ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਨੇ ਸੂਬੇ ਵਿੱਚ ਰਜਿਸਟਰੀਆਂ ਕਰਵਾਉਣ ਲਈ ਇੱਕ ਫੋਰਮੈਟ ਕੀਤਾ ਹੈ, ਉਸੇ ਹੀ ਫੋਰਮੈਟ ਵਿੱਚ ਹਮੇਸ਼ਾ ਰਜਿਸਟਰੀਆਂ ਹੋਇਆ ਕਰਨਗੀਆ, ਜਿਸਦੀ ਕਾਪੀ ਪੰਜਾਬ ਦੇ ਸਮੂਹ ਐਸ.ਡੀ.ਐਮ, ਡਿਪਟੀ ਕਮਿਸ਼ਨਰ ਤੋਂ ਇਲਾਵਾ ਰਜਿਸਟਰਾਰ ਸੰਯੁਕਤ,ਸਬ ਰਜਿਟਰਾਰ ਅਤੇ ਵਸਨੀਕਾਂ ਨਵੀਸਾਂ ਨੂੰ ਭੇਜੀਆਂ ਗਈਆਂ ਹਨ। ਤਾਂ ਜੋ ਇਸ ਦੇ ਆਧਾਰ ਹੀ ਤੇ ਭਵਿੱਖ ਮਾਲ ਵਿਭਾਗ ਦਾ ਕੰਮ ਚੱਲਦਾ ਰਹੇ।


