ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਭੇਟ ਨੇੜੇ ਅਲੋਵਾਲ ਫਿਲੌਰ ‘ਚ ਮਾਘੀਂ ਨੂੰ ਸਮਰਪਿਤ ਸਮਾਗਮ ‘ਚ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰੀ-ਸੰਤ ਸੁਖਵਿੰਦਰ ਸਿੰਘ

ਮਾਲਵਾ

ਫਿਲੌਰ, ਗੁਰਦਾਸਪੁਰ , 19 ਜਨਵਰੀ ( ਸਰਬਜੀਤ ਸਿੰਘ)– ਮਾਘੀ ਅਤੇ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਬੇਟ ਨੇੜੇ ਅਲੋਵਾਲ ਫਿਲੌਰ ਲੁਧਿਆਣਾ ਵਿਖੇ ਮਹਿਨਾਵਾਰੀ ਮਰਯਾਦਾ ਅਨੁਸਾਰ ਅਖੰਡਪਾਠਾ ਦੇ ਭੋਗ ਪਾਏ ਗਏ ਅਤੇ ਧਾਰਮਿਕ ਦਿਵਾਨ ਸਜਾਏ ਗਏ ਜਿਸ ਵਿਚ ਪੰਥ ਦੇ ਮਹਾਨ ਵਿਦਵਾਨਾਂ ਨੇ ਆਈ ਸੰਗਤ ਨੂੰ ਮਾਘੀਂ ਦੇ ਪਾਵਨ ਇਤਿਹਾਸ ਤੇ ਚਾਲੀ ਮੁਕਤਿਆਂ ਦੀ ਸ਼ਹਾਦਤ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ, ਸਮੂਹ ਆਖੰਡ ਪਾਠ ਸ਼ਰਧਾਲੂਆਂ ਧਾਰਮਿਕ ਬੁਲਾਰਿਆਂ ਦਾ ਸੰਤ ਸੁਖਵਿੰਦਰ ਸਿੰਘ ਭਾਈ ਵਿਰਸਾ ਸਿੰਘ ਖਾਲਸਾ ਤੇ ਡਾਕਟਰ ਅਮਰਜੋਤ ਸਿੰਘ ਸੰਧੂ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਡਾ ਅਮਰਜੋਤ ਸਿੰਘ ਸੰਧੂ, ਅਮਰਜੀਤ ਕੌਰ ਸੰਧੂ ਕਨੇਡਾ, ਬੀਬੀ ਕਰਮਜੀਤ ਕੌਰ ਸੰਧੂ,ਗੁਰਲੀਨ ਕੌਰ ਕਨੇਡਾ, ਹਰਮਿੰਦਰ ਸਿੰਘ,ਰਮਨ ਕੌਰ ਕਨੇਡਾ,ਕੇਸਰ ਸਿੰਘ ਕਨੇਡਾ, ਚਮਕੌਰ ਸਿੰਘ ਯੂਪੀ,ਭੂਲਨਪੁਰ ਰਾਗੀ ਜਥਾ ਭਾਈ ਕਰਮ ਸਿੰਘ ਜਲੰਧਰ ਵਾਲੇ, ਭਾਈ ਮਨਜੀਤ ਸਿੰਘ ਭਾਈ ਗੁਰਮੇਲ ਸਿੰਘ, ਭਾਈ ਬੰਟੀ ਸਿੰਘ ਹਜ਼ੂਰੀ ਰਾਗੀ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਸ੍ਰ ਜਸਬੀਰ ਸਿੰਘ ਗਰੇਵਾਲ ਲੁਧਿਆਣਾ ਦੀਦਾਰ ਸਿੰਘ ਬਲਦੇਵ ਸਿੰਘ ਤੇ ਸਰਦਾਰਨੀ ਬਲਜੀਤ ਕੌਰ ਗਰੇਵਾਲ ਆਦਿ ਨੇ ਹਾਜ਼ਰੀ ਲਵਾਈ,ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਤੋਂ ਬਾਅਦ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਗੁਰਦੁਆਰਾ ਸਾਹਿਬ ਵਿਖੇ ਹਰ ਦੇਸੀ ਮਹੀਨੇ ਦੇ ਜੇਠੇ ਐਤਵਾਰ ਨੂੰ ਸ਼ਰਧਾ ਵਾਨ ਸੰਗਤਾਂ ਵਲੋਂ ਰਖਵਾਏ ਅਖੰਡਪਾਠਾਂ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਉਣ ਦੀ ਸੰਤ ਜਰਨੈਲ ਸਿੰਘ ਜੀ ਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਸੰਧੂ ਦੀ ਪ੍ਰੇਰਨਾ ਸਦਕਾ ਉਹਨਾਂ ਦੇ ਮਹਾਨ ਸਪੂਤ ਅਤੇ ਮਜੌਦਾ ਮੁੱਖ ਪ੍ਰਬੰਧਕ ਸੰਤ ਸੁਖਵਿੰਦਰ ਸਿੰਘ ਮਰਯਾਦਾ ਚਲਾਈ ਹੋਈ ਹੈ ਅਤੇ ਇਸੇ ਮਰਯਾਦਾ ਤੇ ਪਹਿਰਾ ਦੇਂਦਿਆਂ ਇਸ ਮਹੀਨੇ ਦੇ ਸਮਾਗਮ ਮਾਘੀਂ ਅਤੇ ਲੋਹੜੀ ਤਿਉਹਾਰਾਂ ਨੂੰ ਸਮਰਪਿਤ ਕਰਵਾਏਗੇ, ਭਾਈ ਖਾਲਸਾ ਨੇ ਦੱਸਿਆ ਸਮਾਗਮਾਂ ਸਬੰਧੀ ਦੋ ਸੰਪਟ,ਅਠ ਆਦਿ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਜਪਜੀ ਸਾਹਿਬ ਟੋਟਲ ਗਿਆਰਾਂ ਅਖੰਡਪਾਠ ਸਾਹਿਬ ਆਰੰਭ ਕੀਤੇ ਗਏ ਸਨ ,ਜਿਨ੍ਹਾਂ ਦੇ ਅਜ ਸੰਪੂਰਨ ਭੋਗ ਤੋਂ ਉਪਰੰਤ ਮੁੱਖ ਪ੍ਰਬੰਧਕ ਸੰਤ ਸੁਖਵਿੰਦਰ ਸਿੰਘ ਜੀ ਵੱਲੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਗੁਰਬਾਣੀ ਸ਼ਬਦ ਵਿਚਾਰ ਕਥਾ ਰਾਹੀਂ ਸੰਗਤਾਂ ਨੂੰ ਮਾਘੀਂ ਦਿਹਾੜੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਇਸ ਨੂੰ ਗੁੰਟੀਗੰਡੀ ਦਿਵਸ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਸ ਦਿਨ ਕਲਗੀਆਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਲਿਖਣ ਵਾਲੇ ਸਿੰਘਾਂ ਦੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਬੇਦਾਵਾ ਪਾੜ ਦਿੱਤਾ ਸੀ, ਭਾਈ ਖਾਲਸਾ ਨੇ ਦੱਸਿਆ ਸਮਾਗ਼ਮ ਵਿਚ ਹਜ਼ੂਰੀ ਰਾਗੀ ਭਾਈ ਰਿੰਕੂ ਅਤੇ ਭਾਈ ਕਰਮ ਸਿੰਘ ਜਲੰਧਰ ਵਾਲਿਆਂ ਦੇ ਕੀਰਤਨੀ ਜਥਿਆਂ ਤੋਂ ਇਲਾਵਾ ਕਈ ਹੋਰ ਜਥਿਆਂ ਨੇ ਵੀ ਹਾਜ਼ਰੀ ਲਵਾਈ ਅਤੇ ਗੁਰੂ ਕੇ ਲੰਗਰ ਅਟੁੱਟ ਵਰਤੇ ।

Leave a Reply

Your email address will not be published. Required fields are marked *