31 ਅਗਸਤ ਤੱਕ ਡਾ. ਕੇ.ਡੀ ਸਿੰਘ ਅੱਖਾਂ ਦੇ ਫਲੂ ਦੀ ਮੁੱਫਤ ਦਵਾਈਆਂ ਵੰਡਣਗੇ

ਗੁਰਦਾਸਪੁਰ

ਕਰੋਨੇ ਦੇ ਸਮਾਂ ਉਹੀ ਪ੍ਰਹੇਜ਼ ਕਰਨ ਨਾਲ ਇਸ ਵਾਇਰਸ ਤੋਂ ਮਿਲ ਸਕਦੀ ਹੈ ਮੁੱਕਤੀ

ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)–ਅੱਖਾਂ ਦੇ ਵਿਸ਼ਵ ਪ੍ਰਸਿੱਧ ਡਾਕਟਰ ਕੇ.ਡੀ ਸਿੰਘ ਨੇ ਦੱਸਿਆ ਕਿ ਅੱਖਾਂ ਦੇ ਫਲੂ (ਕੰਨਜਕਟਿਵਾਇਟਿਸ) ਇੱਕ ਤਰ੍ਰਾਂ ਲਾਗ ਦੀ ਬੀਮਾਰੀ ਹੈ, ਜੋ ਵਾਇਰਸ ਜਾਂ ਬੈਕਟੀਰੀਆ ਕਾਰਨ ਹੁੰਦੀ ਹੈ। ਮੌਸਮ ਦੇ ਬਦਲਾਅ ਦੇ ਕਾਰਨ ਵੱਧ ਜਾਂਦਾ ਹੈ। ਆਈ ਫਲੂ ਦੇ ਲੱਛਣ ਅੱਖਾਂ ਦੀ ਸੋਜ, ਖੁਜਲੀ, ਜਲਣ, ਰੜਕ, ਰੋਸ਼ਨੀ ਤੋਂ ਪ੍ਰੇਸ਼ਾਨੀ, ਅੱਖਾਂ ਵਿੱਚੋਂ ਚਿੱਟਾ ਪਦਾਰਥ ਨਿਕਲਣਾ, ਅੱਖਾਂ ਦਾ ਚਿਪਕਣਾ, ਆਮ ਨਾਲੋਂ ਵੱਧ ਹੰਝੂ ਆਉਣਾ, ਅੱਖਾਂ ਵਿੱਚ ਧੁੰਦਲਾਪਨ ਮਹਿਸੂਸ ਹੋਣਾ, ਅੱਖ ਦੀ ਤਕਲੀਫ ਵੱਧ ਜਾਣਾ ਅਜਿਹੇ ਲੱਛਣ ਇਸ ਬੀਮਾਰੀ ਦੇ ਹਨ।

ਕਿਵੇਂ ਕਰ ਸਕਦੇ ਹਾਂ ਰੋਕਥਾਮ-

ਸਾਬੁਣ ਨਾਲ ਵਾਰ-ਵਾਰ ਹੱਥ ਧੋਵੋ ਅਤੇ ਸੈਨੀਟਾਇਜਰ ਦੀ ਵਰਤੋਂ ਵੀ ਕਰੋ, ਅੱਖਾਂ ਨੂੰ ਵਾਰ ਵਾਰ ਨਾ ਛੂਹੋ, ਕਾਲੀਆਂ ਐਨਕਾਂ ਲਗਾ ਕੇ ਰੱਖੋ, ਬੀਮਾਰ ਵਿਅਕਤੀ ਦੇ ਤੋਲੀਆ, ਰੁਮਾਲ, ਬਿਸਤਰੇ ਆਦਿ ਵਰਤਣ ਤੋਂ ਬਚੋਂ, ਭੀੜ ਭੜੱਕੇ ਵਾਲੀ ਥਾਂ ਤੇ ਨਾ ਜਾਓ। ਸੋਸ਼ਲ ਡਿਸਟੈਂਸ ਰੱਖੋ।

ਇਲਾਜ਼

ਅੱਖਾਂ ਨੂੰ ਸਾਫ ਕਰਨ ਲਈ ਸਾਫ ਰੁਮਾਲ ਦੀ ਵਰਤੋਂ ਕਰੋ, ਅੱਖਾਂ ਨੂੰ ਨਾ ਰੱਗੜੋ, ਅੱਖਾਂ ਲਾਲ ਹੋਣ ਤੇ ਕਾਲੀਆਂ ਐਨਕਾਂ ਦੀ ਵਰਤੋਂ ਕਰੋ,ਕਾਂਟੈਕਟ ਲੈਂਜ ਨਾ ਵਰਤੋ, ਆਪਣੀ ਮਰਜੀ ਨਾਲ ਕੋਈ ਵੀ ਦਵਾਈ ਜਾਂ ਘਰੇਲੂ ਉਪਚਾਰ ਨਾ ਕਰੋ, ਅੱਖਾਂ ਦੀ ਦਵਾਈ ਪਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਵੋ। ਇਹ ਫਲੂ ਕੇਵਲ 5 ਦਿਨ੍ਹ ਤੱਕ ਦਵਾਈ ਪਾਉਣ ਨਾਲ ਠੀਕ ਹੋ ਜਾਂਦਾ ਹੈ। ਇਸ ਕਰਕੇ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਜਰੂਰ ਲਵੋ। ਇਥੇ ਵਰਣਯੋਗ ਹੈ ਕਿ ਡਾ.ਕੇ.ਡੀ ਸਿੰਘ ਇੱਕ ਸਮਾਜ ਸੇਵਕ ਵੀ ਹਨ। ਹੁਣ ਤੱਕ ਆਪਣੇ ਅਲੱਗ-ਅਲੱਗ ਹਸਪਤਾਲਾਂ ਵਿੱਚ 16 ਹਜਾਰ ਤੋਂ ਵੱਧ ਮਰੀਜਾਂ ਨੂੰ ਮੁੱਫਤ ਦਵਾਈਆਂ ਅਤੇ ਚੈਕਅਪ ਕਰ ਚੁੱਕੇ ਹਨ। ਉਨ੍ਹਾਂ ਦਾ ਟੀਚਾ 31 ਅਗਸਤ ਤੱਕ ਮੁੱਫਤ ਦਵਾਈਆਂ ਵੰਡਣ ਦਾ ਹੈ।

Leave a Reply

Your email address will not be published. Required fields are marked *