ਕਿਹਾ ਕਿ ਕੋਈ ਵੀ ਮੋਹਤਬਰ ਨਹੀਂ ਦੇਵੇਗਾ ਇਨ੍ਹਾਂ ਦੀ ਜਮਾਨਤ
ਰੋਪੜ, ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)–ਤਰਲੋਚਨ ਸਿੰਘ ਡੀ.ਐਸ.ਪੀ ਰੋਪੜ ਨੇ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਆਪਣੇ ਇਲਾਕੇ ਵਿੱਚ ਨਸ਼ਾ ਤਸੱਕਰੀ ਕਰਨ ਵਾਲੇ ਲੋਕਾਂ ਖਿਲਾਫ ਇੱਕ ਨਵੇਕਲੀ ਪਹਿਲਕਦਮੀ ਕੀਤੀ ਹੈ। ਜਿਸ ਨੂੰ ਪੂਰਾ ਪੰਜਾਬ ਹੀ ਅਪਣਾਏ ਤਾਂ ਸੂਬੇ ਵਿੱਚ ਨਸ਼ਾ ਬਿਲਕੁੱਲ ਖਤਮ ਹੋ ਸਕਦਾ ਹੈ।
ਇਸ ਸਬੰਧੀ ਤਰਲੋਚਨ ਸਿੰਘ ਡੀ.ਐਸ.ਪੀ ਨੇ ਕਿਹਾ ਕਿ ਸਾਡਾ ਪਿੰਡ ਕੋਟਲਾ ਨਿਹੰਗ ਹੈ। ਮੈੰ ਆਪਣੇ ਪਿੰਡ ਦੇ ਮੋਹਤਬਰ ਵਿਅਕਤੀਆ ਨਾਲ ਸਮੇਤ ਐਸ.ਐਚ.ਓ ਇੱਕ ਭਰਵੀਂ ਮੀਟਿੰਗ ਕੀਤੀ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਲੋਕ ਨਸ਼ਾ ਤਸੱਕਰੀ ਕਰਦੇ ਹਨ, ਉਨ੍ਹਾਂ ਖਿਲਾਫ ਪੁਲਸ ਕਾਰਵਾਈ ਕਰਦੀ ਹੈ ਤਾਂ ਕਈ ਜਿੰਮੇਵਾਰ ਲੋਕ ਉਨ੍ਹਾਂ ਦੀ ਜਮਾਨਤ ਦੇਣ ਲਈ ਚੱਲੇ ਜਾਂਦੇ ਹਨ। ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਉਹ ਨਸ਼ਾ ਤਸੱਕਰਾਂ ਦੀ ਮੱਦਦ ਨਾ ਕੀਤੀ ਜਾਵੇ ਅਤੇ ਉਨ੍ਹਾਂ ਦੀ ਜਮਾਨਤ ਵੀ ਨਾ ਦਿੱਤੀ ਜਾਵੇ ਤਾਂ ਜੋ ਉਹ ਜੇਲ੍ਹ ਵਿੱਚ 6 ਮਹੀਨੇ ਤੋਂ ਸਾਲ ਤੱਕ ਰਹੇ ਤਾਂ ਜੋ ਉਨ੍ਹਾਂ ਪਤਾ ਲੱਗ ਜਾਵੇ ਕਿ ਮੈਂ ਗਲਤ ਕੰਮ ਕੀਤਾ ਹੈ। ਨਸ਼ਾ ਵੇਚ ਕੇ ਕਈਆਂ ਦੇ ਜਾਨ ਨੂੰ ਖਤਰਾ ਵਿੱਚ ਪਾਇਆ ਹੈ। ਇਸ ਲਈ ਉਨ੍ਹਾਂ ਦੀ ਜਮਾਨਤ ਨਾ ਦਿੱਤੀ ਜਾਵੇ ਤਾਂ ਪਿੰਡ ਦੀ ਪੰਚਾਇਤ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਕਿ ਕੋਈ ਵੀ ਵਿਅਕਤੀ ਨਸ਼ੇੜੀ ਦੇ ਹੱਕ ਵਿੱਚ ਜਮਾਨਤ ਦੇਣ ਲਈ ਨਹੀਂ ਜਾਵੇਗਾ। ਉਨ੍ਹਾੰ ਕਿਹਾ ਕਿ ਮੈਂ ਇਸ ਪੇਪਰ ਰਾਹੀਂ ਲੋਕਾਂ ਨੂੰ ਸੁਚੇਤ ਕਰਦਾ ਹਾਂ ਕਿ ਜਿਨ੍ਹੇ ਵੀ ਇਹ ਸਬ ਡਿਵੀਜਨ ਵਿੱਚ ਪਿੰਡ ਪੈਂਦੇ ਹਨ, ਸਮੂਹ ਪਿੰਡ ਇਹ ਫੈਸਲਾ ਕਰਨ ਨਸ਼ਿਆ ਵੇਚਣ ਵਾਲਿਆ ਦੀ ਭਵਿੱਖ ਵਿੱਚ ਜਮਾਨਤ ਨਹੀਂ ਦਿੱਤੀ ਜਾਵੇਗੀ ਤਾੰ ਜੋ ਨਸ਼ੇ ਦੀ ਚੈਨ ਟੁੱਟ ਸਕੇਂ ਅਤੇ ਨਸ਼ਾ ਜੜ੍ਹ ਤੋਂ ਖਤਮ ਹੋ ਸਕੇ।
ਅੰਤ ਵਿੱਚ ਡੀ.ਐਸ.ਪੀ ਤਰਲੋਚਨ ਸਿੰਘ ਨੇ ਚਿਤਾਵਨੀ ਦਿੱਤੀ ਕਿ ਮੇਰੇ ਇਲਾਕੇ ਵਿੱਚ ਜੇਕਰ ਕੋਈ ਨਸ਼ਾ ਤਸੱਕਰੀ ਕਰਦਾ ਹੈ ਤਾਂ ਉਹ ਖੁੱਦ ਹੀ ਇਹ ਇਲਾਕਾ ਛੱਡ ਦੇਵੇ, ਨਹੀਂ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆੰਦੀ ਜਾਵੇ।