ਗੁਰਦਾਸਪੁਰ, 21 ਜਨਵਰੀ (ਸਰਬਜੀਤ ਸਿੰਘ)— ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ ਇਸ ਮੁਹਿੰਮ ਤਹਿਤ ਸਰਕਾਰ ਦਾਹਵਾ ਕਰਦੀ ਹੈ ਕਿ ਪੰਜਾਬ ਹੁਣ ਨਸ਼ਿਆਂ ਤੋਂ ਮੁਕਤ ਹੋ ਗਿਆ ਹੈ ਜਦੋਂ ਗਰਾਉਂਡ ਲੇਵਲ ਤੇ ਇਹ ਸਭ ਕੁਝ ਗ਼ਲਤ ਸਾਬਤ ਹੋ ਰਿਹਾ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਨਾਲ ਗੈਂਗਸਟਰਾਂ ਵਿਰੁੱਧ ਜੰਗ ਛੇੜਨ ਦਾ ਐਲਾਨ ਕਰ ਦਿੱਤਾ ਹੈ,ਇਸ ਸਬੰਧੀ ਪੰਜਾਬ ਦੇ ਡੀ ਜੀ ਪੀ ਨੇ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਫੈਸਲਾ ਲਿਆ ਹੈ ਗੈਂਗਸਟਰਾਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਦਾ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਸਮੇਂ ਅਤੇ ਦੀ ਮੰਗ ਵਾਲਾ ਫੈਸਲਾ ਦੱਸਿਆ ਜਾ ਰਿਹਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਵੱਲੋਂ ਗੇਗਸਟਰਾ ਵਿਰੁੱਧ ਜੰਗ ਛੇੜਨ ਵਾਲੇ ਐਲਾਨ ਦਾ ਸਵਾਗਤ ਕਰਦੀ ਹੋਈ ਇਕ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਰਾਜ ਵਿਚ ਆਪਣੀਆਂ ਸਮਾਜ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਅਤੇ ਬਾਹਰ ਵਿਦੇਸ਼ ਵਿਚ ਬੈਠ ਕੇ ਇਹਨਾਂ ਨੂੰ ਫੰਡ ਰਾਹੀਂ ਉਤਸ਼ਾਹਿਤ ਕਰਨ ਵਾਲਿਆਂ ਤੇ ਵੀ ਕਾਰਵਾਈ ਤੇਜ਼ ਕੀਤੀ ਜਾਵੇ ਤਾਂ ਕਿ ਸੂਬੇ ‘ਚ ਗੈਂਗਸਟਰ ਵਾਦ ਟੋਟਲ ਸਫ਼ਾਇਆ ਕੀਤਾ ਜਾ ਸਕੇ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਨਾਲ ਨਾਲ ਗੈਂਗਸਟਰਾਂ ਵਿਰੁੱਧ ਜੰਗ ਛੇੜਨ ਵਾਲੇ ਐਲਾਨ ਦੀ ਸ਼ਲਾਘਾ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਅਤੇ ਵਿਦੇਸ਼ ਵਿਚ ਬੈਠ ਕੇ ਇਸ ਨੈਟਵਰਕ ਨੂੰ ਸ਼ਹਿ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਤਾਂ ਕੋਈ ਕਾਮਯਾਬੀ ਹਾਸਲ ਨਹੀਂ ਹੋਈ,ਨਿਤ ਦਿਨ ਕੋਈ ਨਾ ਕੋਈ ਨਸ਼ਿਆਂ ਦੇ ਓਵਰਡੋਜ ਨਾਲ ਮਰਨ ਦੀ ਖਬਰ ਮਿਲਦੀ ਹੀ ਰਹਿਦੀ ਹੈ ਅਤੇ ਲੋਕ ਵੀ ਕਹੇ ਰਹੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਦਾ ਦੌਰ ਅਜੇ ਜਾਰੀ ਹੈ, ਭਾਈ ਖਾਲਸਾ ਨੇ ਦੱਸਿਆ 2027’ਚ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਦੇ ਨਾਲ ਨਾਲ ਗੈਂਗਸਟਰਾ ਦੇ ਖਾਤਮੇ ਲਈ ਜੰਗ ਛੇੜ ਦਿੱਤੀ ਹੈ ਅਤੇ ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਸਰਕਾਰ ਇਸ ਵਿਚ ਕਿੰਨੀ ਕੁੰ ਕਾਮਯਾਬ ਹੁੰਦੀ ਹੈ ਜਾ ਫਿਰ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਵਾਂਗ ਲੋਕਾਂ ਨੂੰ ਵੋਟਾਂ ਵਟੋਰਨ ਲਈ ਬੇਵਕੂਫ ਬਣਾਇਆ ਜਾਂਦਾ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਵੱਲੋਂ ਗੈਂਗਸਟਰਾ ਵਿਰੁਧ ਜੰਗ ਛੇੜਨ ਵਾਲੇ ਫੈਸਲੇ ਦੀ ਪੂਰਨ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੈ ਕਿਉਂਕਿ ਸੂਬੇ ਵਿਚ ਗੈਂਗਸਟਰ ਵਾਦ ਨੂੰ ਠੱਲ ਪਾਉਣੀ ਬਹੁਤ ਹੀ ਵਧੀਆ ਫੈਸਲਾ ਹੈ ਪਰ ਇਸ ਨੂੰ ਅਮਲੀ ਰੂਪ ਲਿਆਂਦਾ ਜਾਵੇ ਅਤੇ ਦੇਸ ਤੋਂ ਬਾਹਰ ਨੈਟਵਰਕ ਚਲਾਉਣ ਵਾਲੇ ਸਮਾਜ ਵਿਰੋਧੀ ਗੋਗਸਟਰਾਂ ਨੂੰ ਦੇਸ਼ ਲਿਆਂਦਾ ਜਾਵੇ ਤਾਂ ਹੀ ਗੈਂਗਸਟਰ ਵਾਦ ਦਾ ਸਫ਼ਾਇਆ ਕੀਤਾ ਜਾ ਸਕਦਾ ਹੈ।।


