ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)– ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪੂਰੇ ਪੰਜਾਬ ਦੇ ਸਕੂਲ ਆਫ ਐਮੀਨੈਂਸ ਵਿਚ ਪੜਦੇ ਵਿਦਿਆਰਥੀਆਂ ਲਈ 02 ਮੈਗਾ ਵਿੰਟਰ ਕੈਂਪਸ ਦਾ ਪ੍ਰਬੰਧ ਕੀਤਾ ਗਿਆ ਹੈ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਪਹਿਲਾ ਵਿੰਟਰ ਕੈਂਪ 10+2 ਜਮਾਤ ਵਿਚ ਪੜਦੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਲਈ ਹੈ ਜੋ ਮੈਰੀਟੋਰਅਿਸ ਸਕੂਲ ਬਠਿੰਡਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਦੂਸਰਾ ਵਿੰਟਰ ਕੈਂਪ 10+1 ਜਮਾਤ ਵਿੱਚ ਪੜਦੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਲਈ ਹੈ ਜੋ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ । ਇਹਨਾਂ ਵਿੰਟਰ ਕੈਂਪਸ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੰਪੀਟੀਟਿਵ ਇਮਿ ਤਿਹਾਨਾਂ ਜਿਹਨਾਂ ਵਿੱਚ ਮੁੱਖ ਤੋਰ ਤੇ ਜੇ.ਈ.ਈ ਅਤੇ ਨੀਟ ਆਦਿ ਲਈ ਤਿਆਰ ਕਰਨਾ ਹੈ ।ਇਸੇ ਕੜੀ ਤਹਿਤ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਰਮਜੀਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਦੇ ਕੁੱਲ 03 ਸਕੂਲ ਆਫ ਐਮੀਨੈਂਸ ਬਟਾਲਾ, ਗੁਰਦਾਸਪੁਰ ਅਤੇ ਸ਼੍ਰੀਹਰਗੋਬਿੰਦਰਪੁਰ ਸਾਹਿਬ ਦੇ 16 ਵਿਦਿਆਰਥੀਆਂ ਨੂੰ ਬਠਿੰਡਾ ਲਈ ਅਤੇ 20 ਵਿਦਿਆਰਥੀਆਂ ਨੂੰ ਲੁਧਿਆਣਾ ਲਈ ਜਿਲਾ ਨੋਡਲ ਅਫਸਰ ਪੁਰੇਵਾਲ ਦੀ ਯੋਗ ਅਗਵਾਈ ਹੇਠ ਰਵਾਨਾ ਕੀਤਾ ਗਿਆ । ਸ: ਪੁਰੇਵਾਲ ਨੇ ਦੱਸਿਆ ਕਿ ਇਹ ਦੋਨੋਂ ਕੈਂਪ 31 ਦਸੰਬਰ 2025 ਤੱਕ 15 ਦਿਨਾਂ ਲਈ ਹੋਣਗੇ ਜਿਸ ਵਿੱਚ ਵਿਦਿਆਰਥੀਆਂ ਦੇ ਰਹਿਣ ਸਹਿਣ , ਖਾਣ ਪੀਣ ਅਤੇ ਟਰਾਂਸਪੋਰਟ ਆਦਿ ਦਾ ਸਾਰਾ ਖਰਚ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਅਤੇ ਨਾਮਵਾਰ ਸੰਸਥਾਵਾਂ ਦੇ ਫੈਕਲਟੀਜ ਵਲੋਂ ਜੇਈਈ/ਨੀਟ ਦੀ ਕੋਚਿੰਗ ਦਿੱਤੀ ਜਾਵੇਗੀ ਅਤੇ ਇਹ ਵਿਦਿਆਰਥੀ ਆਉਣ ਵਾਲੇ ਦਿਨਾਂ ਵਿਚੱ ਟੈਸਟ ਪਾਸ ਕਰਕੇ ਉੱਚਕੋਟੀ ਸੰਸਥਾਵਾਂ ਵਿੱਚ ਦਾਖਲਾ ਲੈਣਗੇ ।ਜਿਲਾ ਸਿੱਖਿਆ ਅਫਸਰ ਮੈਡਮ ਪਰਮਜੀਤ ਵਲੋਂ ਸਮੂਹ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿ ਕੇ ਕੈਂਪ ਅਟੈਂਡ ਕਰਨ ਲਈ ਸੁਚੇਤ ਕੀਤਾ ।ਇਸ ਮੌਕੇ ਸਕੂਲ ਇੰਚਾਰਜ ਸੰਜੀਵ ਢੀਂਗਰਾ, ਜਸਬੀਰ ਕੌਰ, ਹਰਭਿੰਦਰ ਕੌਰ, ਰਾਜੇਸ਼ ਕੁਮਾਰ, ਸਰਬਜੀਤ ਕੌਰ, ਹਰਵਿੰਦਰ ਸਿੰਗ, ਸੁਖਜਿੰਦਰ ਸਿੰਘ ਤੋਂ ਇਲਾਵਾ ਕੈਂਪ ਵਿੱਚ ਜਾਣ ਵਾਲੇ ਵਿਦਿਆਰਥੀ ਹਾਜਰ ਸਨ ।


