ਮਾਲ ਮਹਿਕਮੇ ਵਿੱਚ ਪਾਰਦਰਸ਼ਤਾ ਨਾਲ ਕੰਮ ਕਰਨ ਲਈ ਤਹਿਸਲੀਦਾਰ ਅਤੇ ਨਾਇਬ ਤਹਿਸੀਲਦਾਰ ਨੇ ਦਿੱਤੇ ਨਿਰਦੇਸ਼

ਗੁਰਦਾਸਪੁਰ

ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)–ਅੱਜ ਤਹਿਸੀਲਦਾਰ ਗੁਰਦਾਸਪੁਰ ਰਾਜਵਿੰਦਰ ਕੌਰ ਸੁਹਿਰਦ ਢੰਗ ਨਾਲ ਕੰਮ ਕਰਨ ਵਾਲੇ ਨਾਇਬ ਤਹਿਸੀਲਦਾਰ ਹਿਰਦੈਪਾਲ ਸਿੰਘ ਦੀ ਅਗੁਵਾਈ ਹੇਠ ਗੁਰਦਾਸਪੁਰ ਦੇ ਕਾਨੂੰਗੋ ਅਤੇ ਪਟਵਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਕਾਨੂੰਗੋ ਨੰਦ ਲਾਲ, ਬਲਕਾਰ ਸਿੰਘ, ਸੁਰਜੀਤ ਸਿੰਘ ਅਤੇ ਪਟਵਾਰੀ ਕਮਲਜੀਤ, ਜਸਵੰਤ ਸਿੰਘ, ਅਭਿਸ਼ੇਕ ਮਹਾਜਨ, ਅੰਮ੍ਰਿਤਬੀਰ ਸਿੰਘ, ਨਵਦੀਪ ਸਿੰਘ, ਸੁਮਨਜੀਤ ਕੌਰ, ਕੁਲਦੀਪ ਸਿੰਘ,ਅਮਰਜੀਤ ਸਿੰਘ,ਦਲਜੀਤ ਸਿੰਘ, ਤਜਿੰਦਰਪਾਲ ਸਿੰਘ, ਸਤਪ੍ਰਵਾਨ ਸਿੰਘ, ਰੀਡਰ ਚਰਣਦਾਸ, ਸੁਰਿੰਦਰ ਸਿੰਘ, ਏ.ਐਸ.ਐਮ ਪਰਮਪਾਲ ਵੀ ਮੌਜੂਦ ਰਹੇ।

ਇਸ ਮੌਕੇ ਇੰਨ੍ਹਾਂ ਅਧਿਕਾਰੀਆਂ ਵੱਲੋਂ ਕਾਨੂੰਗੋ ਅਤੇ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਾਲ ਮਹਿਕਮੇ ਦੇ ਕੰਮ ਪਾਰਦਰਸ਼ਤਾ ਢੰਗ ਨਾਲ ਕਰਨ, ਪੈਡਿੰਗ ਨਕਸ਼ੇ, ਇੰਤਕਾਲ, ਨੈਸ਼ਨਲ ਹਾਇਵੇ ਦੀ ਪੈਮੇਂਟ ਅਤੇ ਕਬਜਾ ਲੈਣ ਬਾਰੇ ਸਪੈਸ਼ਲ ਗਿਰਦਾਵਰੀਆਂ ਦੀਆਂ ਰਿਪੋਰਟਾ ਤੁਰੰਤ ਤਿਆਰ ਕਰਨ ਅਤੇ ਉਹ ਕਿਸਾਨ ਜਿਨ੍ਹਾਂ ਦੇ ਤਕਸੀਮ ਦੇ ਕੇਸ ਚੱਲਦੇ ਹਨ, ਨਕਸ਼ਾ ਜੀਮ ਬਣਾ ਕੇ ਉਨ੍ਹਾਂ ਦੇ ਕੇਸ ਮੁਕੰਮਲ ਕੀਤੇ ਜਾਣ। ਜਿਨ੍ਹਾਂ ਦੇ ਕੇਸ ਚੱਲ ਰਹੇ ਹਨ,ਉਨ੍ਹਾਂ ਦੀ ਯੋਗ ਵਿਧੀ ਅਪਣਾ ਕੇ ਮੁਕੰਮਲ ਕੀਤੇ ਜਾਣ ਤਾਂ ਜੋ ਬਿਨ੍ਹਾਂ ਦੇਰੀ ਲੋਕਾਂ ਨੂੰ ਅਜਿਹੇ ਕੇਸਾਂ ਤੋਂ ਛੁੱਟਕਾਰਾ ਮਿਲ ਸਕੇਂ। ਪੰਜਾਬ ਸਰਕਾਰ ਦੀਆਂ ਇਹ ਹਦਾਇਤਾਂ ਹਰੇਕ ਮਾਲ ਮਹਿਕਮੇ ਨਾਲ ਸਬੰਧਤ ਕੰਮ ਬਿਨ੍ਹਾਂ ਅਤੇ ਪਾਰਦਰਸ਼ਤਾ ਢੰਗ ਨਾਲ ਕੀਤਾ ਜਾਵੇ। ਜਿਸ ਨੂੰ ਅਸੀ ਕਰਨ ਵਿੱਚ ਵਚਨਬੱਧ ਹਾਂ। ਮੀਟਿੰਗ ਤੋੰ ਬਾਅਦ ਕਾਨੂੰਗੋ ਅਤੇ ਪਟਵਾਰੀ ਜੋਸ਼ ਨਿਊਜ਼ ਨੂੰ ਜਾਣਕਾਰੀ ਦਿੰਦੇ ਹੋਏ ।

Leave a Reply

Your email address will not be published. Required fields are marked *