ਗੁਰਦਾਸਪੁਰ, 19 ਜਨਵਰੀ ( ਸਰਬਜੀਤ ਸਿੰਘ)– ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਬਦਮਾਸ਼ ਰਾਜ ਵਿੱਚ ਦਿੱਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਰਾਜ ਵਿੱਚ ਲੁੱਟਾਂ ਖੋਹਾਂ ਚੋਰੀਆਂ ਡਿਕੈਤੀਆਂ ਫਿਰੌਤੀ ਤੇ ਕਤਲਾਂ ਦੀਆਂ ਵਾਰਦਾਤਾਂ ਵਿਚ ਵਾਧਾ ਹੋਇਆ ਕਾਨੂੰਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜੇਲ੍ਹ ਤੋਂ ਜਲਦੀ ਰਿਹਾਅ ਹੋ ਜਾਂਦੇ ਹਨ ਭਾਵੇਂ ਕਿ ਪੁਲਸ ਨੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜਬਰਦਸਤ ਮੁਹਿੰਮ ਵਿੱਢੀ ਹੋਈ ਹੈ ਅਤੇ ਇਸ ਮੁਹਿੰਮ ਦੌਰਾਨ ਕਈ ਬਦਮਾਸ਼ ਮਾਰੇ ਜਾ ਚੁਕੇ ਹਨ ਤੇ ਕਈਆਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਅਤੇ ਇਸੇ ਮੁਹਿੰਮ ਤਹਿਤ ਅੱਜ ਦੋਰਾਹਾ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੋਈ ਮੁੱਠਭੇੜ ਦੇ ਸਿੱਟੇ ਵਜੋਂ ਐਸ ਐਚ ਓ ਬੁਲਿਟ ਪਰੂਫ ਜਾਕਟ ਪਾਉਣ ਕਰਕੇ ਬਦਮਾਸ਼ਾਂ ਵੱਲੋਂ ਚਲਾਈ ਗੋਲੀ ਕਾਰਣ ਵਾਲ ਵਾਲ ਬਚ ਕੇ ਜਦੋਂ ਦੋ ਬਦਮਾਸ਼ਾਂ ਨੂੰ ਕਾਬੂ ਕਰਨ ਵਿੱਚ ਪੁਲਸ ਕਾਮਯਾਬ ਹੋਈ ਦੋਹਾਰਾ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਘਟਨਾ ਤੇ ਗਹਿਰੀ ਚਿੰਤਾ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੋਸ਼ਿਆਂ ਇਹ ਬਦਮਾਸ਼ ਕਈ ਵਾਰਦਾਤਾਂ ਵਿੱਚ ਲੌੜੀਂਦੇ ਸਨ ਅਤੇ ਪੁਲਸ ਵੱਲੋਂ ਇਨ੍ਹਾਂ ਨੂੰ ਕਾਬੂ ਕਰਨ ਲਈ ਪਿੱਛਾ ਕੀਤਾ ਜਾ ਰਿਹਾ ਸੀ, ਭਾਈ ਖਾਲਸਾ ਦੱਸਿਆ ਅਜ ਦੋਰਾਹਾ ਪੁਲਿਸ ਦੇ ਇਹ ਹੱਥ ਲੱਗ ਗਏ ਅਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਣਾ ਚਾਹਿਆ ਤਾਂ ਇਨ੍ਹਾਂ ਬਦਮਾਸ਼ਾਂ ਨੇ ਗੱਡੀ ਰੋਕਣ ਦੀ ਬਜਾਏ ਗੱਡੀ ਭਜਾ ਲਈ ਅਤੇ ਪੁਲਿਸ ਨੇ ਜਦੋਂ ਅਗੇ ਗੱਡੀ ਲਾ ਕੇ ਇਨ੍ਹਾਂ ਨੂੰ ਰੋਕਿਆ ਤਾਂ ਇਨ੍ਹਾਂ ਬਦਮਾਸ਼ਾਂ ਨੇ ਆਪਣੀ ਗੱਡੀ ਸਿੱਧੀ ਪੁਲਿਸ ਦੀ ਗੱਡੀ ਵਿੱਚ ਮਾਰ ਦਿੱਤੀ ਅਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ ਬਦਮਾਸ਼ਾਂ ਵੱਲੋਂ ਚਲਾਈ ਗੋਲੀ ਕਾਰਣ ਐਸ ਐਚ ਓ ਬੋਲਟ ਪਰੂਫ਼ ਜਾਕਟ ਪਾਉਣ ਕਰਕੇ ਵਾਲ ਵਾਲ ਬਚ ਗਏ ਅਤੇ ਪੁਲਿਸ ਪਾਰਟੀ ਇਨ੍ਹਾਂ ਬਦਮਾਸ਼ਾਂ ਨੂੰ ਕਾਬੂ ਕਰਨ ਵਿੱਚ ਵੱਡੀ ਪੱਧਰ ਤੇ ਸਫ਼ਲ ਹੋਈ, ਭਾਈ ਖਾਲਸਾ ਨੇ ਕਿਹਾ ਰਾਜ਼ ਵਿਚ ਸਮਾਜ ਵਿਰੋਧੀ ਅਨਸਰਾਂ ਦੀ ਵਧ ਰਹੀ ਗਤੀਵਿਧੀਆਂ ਕਰਕੇ ਲੋਕ ਢਾਡੇ ਚਿੰਤਤ ਹੋ ਕੇ ਸਰਕਾਰ ਨੂੰ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦੋਰਾਹਾ ਵਿਖੇ ਐਸ ਐਚ ਓ ਤੇ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਨ ਦੇ ਨਾਲ ਨਾਲ ਸਰਕਾਰ ਤੋਂ ਮੰਗ ਕਰਦੀ ਹੈ ਕਿ ਰਾਜ ਦੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।


