ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦੌਰਾਨ ਕਿਸਾਨਾ ਨਾਲ ਕੀਤੇ ਵਾਅਦੇ ਅਜੇ ਪੂਰੇ ਨਹੀ ਕੀਤੇ- ਹਰਮੇਸ ਸਿੰਘ ਢੇਸੀ
ਗੜ੍ਹਸ਼ੰਕਰ, ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਤੌ 28 ਨਵੰਬਰ ਤੱਕ ਦੇਸ਼ ਦੀਆ ਸਮੁੱਚੀਆ ਰਾਜਧਾਨੀਆ ਵਿੱਚ ਧਰਨੇ ਲਾਏ ਜਾਣਗੇ ਜਿਸ ਤਹਿਤ ਪੰਜਾਬ ਦੇ ਕਿਸਾਨਾ ਵਲੋ ਚੰਡੀਗੜ ਵਿਚ ਧਰਨਾ ਲਾਇਆ ਜਾਵੇਗਾ ਜਿਸ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਗੜਸੰਕਰ ਵਲੋ ਪਿੰਡ ਸਕੰਦਰਪੁਰ ਚਾਹਲਪੁਰ ਅਤੇ ਦੇਣੋਵਾਲ ਕਲਾ ਵਿੱਚ ਮੀਟਿੰਗਾ ਕੀਤੀਆ ਗਈਆ ਜਿਸ ਦੋਰਾਨ ਸਮੂੰਹ ਕਿਸਾਨਾ ਨੂੰ ਚੰਡੀਗੜ ਚੱਲਣ ਦਾ ਸੱਦਾ ਦਿੱਤਾ ਗਿਆ।
ਕਿਸਾਨਾ ਨੂੰ ਸਬੋਧਨ ਕਰਦਿਆ ਜਥੇਬੰਦੀ ਦੇ ਸੂਬਾ ਮੀਤ ਪ੍ਧਾਨ ਹਰਮੇਸ ਸਿੰਘ ਢੇਸੀ ਅਤੇ ਜਿਲਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੇਦਰ ਸਰਕਾਰ ਨੇ ਦਿੱਲੀ ਮੋਰਚੇ ਦੋਰਾਨ ਕਿਸਾਨਾ ਨਾਲ ਕੀਤੇ ਵਾਅਦੇ ਅਜੇ ਪੂਰੇ ਨਹੀ ਕੀਤੇ ਜਿਸ ਵਿੱਚ ਸਾਰੀਆ ਫਸਲਾ ਤੇ ਐਮ ਐਸ ਪੀ ਦੇਣਾ ਸਹੀਦ ਕਿਸਾਨ ਪਰਵਾਰਾ ਨੂੰ ਮੁਆਵਜਾ ਅਤੇ ਨੋਕਰੀ ਦੇਣ ਲਖੀਮਪੁਰ ਘਟਨਾ ਦੇ ਦੋਸੀਆ ਨੂੰ ਸਖਤ ਸਜਾਵਾ ਦੇਣ ਅਤੇ ਕਿਸਾਨਾ ਉਪਰ ਪਾਏ ਕੇਸ ਵਾਪਸ ਲੈਣ ਆਦਿ ਮੰਗਾ ਸਾਮਲ ਹਨ ਉਹਨਾ ਕਿਹਾ ਕਿ ਗਿਣੀ ਮਿੱਥੀ ਸਾਜਿਸ ਤਹਿਤ ਲਾਏ ਜਾ ਰਹੇ ਚਿੱਪ ਵਾਲੇ ਮੀਟਰਾ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀ ਕੀਤਾ ਜਾਵੇਗਾ ਅੱਜ ਦੀਆ ਮੀਟਿੰਗਾ ਵਿੱਚ ਤਹਿਸੀਲ ਪ੍ਧਾਨ ਰਾਮਜੀਤ ਸਿੰਘ ਦੇਣੋਵਾਲ ਕਲਾ ਸਕੱਤਰ ਕੁਲਵੰਤ ਸਿੰਘ ਗੋਲੇਵਾਲ ਖਜਾਨਚੀ ਸੰਦੀਪ ਸਿੰਘ ਸਕੰਦਰਪੁਰ ਤੇਜਿਦਰ ਸਿੰਘ ਸਤਨਾਮ ਸਿੰਘ ਚਾਹਲਪੁਰ ਗੁਰਦੀਪ ਸਿੰਘ ਕਰਤਾਰ ਸਿੰਘ ਅਤੇ ਜਿਲਾ ਆਗੂ ਤੇਜਿੰਦਰ ਸਿੰਘ ਹਾਜਰ ਸਨ