ਭਾਈ ਬਰਿੰਦਰ ਸਿੰਘ ਮਸੀਤੀ ਨੂੰ ਸਟੇਟ ਅਵਾਰਡ ਨਾਲ ਨਵਾਜਿਆ ਜਾਵੇ-ਸਾਬਕਾ ਡਿਪਟੀ ਡਾਇਰੈਕਟਰ ਕੇਵਲ ਸਿੰਘ ਟਾਂਡਾ

ਗੁਰਦਾਸਪੁਰ

ਟਾਂਡਾ, ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)–ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਸਬੰਧਤ ਭਾਈ ਬਰਿੰਦਰ ਸਿੰਘ ਮਸੀਤੀ ਜੋ ਕਿ ਪਿੱਛਲੇ 21 ਸਾਲਾਂ ਤੋ ਸਮਾਜ ਸੇਵੀ ਰਾਜਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਦਾ ਨੇਤਰਦਾਨ, ਸ਼ਰੀਰ ਦਾਨ ਤੋਂ ਅੰਗਦਾਨ ਕਰਵਾਉਣ ਦੇ ਖਿੱਤ ਵਿੱਚ ਵੱਡਮੁੱਲਾ ਯੋਗਦਾਨ ਹੈ। ਪੰਜਾਬ ਪੱਧਰ ਤੇ ਲੋਕਾਂ ਵੱਲੋਂ ਸਲਾਘਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਨਵਾਜਿਆ ਜਾਵੇ। ਇਹ ਲਫਜ਼ ਸਾਬਕਾ ਡਿਪਟੀ ਡਾਇਰੈਕਟਰ ਕੇਵਲ ਸਿੰਘ ਨੇ ਜੋਸ਼ ਨਿਊਜ਼ ਨਾਲ ਲਿਖਤੀ ਸਾਂਝੇ ਕੀਤੇ।

ਉਨ੍ਹਾੰ ਕਿਹਾ ਕਿ ਜੇਕਰ ਇਸ ਨੂੰ ਮਨੁੱਖਤਾ ਦੀ ਸੇਵਾ ਵਿੱਚ ਲਗਾਇਆ ਜਾਵੇ ਤਾਂ ਇਹ ਸਰਬੱਤ ਦੇ ਭਲੇ ਦੀ ਪੈਰਾ ਦੇਣ ਵਾਲੇ ਮਸੀਤੀ ਹਨ। ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵਿੱਚ 2002 ਤੋਂ ਇਹ ਕੰਮ ਕਰ ਰਹੇ ਹਨ। ਸਮਾਜ ਸੇਵੀ ਗਤੀਵਿਧੀਆ ਲਈ ਪੰਜਾਬ ਸਰਕਾਰ ਵੱਲੋਂ ਮਸੀਤੀ ਨੂੰ 15 ਅਗਸਤ 2015 ਨੂੰ ਉਪ ਮੰਡਲ ਅਫਸਰ ਸਿਵਲ, 26 ਜਨਵਰੀ 2023 ਨੂੰ ਪੁਲਸ ਗਰਾਉੰਡ ਹੁਸ਼ਿਆਰਪੁਰ ਵਿਖੇ ਸਨਮਾਨ ਮਿਲ ਚੁੱਕੇ ਹਨ। ਇਸ ਲਈ ਅਸੀ ਆਸ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਜੋ ਕਿ ਜਮੀਨੀ ਪੱਧਰ ਤੋਂ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਕਦਰ ਕਰਨਾ ਜਾਣਦੇ ਹਨ, ਉਨ੍ਹਾਂ ਤੋਂ ਮੰਗ ਕਰਦੇ ਹਾਂ ਕਿ ਮਸੀਤੀ ਨੂੰ 15 ਅਗਸਤ ਵਾਲੇ ਦਿਨ੍ਹ ਸਟੇਟ ਅਵਾਰਡ ਦੇ ਕੇ ਨਵਾਜਿਆ ਜਾਵੇ ਤਾਂ ਜੋ ਹੋਰ ਲੋਕ ਵੀ ਆਈ ਡੋਨਰ ਨਾਲ ਜੁੜ ਸਕਣ ਅਤੇ ਲੋਕਾਂ ਦੀ ਸੇਵਾ ਕਰ ਸਕਣ।

Leave a Reply

Your email address will not be published. Required fields are marked *