਅਕਾਸ਼ਦੀਪ ਨੇ ਇੱਕ ਏਕੜ ਜ਼ਮੀਨ ਵੇਚ ਕੇ ਦੋਵੇਂ ਮਾਵਾਂ ਧੀਆਂ ਦੇ ਬੈਂਕ ਖਾਤਿਆਂ ਵਿਚ ਸਾਢੇ ਉਨੀਂ ਲੱਖ ਰੁਪਏ ਆਨ ਲਾਈਨ ਪਵਾਂ ਦਿੱਤੇ ਅਤੇ ਬਾਕੀ ਸਾਢੇ ਦੱਸ ਲੱਖ ਰੁਪਏ ਬਲਵੀਰ ਕੌਰ ਅਤੇ ਉਸਦਾ ਪਤੀ ਅਵਤਾਰ ਸਿੰਘ ਨਗਦ ਲੈ ਗਏ । ਦੋ ਸਾਲ ਦੇ ਕਰੀਬ ਲਾਰੇ ਲਾਉਂਦੇ ਰਹੇ। ਅਕਾਸ਼ਦੀਪ ਨੂੰ ਜਦੋਂ ਪਤਾ ਲੱਗਾ ਕਿ ਉਸਦੀ ਫ਼ਾਇਲ ਵੀ ਨਹੀਂ ਲਵਾਈ ਅਤੇ ਉਸ ਨਾਲ ਠੱਗੀ ਮਾਰੀ ਗਈ ਹੈ ਜਦੋਂ ਪੈਸੇ ਵਾਪਸ ਮੰਗਣ ਲੱਗੇ ਤਾਂ ਅਕਾਸ਼ਦੀਪ ਨੂੰ ਝੂਠੇ ਪਰਚੇ ਦਰਜ ਕਰਵਾਉਣ ਦੀ ਧਮਕੀ ਦਿੱਤੀ ਗਈ । ਪਿੰਡ ਗੇਹਲੇ ਦੀ ਪੰਚਾਇਤ ਤੇ ਲਿਬਰੇਸ਼ਨ ਆਗੂਆਂ ਨੇ ਮੰਗ ਕੀਤੀ ਕਿ 30 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਬਲਵੀਰ ਕੌਰ ਉਸਦੇ ਪਤੀ ਅਵਤਾਰ ਸਿੰਘ ਅਤੇ ਬੇਟੀ ਪ੍ਰਭਜੋਤ ਕੌਰ ਤੇ ਤੁਰੰਤ ਪਰਚਾ ਦਰਜ਼ ਕਰਕੇ ਗਿਰਫ਼ਤਾਰ ਕੀਤਾ ਜਾਵੇ। ਅਤੇ ਬਲਵੀਰ ਕੌਰ ਤੇ ਅਵਤਾਰ ਸਿੰਘ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਤਾਂ ਕਿ ਇਹ ਠੱਗ ਜੋੜਾਂ ਵਿਦੇਸ਼ ਭੱਜਣ ਵਿਚ ਕਾਮਯਾਬ ਨਾ ਹੋ ਸਕੇ । ਜੇਕਰ ਪ੍ਰਸ਼ਾਸਨ ਨੇ ਇਸ ਠੱਗ ਜੋੜੇ ਨੂੰ ਤੁਰੰਤ ਗਿਰਫ਼ਤਾਰ ਨਾਂ ਕੀਤਾ ਤਾਂ ਸੋਮਵਾਰ ਨੂੰ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾਵੇਗਾ ।


