ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)–ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਨੰਗਲਬੇਟ ਫਿਲੌਰ ਜਲੰਧਰ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਸੰਧੂ ਦੀ ਸਲਾਨਾ ਬਰਸੀ ਨੂੰ ਸਮਰਪਿਤ ਚਲ ਰਹੇ ਪੰਜ ਰੋਜ਼ਾ ਗੁਰਮਤਿ ਸਮਾਗਮ ਦੇ ਪੰਜਵੇਂ ਅਤੇ ਆਖਰੀ ਦਿਨ ਕਬੱਡੀ ਦੇ ਫਾਈਨਲ ਮੁਕਾਬਲੇ ਅਤੇ ਅਖਾਂ ਦਾ ਫਰੀ ਕੈਂਪ ਲਗਾਇਆ ਗਿਆ ਤੇ ਜਿੱਥੇ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਇਨਾਮ ਵੰਡੇ ਗਏ ਉਥੇ ਅਖਾਂ ਦੇ ਫ੍ਰੀ ਕੈਪ’ਚ ਲਗਾਕੇ ਐਨਕਾਂ ਦੇ ਲੈਨਜ ਪਾਉਣ ਵਾਲੇ ਮਰੀਜ਼ਾਂ ਨੂੰ ਜਲੰਧਰ ਦੇ ਹਸਪਤਾਲ’ਚ ਭੇਜਿਆ ਗਿਆ, ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਫੈਡਰੇਸ਼ਨ ਪ੍ਰਧਾਨ ਨੇ ਸ਼ਪਸ਼ਟ ਕੀਤਾ ਮਹਾਪੁਰਸ਼ਾਂ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸਰਪ੍ਰਸਤ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਵਲੋਂ ਇਹ ਮਹਾਨ ਪੰਜ ਰੋਜ਼ਾ ਗੁਰਮਤਿ ਸਮਾਗਮ ਤੇ ਪੇਂਡੂ ਖੇਡ ਮੇਲਾ ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਮੁਕਤ ਕਰਵਾ ਕਿ ਜਿਥੇ ਗੁਰਬਾਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਦੇ ਨਾਲ ਨਾਲ ਖੇਡਾਂ ਸਰੀਰ ਤੰਦਰੁਸਤੀ ਲਈ ਅਤੇ ਭਰੂਣ ਹੱਤਿਆ ਨੂੰ ਰੋਕਣ ਹਿੱਤ ਕਰਵਾਇਆ ਗਿਆ ,ਉਹਨਾਂ ਦਸਿਆ ਇਸ ਸਬੰਧ’ਚ ਪਹਿਲੇ ਰੋਜ’ਚ 22 ਅਖੰਡ ਪਾਠ ਅਰੰਭ ਹੋਏ,ਦੂਜੇ ਗੇੜ’ਚ ਮਦ ਦੀ ਅਰਦਾਸ ਅਤੇ ਸ਼ਾਨਦਾਰ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ’ਚ ਸਜਾਇਆ ਗਿਆ,ਤੀਜੇ ਗੇੜ’ਚ ਰੱਖੇ 22 ਅਖੰਡਪਾਠਾ ਦੇ ਭੋਗ ਅਤੇ 10 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਤੇ ਧਾਰਮਿਕ ਦੀਵਾਨ ਸਜਾਏ ਗਏ’ ਚੌਥੇ ਗੇੜ”ਚ 50/55/65 ਕਿਲੋਵਰਗ ਦੇ ਸੈਮੀਫਾਈਨਲ ਕਬੱਡੀ ਅਤੇ ਬਾਲੀਵਾਲ ਦੇ ਮੈਚ ਕਰਵਾਏ ਗਏ ਭਾਈ ਖਾਲਸਾ ਨੇ ਦੱਸਿਆ ਅਜ ਪੰਜਵੇਂ ਅਤੇ ਆਖਰੀ ਦਿਨ ਜਿਥੇ 50/55/65 ਕਿਲੋ ਵਰਗ ਅਤੇ ਆਲ ਓਪਨ ਲੜਕੀਆਂ ਅਤੇ ਲੜਕਿਆਂ ਦੇ ਫਾਈਨਲ ਮੁਕਾਬਲੇ ਕਰਵਾ ਕੇ ਓਪਨ ਮੈਚ ਲੜਕਿਆਂ ਜੇਤੂ ਟੀਮ ਪਹਿਲਾਂ ਇਨਾਮ 31000,ਦੂਜੇ ਨੰਬਰ ਦੀ ਜੇਤੂ 21000,65 ਕਿਲੋ ਵਰਗ ਪਹਿਲੀ ਜੇਤੂ ਟੀਮ 21000,ਦੂਜੇ ਨੰਬਰ ਦੀ ਜੇਤੂ 