ਦੇਸ਼ ਵਿੱਚ 2185 ਬੱਚੇ ਹਰ ਰੋਜ ਹੋ ਰਹੇ ਗੁੰਮ

ਪੰਜਾਬ

ਗੁਰਦਾਸਪੁਰ, 26 ਮਈ (ਸਰਬਜੀਤ ਸਿੰਘ)–ਅੱਜ ਵਿਸ਼ਵ ਗੁੰਮਸ਼ੁਦਾ ਬਾਲ ਦਿਵਸ ਹੈ | ਅੱਜ ਸਾਲ ਵਿੱਚ 7.97 ਲੱਖ ਬੱਚੇ ਗੁੰਮ ਹੋਏ ਹਨ | ਇੰਨ੍ਹਾਂ ਵਿੱਚੋਂ ਅੱਧੇ ਮੁੜ ਕਦੇ ਨਹੀਂ ਮਿਲੇ | ਮਿਸਿੰਗ ਰਿਪੋਰਟਾਂ ਅਨੁਸਾਰ ਔਸਤਨ 2185 ਬੱਚੇ ਹਰ ਰੋਜ਼ ਗੁੰਮ ਹੋ ਰਹੇ ਹਨ |
ਵਰਣਯੋਗ ਇਹ ਹੈ ਕਿ ਇੰਨਾਂ ਮਾਸੂਮਾਂ ਨੂੰ ਭੀਖ ਮੰਗਣ, ਸ਼ਰੀਰਕ ਸੋਸ਼ਣ, ਅੰਗ ਕੱਢਣ ਤੇ ਖਾੜੀ ਦੇਸ਼ਾਂ ਨੂੰ ਵੇਚਣ ਅਜਿਹੇ ਨਰਕਾਂ ਵਿੱਚ ਧੱਕ ਦਿੱਤਾਂ ਜਾਦਾ ਹੈ | ਸਰਕਾਰ, ਮਾਪੇ, ਸਮਾਜ ਸੇਵਕ ਤੇ ਪੁਲਸ ਵਾਲਿਆਂ ਨੂੰ ਜਗਾਉਣ ਦੀ ਲੋੜ ਹੈ ਤਾਂ ਜੋ ਇੰਨ੍ਹਾਂ ਛੋਟੇ ਬੱਚਿਆ ਨੂੰ ਬਚਾਇਆ ਜਾ ਸਕੇ ਤੇ ਉਹ ਵੀ ਪੜ ਲਿੱਖ ਕੇ ਆਪਣੀ ਜਿੰਦਗੀ ਨੂੰ ਸੰਵਾਰ ਸਕਣ |

Leave a Reply

Your email address will not be published. Required fields are marked *