ਗੁਰਦਾਸਪੁਰ, 26 ਦਸੰਬਰ (ਸਰਬਜੀਤ ਸਿੰਘ)– ਬਾਦਲਾਂ ਨੇ ਭਾਜਪਾ ਨਾਲ ਰਲ ਕੇ ਕਈ ਤਰ੍ਹਾਂ ਦੇ ਪੰਜਾਬ ਅਤੇ ਸਿੱਖ ਵਿਰੋਧੀ ਧਰਮੀ ਤੇ ਸਿਆਸੀ ਲੋਕ ਵਿਰੋਧੀ ਵਰਤਾਰੇ ਕੀਤੇ ਅਤੇ ਲੋਕਾਂ ਦਾ ਵਿਰੋਧ ਹੋਣ ਤੋਂ ਬਾਅਦ ਇੱਕ ਦਮ ਯੂ ਟਰਨ ਲੈਣਾ ਬਾਦਲਕਿਆਂ ਦੀ ਘਟੀਆਂ ਤੇ ਗੰਦੀ ਨੀਤੀ ਦਾ ਹਿੱਸਾ ਹੈ, ਪੰਜਾਬ ‘ਚ ਤਿੰਨ ਖੇਤੀ ਵਿਰੋਧੀ ਬਿੱਲਾਂ ਨੂੰ ਬਾਦਲਾਂ ਨੇ ਭਾਜਪਾਈਆਂ ਨਾਲ ਮਿਲ ਆਪਣੀ ਸਹਿਮਤੀ ਦਿੱਤੀ ਅਤੇ ਕਿਸਾਨਾਂ ਨੂੰ ਧੋਖੇ ‘ਚ ਰੱਖ ਕੇ ਇਹ ਕਹਿੰਦੇ ਰਹੇ ਕਿ ਇਹ ਤਿੰਨ ਬਿੱਲ ਕਿਸਾਨਾਂ ਦੇ ਫਾਇਦੇ ਲਈ ਹਨ,ਪਰ ਜਦੋਂ ਸਾਰੇ ਪੰਜਾਬ ‘ਚ ਇਨ੍ਹਾਂ ਖੇਤੀ ਵਿਰੋਧੀ ਬਿੱਲਾ ਦੀ ਵਿਰੋਧਤਾ ਸ਼ੁਰੂ ਹੋਈ, ਤਾਂ ਬਾਦਲ ਕੇ ਪਲਟੀ ਮਾਰ ਕੇ ਬਿੱਲਾਂ ਦੇ ਵਿਰੋਧ’ਚ ਆ ਖੜ੍ਹੇ ਹੋ ਗਏ ਅਤੇ ਇਸੇ ਤਰ੍ਹਾਂ ਛੋਟੇ ਸਾਹਿਬ ਯਾਦਿਆ ਦੇ ਸ਼ਹੀਦੀ ਦਿਵਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਅਮਿਤ ਸ਼ਾਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਸਰਕਾਰੀ ਸਮਾਗਮ ਵੀਰਬਾਲ ਦਿਵਸ ਵਜੋਂ ਮਨਾਉਣ ਲਈ ਬਾਦਲਕਿਆਂ ਦੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਮਨਾਉਣਾ ਸ਼ੁਰੂ ਕੀਤਾ ਹੈ, ਹੁਣ ਜਦੋਂ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਧਰਮੀਆਂ ਤੇ ਸਿੱਖ ਬੁੱਧੀਜੀਵੀਆਂ ਨੇ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਵੀਰਬਾਲ ਦਿਵਸ ਵਜੋਂ ਮਨਾਉਣ ਦਾ ਵੱਡੀ ਪੱਧਰ ਤੇ ਵਿਰੋਧ ਕਰਨਾ ਸ਼ੁਰੂ ਕੀਤਾ ਅਤੇ ਮੰਗ ਕੀਤੀ ਕਿ ਇਸ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਵੇ ਤਾਂ ਬਾਦਲਕਿਆਂ ਨੇ ਆਪਣੀ ਦੋਗਲੀ ਨੀਤੀ ਰਾਹੀਂ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਇਥੇ ਹੀ ਬਸ ਨਹੀ ? ਬਾਦਲਕਿਆਂ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵਰਤ ਕੇ ਇਸ ਨਾਂ ਨੂੰ ਬਦਲਣ ਲਈ ਅੱਡੀ ਚੋਟੀ ਦਾ ਸਰਕਾਰੀ ਵਿਰੋਧ ਕਰਕੇ ਮੰਗ ਕਰ ਰਹੀ ਹੈ ਕੇ ਵੀਰਬਾਲ ਦਿਵਸ ਛੱਡ ਕੇ ਛੋਟੇ ਸਾਹਿਬਜ਼ਾਦੇ ਸ਼ਹੀਦੀ ਸਮਾਗਮ ਮਨਾਇਆ ਜਾਵੇ ਵਾਲੀ ਨਿੰਦਣਯੋਗ ਦੋਗਲੀ ਨੀਤੀ ਖੇਡ ਰਹੀ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਜਭਾਈਆਂ ਵੱਲੋਂ ਸਿੱਖਾਂ ਦੇ ਵੱਡੇ ਵਿਰੋਧ ਦੇ ਬਾਵਜੂਦ ਦਿੱਲੀ ਸਮੇਤ ਭਾਰਤ ਦੇ 768 ਜ਼ਿਲਿਆਂ ਵਿੱਚ ਸਾਹਿਬ ਯਾਦਿਆਂ ਦੇ ਸ਼ਹੀਦੀ ਦਿਵਸ ਨੂੰ ਵੀਰਬਾਲ ਦਿਵਸ ਵਜੋਂ ਮਨਾਉਣ ਵਾਲੇ ਸਿੱਖ ਵਿਰੋਧੀ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦੀ ਹੈ ,ਉਥੇ ਬਾਦਲਕਿਆਂ ਦੀ ਖੇਤੀ ਵਿਰੋਧੀ ਬਿੱਲਾਂ ਵਾਂਗ ਵੀਰਬਾਲ ਦਿਵਸ ਤੇ ਖੇਡੀ ਜਾ ਰਹੀ ਸਿੱਖ ਵਿਰੋਧੀ ਨੀਤੀ ਦੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਾਹਿਬ ਯਾਦਿਆ ਦਾ ਸ਼ਹੀਦੀ ਦਿਵਸ ਮਨਾਉਣਾ ਸਰਕਾਰ ਦਾ ਹੱਕ ਹੈ ਪਰ ਉਹਨਾਂ ਦੇ (ਵਡੱਪਣ ਧਰਮੀ ਇਤਿਹਾਸਕ ਸਾਕੇ) ਨੂੰ ਛੋਟੀ ਪੱਧਰ ਤੇ ਆਮ ਸੰਸਾਰੀ ਬਾਲਗਾਂ ਵਾਂਗ ਪਰਗਟ ਕਰਨ ਦੇ ਮਨਸੂਬੇ ਨਾਲ ” ਵੀਰਬਾਲ ਦਿਵਸ ਵਜੋਂ ਮਨਾਉਣਾ ਬਿੱਲਕੁਲ ਸਿੱਖ ਵਿਰੋਧੀ ਵਰਤਾਰਾ ਅਤੇ ਨਾਂ ਬਰਦਾਸ਼ਤਯੋਗ ਹੈ ਇਸ ਕਰਕੇ ਭਾਜਪਾ ਸਰਕਾਰ ਨੂੰ ਇਹ ਵਰਤਾਰੇ ਛੱਡ ਕਿ ਸਹਿਬਜ਼ਾਦੇ ਸ਼ਹੀਦੀ ਦਿਵਸ ਵਜੋਂ ਮਨਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਸਿੱਖ ਭਾਵਨਾਵਾਂ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਕਿਸੇ ਨੂੰ ਵਿਰੋਧ ਦਾ ਮੌਕਾ ਨਾ ਮਿਲ ਸਕੇ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੇਂਦਰ ਸਰਕਾਰ ਵੱਲੋਂ ਸ਼ਹੀਦੀ ਦਿਵਸ ਨੂੰ ਵੀਰਬਾਲ ਵਜੋਂ ਮਨਾਉਣ ਦੀ ਨਿੰਦਾ ਅਤੇ ਬਾਦਲਕਿਆਂ ਵੱਲੋਂ ਵੀਰਬਾਲ ਦਿਵਸ ਮਨਾਉਣ ਤੇ ਦੋਗਲੀ ਨੀਤੀ ਖੇਡਣ ਦੇ ਨਾਲ ਨਾਲ ਸਰਕਾਰ ਨੂੰ ਸਹਿਬਯਾਦੇ ਸ਼ਹੀਦੀ ਸਮਾਗਮ ਮਨਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਛੋਟੇ ਸਾਹਿਬ ਯਾਦਿਆ ਦਾ ਸ਼ਹੀਦੀ ਦਿਹਾੜਾ ਮਨਾਉਣਾ ਸਰਕਾਰ ਦਾ ਹੱਕ ਬਣਦਾ ਹੈ ਪਰ ਇਸ ਨੂੰ ਇਸ ਵਰਤਾਰੇ ਨਾਲ ਮਨਾਉਣਾ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਹੁੰਦਾ ਹੋਵੇ ਠੀਕ ਨਹੀਂ? ਭਾਈ ਖਾਲਸਾ ਨੇ ਕਿਹਾ ਸਰਕਾਰ ਨੂੰ ਜਨਤਾ ਦੀ ਅਵਾਜ਼ ਦੀ ਕਦਰ ਕਰਨੀ ਚਾਹੀਦੀ ਹੈ, ਜਦੋਂ ਕਰੌੜੀ ਦੀ ਸਿੱਖ ਜੇਨਰੇਸ਼ਨ ਸਰਕਾਰ ਤੋਂ ਮੰਗ ਕਰਦੀ ਸੀ ਕਿ ਸਰਕਰ ਸ਼ਹੀਦੀ ਦਿਹਾੜਾ ਨੂੰ ਵੀਰਬਾਲ ਦਿਵਸ ਵਜੋਂ ਨਾ ਮਨਾਵੇ ਪਰ ਸਰਕਾਰ ਨੇ ਅਜਿਹਾ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਦੀ ਇਸ ਨੀਤੀ ਦੀ ਨਿੰਦਾ ਕਰਦੀ ਹੈ ਕਿਉਂਕਿ ਸਿੱਖ ਕੌਮ ਇਸ ਨੂੰ ਸ਼ਹੀਦੀ ਦਿਹਾੜੇ ਵਜੋਂ ਮਨਾਉਂਦੀ ਹੈ ਉਥੇ ਨੌਜਵਾਨ ਪੀੜ੍ਹੀ ਇਹਨਾਂ ਸ਼ਹੀਦੀ ਸਮਾਗਮਾਂ ‘ਚ ਸਾਹਿਬ ਯਾਦਿਆ ਦੀ ਛੋਟੀ ਉਮਰ ‘ਚ ਧਰਮ ਇਤਿਹਾਸ ਸਿਰਜਨ ਵਾਲੇ ਸ਼ਹੀਦੀ ਸਾਕੇ ਨੂੰ ਸਰਧਾਭਾਵਨਾਵਾਂ ਨਾਲ ਯਾਦ ਕਰਦੀ ਤੇ ਇਸ ਤੋਂ ਪ੍ਰੇਰਣਾ ਲੈਂਦੀ ਹੈ ਇਸ ਕਰਕੇ ਭਾਜਪਾ ਨੂੰ ਚਾਹੀਦਾ ਸੀ ਕਿ ਜਦੋਂ ਹਰ ਸਾਲ ਵੀਰਬਾਲ ਦਿਵਸ ਮਨਾਉਣ ਦਾ ਸੰਗਤਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਉਹ ਇਸ ਵਾਰ ਤਾਂ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ, ਭਾਈ ਖਾਲਸਾ ਨੇ ਕਿਹਾ ਫੈਡਰੇਸ਼ਨ ਬਾਦਲਕਿਆਂ ਵੱਲੋਂ ਵੀਰਬਾਲ ਦਿਵਸ਼ ਤੇ ਦੋਹਰੀ ਨੀਤੀ ਖੇਡਣ ਦੀ ਵੀ ਨਿੰਦਾ ਕਰਦੀ ਹੈ , ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ,ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਸੁਰਿੰਦਰ ਸਿੰਘ, ਭਾਈ ਵਿਕਰਮ ਸਿੰਘ ਪੰਡੋਰੀ ਆਦਿ ਆਗੂ ਹਾਜ਼ਰ ਸਨ ।