15000, 55 ਕਿਲੋ ਵਰਗ ਪਹਿਲੀ ਜੇਤੂ ਨੂੰ 15000,ਦੂਜੇ ਨੰਬਰ ਦੇ ਜੀਤੂ ਨੂੰ 10000, 50 ਕਿਲੋ ਵਰਗ’ਚ ਪਹਿਲੀ ਜੇਤੂ ਨੂੰ 10000,ਦੂਜੇ ਨੂੰ 7100,ਵਾਲੀਬਾਲ ਪਹਿਲੀ ਜੇਤੂ ਟੀਮ ਨੂੰ 11000 ਦੂਜੀ ਨੂੰ 90000 ਲੜਕੀਆਂ ਦੇ ਮੁਕਾਬਲਾ’ਚ ਪਹਿਲੇ ਜੇਤੂ ਨੂੰ 11000 ਦੂਜੇ ਨੰਬਰ ਦੀ ਜੇਤੂ ਨੂੰ 90000 ਰੁਪਏ ਦੇ ਇਨਾਮਾਂ ਦੀ ਵੰਡ ਸਾਬਕ ਮੰਤਰੀ ਸੰਤੋਸ਼ ਚੌਧਰੀ ਸਾਬ,ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਸਰਪ੍ਰਸਤ ਸੰਤ ਬਾਬਾਂ ਜਰਨੈਲ ਸਿੰਘ ਜੀ,ਭਾਈ ਵਿਰਸਾ ਸਿੰਘ ਪ੍ਰਧਾਨ ਏ ਆਈ ਐਸ ਐਸ ਐਫ, ਡਾਕਟਰ ਅਮਰਜੋਤ ਸਿੰਘ ਸੰਧੂ,ਅਮਨਪ੍ਰੀਤ ਕੌਰ ਸੰਧੂ,ਬੀਬੀ ਕਰਮਜੀਤ ਕੌਰ ਸੰਧੂ,ਜਸਵੀਰ ਸਿੰਘ ਲਾਦੀਆ,ਅਮਰੀਕ ਸਿੰਘ ਕਟਾਰੀਆ,ਪ੍ਰਦੀਪ ਸਿੰਘ ਸਨਦੀਪ ਸਿੰਘ,ਅਮਰਦੀਪ ਸਿੰਘ ਸੰਧੂ ਗਗਨਦੀਪ ਸਿੰਘ, ਨਿਰਮਲ ਸਿੰਘ ਸੰਧੂ, ਜਸਵੀਰ ਸਿੰਘ ਗਰੇਵਾਲ, ਬਲਬੀਰ ਸਿੰਘ ,ਬਾਬਾ ਦਾਰਾ ਸਿੰਘ, ਸੰਤ ਹਰਨੇਕ ਸਿੰਘ , ਸੰਤ ਅਵਤਾਰ ਸਿੰਘ ਰਾਮਪੁਰ, ਸੰਤ ਸ਼ਮਸ਼ੇਰ ਸਿੰਘ ਜੁਗੇੜੇ ਵਾਲੇ, ਸੰਤ ਬਾਬਾ ਵੀਰਪਾਲ, ਜਥੇ ਨਾਰੰਗ ਸਿੰਘ ਹਰੀਆਂ ਵੇਲਾਂ ,ਸੰਤ ਹਰਪਿੰਦਰ ਸਿੰਘ ਗੁਰਦਾਸਪੁਰ, ਸੰਤ ਸੁਖਵਿੰਦਰ ਸਿੰਘ ਅਗਵਾ, ਭਾਈ ਬਲਦੇਵ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਸੁੱਖਾ ਸਿੰਘ, ਗੁਰਪ੍ਰੀਤ ਸਿੰਘ ,ਹਰਿੰਦਰ ਕਸ਼ਮੀਰ ਸਿੰਘ, ਭਾਈ ਸ਼ੇਰ ਸਿੰਘ, ਭਾਈ ਦਦੂ, ਭਾਈ ਓਂਕਾਰ ਸਿੰਘ, ਭੁਪਿੰਦਰ ਸਿੰਘ ਯੂ ਪੀ, ਸਰੂਪ ਸਿੰਘ ਯੂ ਪੀ ,ਐਸ ਪੀ ਧਾਲੀਵਾਲ ਤੇ ਪਰਵਾਰ ,ਐਲ ਐਲ ਬੀ ਜਸਵਿੰਦਰ ਕੌਰ ਫਿਲੌਰ,ਸੁਖਵਿੰਦਰ ਕੌਰ, ਬਲਜੀਤ ਕੌਰ, ਬੀਬੀ ਰਛਪਾਲ ਕੌਰ, ਇਗਲੈਡ ਜਸਵਿੰਦਰ ਸਿੰਘ ਜਸੀ, ਭਾਈ ਲਖਵਿੰਦਰ ਸਿੰਘ ਲਬੂ, ਯੂ ਪੀ ਅਤੇ ਰਮੇਸ਼ ਰਾਹੀਂ ਆਦਿ ਨੇ ਸਾਂਝੇ ਤੌਰ ਤੇ ਤਕਸੀਮ ਕੀਤੇ ਅਤੇ ਹੋਰ ਮੋਹਤਬਰ ਧਾਰਮਿਕ ਸਿਆਸੀ ਆਗੂਆਂ ਅਤੇ ਸੰਤਾਂ ਮਹਾਪੁਰਸ਼ਾਂ ਸਮੇਤ ਅਖਾਂ ਦਾ ਫਰੀ ਕੈਂਪ ਲਗਵਾਉਣ ਵਾਲੇ ਡਾਕਟਰਾਂ ਦਾ ਮੁੱਖ ਪ੍ਰਬੰਧਕ ਸੰਤ ਮਹਾਪੁਰਸ਼ ਸੰਤ ਬਾਬਾ ਜਰਨੈਲ ਸਿੰਘ ਅਤੇ ਸੰਤ ਸੁਖਵਿੰਦਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ ਸਮੂਹ ਖਿਡਾਰੀਆਂ ਅਤੇ ਹਜਾਰਾਂ ਦਰਸ਼ਕਾਂ ਲਈ ਵਿਸ਼ੇਸ਼ ਤੌਰ ਤੇ ਚਾਹ ਪਕੌੜੇ ਤੇ ਕਈ ਤਰ੍ਹਾਂ ਲੰਗਰ ਅਤੁੱਟ ਵਰਤਾਏ ਗਏ, ਇਸ ਮੌਕੇ ਫਿਲੌਰ ਪੁਲਿਸ ਪ੍ਰਸ਼ਾਸ਼ਨ ਵਲੋਂ ਵੀ ਵਿਸ਼ੇਸ਼ ਸਵਾਵਾ ਦਿਤੀਆਂ ਗਈਆ ।