ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)– ਇੰਸਟਾਗ੍ਰਾਮ ਤੇ ਕਾਲੀਆਂ ਕਰਤੂਤਾਂ ਦੇ ਪ੍ਰਗਟਾਵੇ ਰਾਹੀਂ ਨੌਜਵਾਨ ਪੀੜ੍ਹੀ ਨੂੰ ਲੱਚਰ ਵਾਦ ਤੇ ਨਾਗੇਜਵਾਦ ਪਰੋਸਣ ਵਾਲੀ ਦੀਪਕ ਲੂਥਰਾ ਨੂੰ ਬੀਤੇ ਦਿਨੀਂ ਅੰਮ੍ਰਿਤ ਪਾਲ ਮਾਹਰੋ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਕਮਲ਼ ਕੌਰ ਤੋਂ ਬਾਅਦ ਹੁਣ ਨੰਬਰ ਤੇਰਾਂ ਹੀ ਹੈ,ਆਪ ਤਾਂ ਉਹ ਕਹੇ ਕਿ ਭਗੌੜਾ ਹੋ ਗਿਆ, ਪਰ ਦੀਪਕ ਲੂਥਰਾ ਆਪਣੀ ਜਾਨ ਬਚਾਉਣ ਲਈ ਸਭ ਤੋਂ ਪਹਿਲਾਂ ਤਾਂ ਉਸ ਨੇ ਇਨ੍ਹਾਂ ਕਾਲੇ ਕਾਰਨਾਮਿਆਂ ਤੋਂ ਤੋਬਾ ਕੀਤੀ ਤੇ ਕੁਝ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾਉਣ ਦੇ ਨਾਲ ਨਾਲ ਸਰਕਾਰ ਤੋਂ ਆਪਣੀ ਜਾਨ ਬਚਾਉਣ ਦੀ ਗੁਹਾਰ ਲਾਈ ਤੇ ਉਨ੍ਹਾਂ ਚਾਰ ਪੁਲਸ ਮੁਲਾਜ਼ਮਾ ਦੀ ਸੁਰੱਖਿਆ ਮਿਲ ਗਈ, ਇਥੇ ਹੀ ਬਸ ਨਹੀਂ? ਦੀਪਕ ਲੂਥਰਾ ਨੂੰ ਈਮੇਲ ਰਾਹੀਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਅਤੇ ਪੁਲਸ ਨੇ ਜਾਂਚ ਪੜਤਾਲ ਤੋਂ ਬਾਅਦ ਇਹ ਧਮਕੀਆਂ ਦੇਣ ਵਾਲੇ ਪਟਿਆਲਾ ਦੇ ਰਮਨਦੀਪ ਤੇ ਲੁਧਿਆਣਾ ਦੇ ਜਸਪ੍ਰੀਤ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਕੋਰਟ ‘ਚ ਪੇਸ਼ ਕੀਤਾ ਹੈ ,ਜਿੱਥੇ ਜੱਜ ਸਾਹਿਬ ਨੇ ਇਨ੍ਹਾਂ ਦੋਹਾਂ ਮੁਲਜ਼ਮਾਂ ਨੂੰ ਤਿੰਨ ਦਿਨਾਂ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ, ਫੜੇ ਗਏ ਵਿਅਕਤੀ ਛੋਟੀ ਉਮਰ ਤੇ ਗਰੀਬ ਪਰਵਾਰਾਂ ਨਾਲ ਸਬੰਧਤ ਦੱਸੇਂ ਜਾ ਰਹੇ ਹਨ, ਪਰਿਵਾਰਕ ਮੈਂਬਰ ਤੇ ਹੋਰ ਸਥਾਨਕ ਲੋਕਾਂ ਵੱਲੋਂ ਬੱਚਿਆਂ ਨੂੰ ਬੇਕਸੂਰ ਦੱਸਿਆਂ ਜਾ ਰਿਹਾ ਹੈ , ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੁਲਸ ਵੱਲੋਂ ਕਾਬੂ ਕੀਤੇ ਦੋਹਾ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਸੂਰਵਾਰਾਂ ਨੂੰ ਸਜ਼ਾ ਜ਼ਰੂਰ ਦਿਤੀ ਜਾਵੇ ਪਰ ਕਿਸੇ ਗਰੀਬ ਘਰਾਣੇ ਦੇ ਬੱਚੇ ਨਾਲ ਧੱਕਾ ਜਾ ਬੇਇਨਸਾਫ਼ੀ ਨਾਂ ਕੀਤੀ ਜਾਵੇ ਕਿਉਂਕਿ ਅੱਜ ਕੱਲ੍ਹ ਫੇਕ ਆਈ ਡੀ ਬਣਾਉਣ ਦਾ ਰੁਝਾਨ ਵੀ ਜ਼ੋਰਾਂ ਹੈ ਤੇ ਬੀਤੇ ਸਮੇਂ ਵਿੱਚ ਪੁਲਸ ਵੱਲੋਂ ਨਿਰਦੋਸ ਗਰੀਬ ਪਰਵਾਰਾਂ ਦੇ ਬੱਚਿਆਂ ਨੂੰ ਮਾਰਿਆ ਗਿਆ ਜਿਸ ਦਾ ਲੋਕਾਂ ਵਿਚ ਰੋਸ ਹੈ,ਇਸ ਕਰਕੇ ਜਾਂਚ ਰਾਹੀਂ ਇਸ ਦੀ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦੀਪਕ ਲੂਥਰਾ ਨੂੰ ਈ ਮੇਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋ ਮੁਲਜ਼ਮ ਰਮਨਦੀਪ ਤੇ ਜਸਪ੍ਰੀਤ ਨੂੰ ਕਾਬੂ ਕਰਕੇ ਅੰਮ੍ਰਿਤਸਰ ਕੋਰਟ ‘ਚ ਪੇਸ਼ ਕਰਨ ਵਾਲੀ ਪੁਲਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਮਾਜ਼ ਵਿਰੋਧੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਪੁਲਸ ਕਾਰਵਾਈ ਦੀ ਸ਼ਲਾਘਾ ਕਰਦੀ ਹੈ ਉਥੇ ਬੇਇਨਸਾਫ਼ੀ ਤੇ ਧੱਕੇਸਾਹੀ ਦੀ ਸਖ਼ਤ ਵਿਰੋਧੀ ਹੈ ਇਸ ਕਰਕੇ ਜਥੇਬੰਦੀ ਮੰਗ ਕਰਦੀ ਹੈ ਕਿ ਫੜੇ ਵਿਆਕਤੀਆਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਕਿਉਂਕਿ ਇਹ ਦੋਹੇਂ ਗਰੀਬ ਪਰਵਾਰਾਂ ਨਾਲ ਸਬੰਧਤ ਹਨ, ਭਾਈ ਖਾਲਸਾ ਨੇ ਦੱਸਿਆ ਪਟਿਆਲਾ ਨਿਵਾਸੀ ਰਮਨ ਦੀਪ ਦਾ ਪਿਤਾ ਹੈਡੀਕੈਪ ਤੇ ਚਪੜਾਸੀ ਦੀ ਨੌਕਰੀ ਕਰਦਾ ਹੈ, ਰਮਨਦੀਪ ਡਰਾਈਵਰ ਹੈ ਅਤੇ ਸਾਰੇ ਘਰ ਦਾ ਖਰਚਾ ਉਸ ਤੇ ਨਿਰਭਰ ਹੈ ਜਦੋਂ ਕਿ ਮਾਤਾ ਪਿਤਾ ਤੇ ਸਥਾਨਕ ਲੋਕਾਂ ਅਨੁਸਾਰ ਰਮਨਦੀਪ ਬਿਲਕੁਲ ਨਿਰਦੋਸ਼ ਹੈ ਅਤੇ ਇਸੇ ਤਰ੍ਹਾਂ ਜਸਪ੍ਰੀਤ ਸਿੰਘ ਵੀ ਆਮ ਗਰੀਬ ਪਰਵਾਰ ਨਾਲ ਹੀ ਸਬੰਧਤ ਹੈ, ਭਾਈ ਖਾਲਸਾ ਨੇ ਦੱਸਿਆ ਰਮਨਦੀਪ ਨੂੰ ਪਟਿਆਲਾ ਤੋਂ ਅੰਮ੍ਰਿਤਸਰ ਪੁਲਸ ਨੇ ਚੁੱਕਿਆ, ਦੋਹਾਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਕੋਰਟ ਵਿੱਚ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਅਤੇ ਜੱਜ ਸਾਹਿਬ ਨੇ ਦੋਹਾਂ ਮੁਲਜ਼ਮਾਂ ਨੂੰ ਤਿੰਨ ਦਿਨਾਂ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ, ਭਾਈ ਖਾਲਸਾ ਨੇ ਕਿਹਾ ਇਹ ਸਾਰਾ ਸਿਆਪਾ ਸਰਕਾਰ ਵੱਲੋਂ ਈਸਟਾ ਗ੍ਰਾਮ ਤੇ ਲੱੱਚਰਵਾਦ ਤੇ ਨਾਗੇਜਵਾਦ ਫੈਲਾਉਣ ਵਾਲੀਆਂ ਲੜਕੀਆਂ ਨੂੰ ਖੁੱਲ ਦੇਣ ਦਾ ਹੈ,ਅਗਰ ਸਰਕਾਰ ਨੇ ਇਸ ਤੇ ਪਹਿਲਾਂ ਕੋਈ ਸਖ਼ਤ ਕ਼ਾਨੂਨੀ ਕਾਰਵਾਈ ਕੀਤੀ ਹੁੰਦੀ ਤਾਂ ਇਹ ਸਮਾਂ ਲੋਕਾਂ ਨੂੰ ਵੇਖਣ ਦਾ ਨਾ ਮਿਲਦਾ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਮਾਜ਼ ਵਿਰੋਧੀ ਅਨਸਰਾਂ ਤੇ ਇੰਸਟਾਗ੍ਰਾਮ ਤੇ ਲੱਚਰਵਾਦ ਫੈਲਾਉਣ ਦੇ ਸਖਤ ਵਿਰੋਧੀ ਹੈ ਉਥੇ ਸਰਕਾਰ ਤੇ ਪੁਲਸ ਵੱਲੋਂ ਆਪਣੀ ਬੱਲੇ ਬੱਲੇ ਖਾਤਰ ਕਈ ਗਰੀਬਾ ਨਾਲ ਬੀਤੇ ਸਮੇਂ ਹੋਈ ਧੱਕੇਸਾਹੀ ਤੇ ਬੇਇਨਸਾਫ਼ੀ ਨੂੰ ਮੁੱਖ ਰੱਖਦਿਆਂ ਮੰਗ ਕਰਦੀ ਹੈ ਫੜੇ ਗਏ ਨੌਜਵਾਨਾਂ ਦੀ ਜਾਂਚ ਪੜਤਾਲ ਕਰਕੇ ਸਾਰੀ ਸੰਚਾਈ ਲੋਕਾਂ ਸਾਹਮਣੇ ਲਿਆਂਦਾ ਜਾਵੇ, ਇਸ ਮੌਕੇ ਤੇ ਭਾਈ ਖਾਲਸਾ ਫੈਡਰੇਸ਼ਨ ਪ੍ਰਧਾਨ ਨਾਲ ਕਈ ਕਾਰਕੁੰਨ ਹਾਜਰ ਸਨ ।।


