ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ— ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਭਾਵੇਂ ਲੋਕਾਂ ਨਾਲ਼ ਕਈ ਤਰ੍ਹਾਂ ਦੇ ਝੂਠੇ ਦਾਹਵੇ ਕਰਦੀ ਹੈ, ਪਰ ਸਰਕਾਰ ਦੇ ਨਸ਼ਿਆਂ ਨੂੰ ਠੱਲ ਪਾਉਣ ਵਾਲੇ ਦਮਗਜੇ ਸਾਰੇ ਫੇਲ ਹੋਏ ਤੇ ਨਸ਼ਿਆਂ ਨਾਲ ਅਜੇ ਵੀ ਪੰਜਾਬ ਦੀ ਜਵਾਨੀ ਨਿੱਤ ਦਿਨ ਖ਼ਤਮ ਹੋ ਰਹੀ ਹੈ ਜੋ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਤੇ ਗੰਭੀਰ ਮਹਲਾ ਬਣ ਚੁੱਕਾ ਹੈ ਭਾਵੇਂ ਕਿ ਹੁਣ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੀ ਵਿੱਢੀ ਹੋਈ ਹੈ ਪਰ ਸਰਕਾਰ ਦੀ ਇਸ ਵਿੱਢੀ ਮੁਹਿੰਮ ਨੂੰ ਉਸ ਵਕਤ ਵੱਡੀ ਢਾਹ ਲੱਗੀ ਜਦੋਂ ਤਰਨਤਾਰਨ ਦੇ ਪਿੰਡ ਫਤਿਆਂਵਾਦ’ਚ ਦੋ ਸਕੇ ਭਰਾਵਾਂ ਦਾ ਨਸ਼ੇ ਨਾਲ ਮਰ ਜਾਣਾ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤੇ ਕਈ ਸਵਾਲ ਪੈਦਾ ਕਰਦਾ ਹੈ,ਹੋਇਆ ਇਸ ਤਰ੍ਹਾਂ ਦੋ ਮਹੀਨੇ ਪਹਿਲਾਂ ਗਰੀਬ ਪਿਤਾ ਦਾ ਪੁੱਤ ਨਸ਼ੇ ਦੀ ਭੇਟ ਚੜ੍ਹ ਗਿਆ,ਅਜੇ ਉਸ ਪੁੱਤ ਦੀ ਅਰਥੀ ਦਾ ਭਾਰ ਹਲਕਾ ਨਹੀਂ ਸੀ ਹੋਇਆ ਕਿ ਉਸ ਪਿਤਾ ਤਿਲਕ ਰਾਜ ਦੇ ਦੂਸਰੇ ਪੁੱਤ ਅੰਜੂ ਨੇ ਵੀ ਬਾਲਮੀਕ ਕਲੌਨੀ’ਚ ਨਸ਼ੇ ਨਾਲ ਮੌਤ ਹੋ ਗਈ ਹੈ,ਬਠਿੰਡਾ ਦੇ ਹਰਵਿੰਦਰ ਸਿੰਘ ਦੀ ਵੀ ਨਸੇ ਕਾਰਨ ਮੌਤ ਹੋਈ ਹੈ , ਪਤਾ ਲੱਗਾ ਕਿ ਫਿਰੋਦਕੋਟ ਜ਼ਿਲੇ ਦੇ ਕਈ ਥਾਣਿਆਂ ਵਿੱਚ ਐਸ ਐਂਚ ਓ ਹੀ ਨਹੀਂ ? ਫਿਰ ਅਜਿਹੇ ਹਲਾਤਾਂ ਵਿੱਚ ਸਰਕਾਰ ਨਸ਼ਿਆਂ ਤੇ ਕੇਵੇ ਕਾਬੂ ਪਾ ਸਕਦੀ ਹੈ, ਸਰਕਾਰ ਆਪਣੀ ਤਰਫੋਂ 31 ਮਈ ਨੂੰ ਨਸ਼ਿਆਂ ਦੀ ਡੈਡ ਲਾਇਨ ਜਾਰੀ ਕਰ ਚੁੱਕੀ ਹੈ ਪਰ ਹਕੀਕਤ ਵਿੱਚ ਤਾਂ ਕੁਝ ਨਜ਼ਰ ਨਹੀਂ ਆ ਰਿਹਾ, ਤਰਨਤਾਰਨ ਦੇ ਫਤਿਆਬਾਦ ਵਿਚ ਇਕ ਪਿਤਾ ਆਪਣੇ ਪੁੱਤਰ ਪਾਰਕਾਰਾਮ ਨੂੰ ਕੁਝ ਦਿਨ ਪਹਿਲਾਂ ਨਸ਼ਿਆਂ ਕਾਰਨ ਖੋ ਬੈਠਾ ਹੈ ਅਤੇ ਹੁਣ ਉਸ ਦੇ ਦੂਸਰੇ ਪੁੱਤਰ ਅਜੈ ਵੀ ਨਸੇ ਦੀ ਭੇਟ ਚੜ੍ਹ ਗਿਆ,ਲੋਕ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਨਸਾ ਦਾ ਵਪਾਰ ਉਸ ਤਰ੍ਹਾਂ ਹੀ ਚੱਲ ਰਿਹਾ ਹੈ ਅਤੇ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦਾ ਵੀ ਸਿਲਸਿਲਾ ਅਜੇ ਉਸੇ ਤਰ੍ਹਾਂ ਜਾਰੀ ਹੈ ਜਿਸ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਬੁਰੀ ਤਰ੍ਹਾਂ ਅਸਫ਼ਲ ਦਿਸ ਰਹੀ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਤਰਨਤਾਰਨ ਦੇ ਫਤਿਆਬਾਦ ਵਿਚ ਦੋ ਸਕੇ ਭਰਾਵਾਂ ਦੀ ਨਸ਼ਿਆਂ ਕਾਰਨ ਹੋਈ ਮੌਤ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਅਤੇ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਫੋਕਸ ਦੱਸਦੀ ਹੋਈ ਮੰਗ ਕਰਦੀ ਹੈ ਕਿ ਨਸ਼ਿਆਂ ਕਾਰਨ ਮਰੇ ਦੋ ਸਕੇ ਭਰਾਵਾਂ ਦੇ ਪ੍ਰਵਾਰ ਨੂੰ ਮੁਵਾਜਾ ਦਿੱਤਾ ਜਾਵੇ,ਕਿਉਂਕਿ ਉਨ੍ਹਾਂ ਦੀ ਮੌਤ ਦੀ ਜੁਮੇਵਾਰ ਅਸਲ ਵਿੱਚ ਪੰਜਾਬ ਸਰਕਾਰ ਹੈਂ ਜੋਂ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਲੋਕਾਂ ਨਾਲ ਕਈ ਤਰ੍ਹਾਂ ਫੋਕੋ ਦਾਹਵੇ ਕਰਦੀ ਰਹੀ, ਪਰ ਪੜ੍ਹਦੇ ਪਿਛੇ ਕੁਝ ਵੀ ਨਹੀਂ ਕਰ ਸਕੀ ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ਦੇ ਪਿੰਡ ਫਤਿਆਬਾਦ ਵਿਚ ਦੋ ਸਕੇ ਭਰਾਵਾਂ ਦੀ ਨਸ਼ਿਆਂ ਕਾਰਨ ਹੋਈ ਮੌਤ ਤੇ ਦੁਖ ਦਾ ਪ੍ਰਗਟਾਵਾ ਤੇ ਸਰਕਾਰ ਨੂੰ ਮੁਵਾਜਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਭਗਵੰਤ ਮਾਨ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕਰਕੇ ਆਈ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਨਸ਼ਿਆਂ ਵਰਗੀ ਲਾਹਨਤ ਨੂੰ ਖਤਮ ਕਰਕੇ ਪੰਜਾਬ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾਵੇ ਗਾ, ਭਾਈ ਖਾਲਸਾ ਨੇ ਦੱਸਿਆ ਸਰਕਾਰ ਦਾ ਲੋਕਾਂ ਨਾਲ ਕੀਤਾ ਵਾਅਦਾ ਝੂਠਾ ਨਿਕਲਿਆ ਅਤੇ ਪੰਜਾਬ ਦੇ ਨੌਜਵਾਨ ਨਿੱਤ ਦਿਨ ਨਸ਼ਿਆਂ ਦੀ ਲਾਹਨਤ ਨਾਲ ਖਤਮ ਹੋ ਰਹੇ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਤਰਨਤਾਰਨ ਦੇ ਫਤਿਆਬਾਦ ਵਿਚ ਦੋ ਸਕੇ ਭਰਾਵਾਂ ਦੀ ਨਸ਼ਿਆਂ ਨਾਲ ਹੋਈ ਮੌਤ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਨਸ਼ਿਆਂ ਨਾਲ ਆਪਣੇ ਦੋ ਪੁੱਤਰਾਂ ਨੂੰ ਗਵਾਉਣ ਵਾਲੇ ਪ੍ਰਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹਨਾਂ ਮੌਤਾਂ ਦੀ ਜੁਮੇਵਾਰ ਪੰਜਾਬ ਸਰਕਾਰ ਹੈਂ ਜੋ ਨਸ਼ਿਆਂ ਨੂੰ ਖਤਮ ਕਰਨ ਵਿੱਚ ਬਹੁਤ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਨਾਲ ਫੈਡਰੇਸ਼ਨ ਦੇ ਹੋਰ ਕਾਰਕੁੰਨ ਵੀ ਹਾਜਰ ਸਨ।।


