ਜ਼ਿਲ੍ਹਾ ਚੋਣ ਦਫ਼ਤਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਫੋਟੋ ਵੋਟਰ ਸੂਚੀਆਂ ਦੀਆਂ ਲਿਸਟਾਂ ਸਾਂਝੀਆਂ ਕੀਤੀਆਂ
ਗੁਰਦਾਸਪੁਰ, 6 ਜਨਵਰੀ (ਸਰਬਜੀਤ ਸਿੰਘ) – ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਯੋਗਤਾ ਮਿਤੀ 1 ਜਨਵਰੀ 2023 ਦੇ ਅਧਾਰ ’ਤੇ ਤਿਆਰ ਹੋਈ ਫਾਈਨਲ ਫੋਟੋ ਵੋਟਰ ਸੂਚੀ ਅਤੇ ਸਰਵਿਸ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਮਿਤੀ 5.1.2023 ਨੂੰ ਕਰਵਾਈ ਜਾ ਰਹੀ ਹੈ ਅਤੇ ਨਾਗਰਿਕਾਂ ਦੀ ਜਾਣਕਾਰੀ ਲਈ ਅੰਤਿਮ ਪ੍ਰਕਾਸ਼ਨਾਂ ਦੀ ਰਿਪੋਰਟ (ਫਾਰਮ ਨੰ:16) ਦਾ ਚਸਪਾ ਸਮੂਹ ਈ.ਆਰ.ਓ., ਏ.ਈ.ਆਰ.ਓ. ਦਫਤਰਾਂ ਦੇ ਨੋਟਿਸ ਬੋਰਡਾਂ ਤੇ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਨੇ ਅੱਜ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਨੁਮਾਇੰਦਿਅ ਨੂੰ ਜ਼ਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੀ ਅੰਤਿਮ ਪ੍ਰਕਾਸ਼ਨਾਂ ਵਾਲੀ ਵੋਟਰ ਸੂਚੀ ਸਮੇਤ ਸੀ.ਡੀ. ਸਾਂਝੀਆਂ ਕਰਨ ਸਾਂਝੀ ਕੀਤੀ। ਉਨ੍ਹਾਂ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਉਹ ਵੋਟਰ ਸੂਚੀ ਦੇ ਵੇਰਵੇ (ਪੋਲਿੰਗ ਸਟੇਸ਼ਨ ਦਾ ਨਾਮ, ਪਿੰਡ ਦਾ ਨਾਮ, ਸੈਕਸ਼ਨ ਆਦਿ) ਚੈੱਕ ਕਰ ਲੈਣ। ਇਸ ਤੋਂ ਇਲਾਵਾ ਵੋਟਰ ਸੂਚੀ ਵਿਚ (ਜਿਵੇਂ ਮੌਜੂਦਾ/ਸਾਬਕਾ ਐਮ.ਪੀ., ਐਮ.ਐਲ.ਏਜ਼, ਮੈਂਬਰ ਰਾਜ ਸਭਾ ਆਦਿ) ਦੀਆਂ ਵੋਟਾਂ ਵੀ ਚੈੱਕ ਕਰ ਲੈਣ। ਵੋਟਰ ਸੂਚੀਆਂ ਵਿੱਚ ਜੇਕਰ ਕੋਈ ਤਰੁੱਟੀ/ਖਾਮੀ ਪਾਈ ਜਾਂਦੀ ਹੈ, ਤਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨਾਲ ਤਾਲਮੇਲ ਕਰਕੇ ਦਰੁੱਸਤੀ ਕਰਵਾ ਲਈ ਜਾਵੇ, ਤਾਂ ਜੋ ਚੋਣਾਂ ਵਿਚ ਵੋਟਰ ਸੂਚੀ ਸਬੰਧੀ ਕੋਈ ਔਂਕੜ ਪੇਸ਼ ਨਾ ਆਵੇ।
ਡਾ. ਨਿਧੀ ਕੁਮੁਦ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਤ ਕੀਤੀਆਂ ਗਈਆਂ ਚਾਰ ਯੋਗਤਾ ਮਿਤੀਆਂ ਅਨੁਸਾਰ ਇਸ ਸਾਲ ਵਿਚ ਭਾਵ 1 ਅਪ੍ਰੈਲ 2023, 1 ਜੁਲਾਈ 2023 ਅਤੇ 1 ਅਖਤੂਬਰ 2023 ਨੂੰ ਅਠਾਰਾਂ ਸਾਲ ਦੀ ਉਮਰ ਪੂਰੀ ਕਰਨ ਵਾਲੇ ਬਿਨੈਕਾਰਾਂ ਪਾਸੋਂ ਫਾਰਮ ਨੰ: 6 ਲੈਣ ਲਈ ਬੀ.ਐਲ.ਓਜ਼. ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਰਾਜਸੀ ਆਗੂ ਵੀ ਆਪਣੇ ਸੰਭਵ ਸਾਧਨਾਂ/ਮਾਧਿਅਮਾਂ ਰਾਹੀਂ ਉਕਤ ਮਿਤੀਆਂ ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਯੁਵਕਾਂ ਨੂੰ ਵੋਟ ਬਣਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ/ਜਾਗਰੂਕ ਕਰਨ ਤਾਂ ਜੋ ਚੋਣਾਂ ਵਿਚ ਨੌਜਵਾਨਾਂ ਵੋਟਰਾਂ ਦੀ ਭਾਗੀਦਾਰੀ ਵਧਾਉਣ ਅਤੇ ਵੋਟਰ ਰਜਿਸਟ੍ਰੇਸ਼ਨ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਇਹਨਾਂ ਫਾਰਮਾਂ ਉੱਤੇ ਸਬੰਧਤ ਤਿਮਾਹੀ ਵਿੱਚ ਵਿਚਾਰਿਆ ਅਤੇ ਫੈਸਲਾ ਕੀਤਾ ਜਾਵੇਗਾ।