ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬਿਨਾਂ ਸਿਫਾਰਸ਼ ਤੇ ਪਖ ਪਾਤ ਤੋਂ ਉਪਰ ਉਠ ਕੇ ਨਿਹੰਗ ਸਿੰਘਾਂ ਦੇ ਵੱਡੇ ਦਲਾਂ ਵਾਂਗ ਛੋਟੇ ਦਲਾਂ ਦਾ ਵੀ ਵਿਧਾਨ ਪਾਸ ਕਰੇ – ਜਥੇਦਾਰ ਬਲਬੀਰ ਸਿੰਘ ਖਾਪੜਖੇੜੀ

ਗੁਰਦਾਸਪੁਰ

ਗੁਰਦਾਸਪੁਰ, 10 ਨਵੰਬਰ (ਸਰਬਜੀਤ ਸਿੰਘ)—ਮਿਸਲ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਮਾਝਾ ਤਰਨਾ ਦਲ ਚਲਦਾ ਵਹੀਰ ਚਕਰ ਵਰਤੀ ਪੰਜਾਬ ਹਿੰਦੂ ਸਤਾਨ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੁਲਤਾਨ ਪੁਰ ਲੋਧੀ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਲ ਰਹੇ ਸਮਾਗਮਾਂ ਦੇ ਤੀਜੇ ਦਿਨ ਮਹੱਲਾ ਖੇਡਣ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਅਪੀਲ ਕੀਤੀ ਕਿ ਪੰਜ ਘੋੜਿਆਂ ਤੇ ਹੋਰ ਜੰਗੀ ਸਾਜੋ ਸਮਾਨ ਸਮੇਤ ਸਿੱਖੀ ਪ੍ਰਚਾਰ ਲਈ ਪਿੰਡੋਂ ਪਿੰਡ ਅਤੇ ਇਤਿਹਾਸਕ ਗੁਰਦੁਆਰਿਆਂ’ਚ ਮਹੱਲਾ ਖੇਡ ਕਿ ਨੌਜਵਾਨ ਪੀੜੀ ਨੂੰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਵਾਲੇ ਦਲਪੰਥਾਂ ਦੂਜੇ ਦਲਪੰਥਾਂ ਵਾਂਗ ਲਾਗੂੰ ਕੀਤਾ ਜਾਵੇ ਕਿਉਂਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰੇ ਸਿਖੀ ਦਾ ਪਰਚਰ ਕਰਨ ਵਾਲਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਇਸ ਸਬੰਧੀ ਮੁਕੰਮਲ ਜਾਣਕਾਰੀ ਦਿੰਦਿਆ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨੇ ਕਿਹਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਖਪਾਤ ਤਹਿਤ ਬਹੁਤ ਦਲਾਂ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਿਲਣ ਵਾਲਾ ਵਿਧਾਨ ਉਹਨਾਂ ਨੂੰ ਨਹੀਂ ਦਿੰਦੀ ਤੇ ਅਜਿਹੇ ਦਲਪੰਥਾਂ ਲਈ ਦਰਜਨਾਂ ਤੋਂ ਘੋੜਿਆਂ ਤੇ ਸੈਕੜੇ ਨਿਹੰਗ ਸਿੰਘ ਲਾਡਲੀਆਂ ਫੌਜਾਂ ਲਈ ਸਿੱਖੀ ਪ੍ਰਚਾਰ ਕਰਨ ਦੀਆਂ ਅਨੇਕਾਂ ਮੁਸੀਬਤਾਂ ਦਾ ਸਹਾਮਣੇ ਕਰਨਾ ਪੈਦਾ ਹੈ ਇਸ ਕਰਕੇ ਅਸੀਂ ਮੰਗ ਕਰਦੇ ਕਿ ਉਪਰੋਕਤ ਮੰਗਾਂ ਪਰਵਾਨ ਕਰਦੇ ਹੋਏ ਪੰਜ ਘੋੜਿਆਂ ਤੋਂ ਵਧ ਰਖ ਕੇ ਚੱਕਰਵਰਤੀ ਸਿੱਖੀ ਪ੍ਰਚਾਰ ਕਰਨ ਵਾਲਿਆਂ ਸਾਰਿਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਦਲਪੰਥਾਂ ਨੂੰ ਵਿਧਾਨ ਦੇਣ ਦੀ ਲੋੜ ਦੇਣ ਇਸ ਵਕਤ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਭਾਈ ਵਿਰਸਾ ਸਿੰਘ ਖਾਲਸਾ ਤੋਂ ਇਲਾਵਾ ਜਥੇਦਾਰ ਬਾਬਾ ਕਿਰਪਾਲ ਸਿੰਘ ਜਥੇਦਾਰ ਅਮਰੀਕ ਜਥੇਦਾਰ ਰਣਜੋਧ ਸਿੰਘ ਯੂਧਾਂ ਤੋਂ ਜਥੇਦਾਰ ਸਤਨਾਮ ਸਿੰਘ ਸੈਕਟਰੀ ਭਾਈ ਬਲਵਿੰਦਰ ਸਿੰਘ ਲੋਹਟਬੰਧੀ ਭਾਈ ਕੇਵਲ ਸਿੰਘ ਬਾਬਾ ਬਕਾਲਾ ਭਾਈ ਜੋਗਿੰਦਰ ਸਿੰਘ ਭਾਈ ਜਗਤਾਰ ਭਾਈ ਸਵਰਨ ਜੀਤ ਸਿੰਘ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਆਦਿ ਆਗੂ ਤੇ ਲਾਡਲੀਆਂ ਨਿਹੰਗ ਸਿੰਘ ਫੌਜਾਂ ਹਾਜਰ ਸਨ ।

Leave a Reply

Your email address will not be published. Required fields are marked *