ਗੁਰਦਾਸਪੁਰ, 14 ਜੁਲਾਈ ( ਸਰਬਜੀਤ ਸਿੰਘ)– ਇੱਥੇ ਫੈਜਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਇਨਕਲਾਬੀ ਨੌਜਵਾਨ ਸਭਾ (ਆਰ ਵਾਈ ਏ) ਦੀ ਮੀਟਿੰਗ ਵਕੀਲ ਕਰਮਜੀਤ ਸਿੰਘ ਖੰਨਾ ਚਮਾਰਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਸਮੇਂ ਬੋਲਦਿਆਂ ਸਭਾ ਦੇ ਕਨਵੀਨਰ ਗੁਰਪ੍ਰੀਤ ਸਿੰਘ ਹੈਪੀ ਅਤੇ ਪਰਮਜੀਤ ਸਿੰਘ ਰੜੇਵਾਲੀ ਵਾਲੀ ਨੇ ਕਿਹਾ ਕਿ ਨੌਜਵਾਨਾ ਦਾ ਸਭ ਤੋਂ ਵੱਡਾ ਮਸਲਾ ਰੁਜ਼ਗਾਰ ਦਾ ਹੈ ਜਿਸ ਨੂੰ ਕੋਈ ਵੀ ਸਰਕਾਰ ਹੱਲ ਨਹੀਂ ਕਰ ਸਕੀ ਕਿਉਂਕਿ ਹਰ ਹਾਕਮ ਪਾਰਟੀ ਰੋਜ਼ਗਾਰ ਮੁਖੀ ਵਿਕਾਸ ਕਰਨ ਦੀ ਬਜਾਏ ਮੁਫ਼ਤ ਦੀਆਂ ਸਕੀਮਾਂ ਲਾਗੂ ਕਰਕੇ ਸਤਾ ਦੀਆਂ ਪੌੜੀਆਂ ਸਰ ਕਰਨ ਦੇ ਰਸਤੇ ਤੇ ਚਲ ਰਹੀ ਹੈ ਅਤੇ ਨਾਂ ਹੀ ਸਰਕਾਰੀ ਦਫ਼ਤਰਾਂ ਵਿਚ ਖ਼ਾਲੀ ਪਈਆ ਸੀਟਾਂ ਪੁਰ ਕੀਤੀਆਂ ਜਾਂਦੀਆਂ ਹਨ।ਆਗੂਆਂ ਕਿਹਾ ਕਿ ਮੋਦੀ ਅਤੇ ਮਾਨ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦੇਣ ਦਾ ਪ੍ਰਬੰਧ ਕਰੇ ਕਿਉਂਕਿ ਕਿ ਹਰ ਸਾਲ ਲੱਖਾਂ ਨੌਜਵਾਨ ਆਪਣੀ ਪੜ੍ਹਾਈ ਪੂਰੀ ਕਰਕੇ ਵਿਹਲੇ ਆਪਣੇ ਘਰਾਂ ਵਿਚ ਬੈਠ ਜਾਂਦੇ ਹਨ। ਇਨਕਲਾਬੀ ਨੌਜਵਾਨ ਸਭਾ ਮੰਗ ਕਰਦੀ ਹੈ ਕਿ ਮਾਨ ਸਰਕਾਰ ਬੇਰੁਜ਼ਗਾਰਾਂ ਨੂੰ ਭੱਤਾ ਦੇਣ ਦਾ ਵਾਅਦਾ ਪੂਰਾ ਕਰੇ, ਬਲਾਕ ਪੱਧਰ ਤੇ ਵੱਖ ਵੱਖ ਕਿਤਿਆਂ ਦੀ ਟ੍ਰੇਨਿੰਗ ਕੈਂਪ ਲਾਏ ਜਾਣ, ਮੋਦੀ ਸਰਕਾਰ ਅਗਨੀਵੀਰ ਫੌਜੀ ਭਰਤੀ ਸਕੀਮ ਵਾਪਸ ਕਰਕੇ ਰੈਗੂਲਰ ਭਰਤੀ ਚਾਲੂ ਕਰੇ। ਮੀਟਿੰਗ ਨੇਂ ਨੌਜਵਾਨਾਂ ਦੀਆਂ ਮੰਗਾਂ ਸਮੇਤ ਨਸ਼ਿਆਂ ਦੇ ਖਾਤਮੇ ਵਿਰੁੱਧ ਸੰਘਰਸ਼ ਵਿੱਢਣ ਦਾ ਵੀ ਫੈਸਲਾ ਲਿਆ।ਇਸ ਸਮੇਂ ਗੁਰਤਾਜ ਸਿੰਘ, ਯੋਗਰਾਜ ਸਿੰਘ, ਹਰਮਨ, ਪ੍ਰੇਮ ਸਿੰਘ ਰਾਜਵਿੰਦਰ ਰਾਜਾ, ਜਸ਼ਨਦੀਪ ਸਿੰਘ, ਕੁਲਦੀਪ,ਬਿਕਰਮ ਅਤੇ ਸੁਰਿੰਦਰ ਸਿੰਘ ਹਾਜਰ ਸਨ