ਸੰਤ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਸੰਗਤਾਂ ਨੇ ਵਿਛੜੀ ਆਤਮਾ ਨੂੰ ਗੁਰਬਾਣੀ ਕੀਰਤਨ ਸ੍ਰਵਣ ਕਰਕੇ ਸ਼ਰਧੇ ਦੇ ਫੁੱਲ ਭੇਂਟ ਕੀਤੇ – ਭਾਈ ਵਿਰਸਾ ਸਿੰਘ ਖਾਲਸਾ

ਕਪੂਰਥਲਾ-ਫਗਵਾੜਾ

ਕਪੂਰਥਲਾ, ਗੁਰਦਾਸਪੁਰ, 21 ਜੁਲਾਈ (ਸਰਬਜੀਤ ਸਿੰਘ)–  ਬੀਤੀ ਦਿੱਨੀ ਗੁਰਦੁਆਰਾ ਬਾਬਾ ਮੰਗਲ ਸਿੰਘ ਸਬਜਮੰਡੀ ਕਪੂਰਥਲਾ ਦੇ ਮੁੱਖ ਸੇਵਾਦਾਰ ਸੰਤ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਵਾਹਿਗੁਰੂ ਜੀ ਵੱਲੋਂ ਬਖਸ਼ੇ ਸ੍ਵਾਸਾ ਦੀ ਪੂਜੀ ਨੂੰ ਸਮਾਪਤ ਕਰਦੇ 14 ਜੁਲਾਈ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ,ਅੱਜ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਧਾਰਮਿਕ ਸਿਆਸੀ ਸਮਾਜਿਕ ਆਗੂਆ ਸਮੇਤ ਹਜ਼ਾਰਾਂ  ਸ਼ਰਧਾਲੂਆਂ ਨੇ ਸਬਦ ਗੁਰਬਾਣੀ ਕੀਰਤਨ ਸ੍ਰਵਣ ਕਰਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਮੰਚ ਦਾ ਸੰਚਾਲਨ ਸ੍ਰ ਰਛਪਾਲ ਸਿੰਘ ਪਾਲ ਜਲੰਧਰ ਵਾਲਿਆਂ ਨੇ ਕੀਤਾ, ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਕਪੂਰਥਲਾ ਤੋਂ ਕਾਂਗਰਸੀ ਐਮ ਐਲ ਏ ਰਾਣਾ ਗੁਰਜੀਤ ਸਿੰਘ ਜੀ, ਸੁਲਤਾਨ ਪੁਰ ਲੋਧੀ ਦੇ ਐਮਐਲਏ ਰਾਣਾ ਇੰਦਰਪਰਤਾਪ ਸਿੰਘ ਤੋਂ ਇਲਾਵਾ ਸੈਂਕੜੇ ਆਗੂਆਂ ਨੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੰਤਿਮ ਅਰਦਾਸ’ਚ ਸ਼ਾਮਲ ਹੋਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਬੀਤੇ ਦਿਨੀਂ ਸੰਤ ਬਾਬਾ ਹਰਨਾਮ ਸਿੰਘ ਜੀ ਚਲਾਣਾ ਕਰ ਗਏ ਸਨ ਤੇ ਉਨ੍ਹਾਂ ਦੀ ਅੰਤਿਮ ਅਰਦਾਸ ਸਬੰਧੀ ਪਰਸੋ ਦੇ ਰੋਜ਼ ਗੁਰਦੁਆਰਾ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਅੰਤਿਮ ਅਰਦਾਸ ਸਬੰਧੀ ਭਾਈ ਜਗਜੀਤ ਸਿੰਘ ਕਪੂਰਥਲਾ ਤੇ ਭਾਈ ਰਛਪਾਲ ਸਿੰਘ ਦੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ,ਮੰਚ ਸੰਚਾਲਨ ਸ੍ਰ ਰਛਪਾਲ ਸਿੰਘ ਪਾਲ ਜਲੰਧਰ ਵਾਲਿਆਂ ਨੇ ਕੀਤਾ ਅਤੇ ਵੱਖ ਵੱਖ ਧਾਰਮਿਕ ਸਿਆਸੀ ਸਮਾਜਿਕ ਤੇ ਪੰਥਕ ਆਗੂਆਂ ਵੱਲੋਂ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ, ਸਵਰਗੀ ਸੰਤ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਸਪੁੱਤਰ ਭਾਈ ਸੁਖਵਿੰਦਰ ਸਿੰਘ ਬੱਬਰ ਮਜੌਦਾ ਮੁੱਖ ਪ੍ਰਬੰਧਕ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਬੇਨਤੀ ਕੀਤੀ ਗਈ ਕਿ ਕੋਈ ਵੀ ਮਾਈ ਭਾਈ ਗੁਰੂ ਕਾ ਲੰਗਰ ਛਕਣ ਤੋਂ ਬਗੈਰ ਨਾ ਜਾਵੇ, ਇਸ ਮੌਕੇ ਤੇ ਜਥੇਦਾਰ ਬਾਬਾ ਲਾਲ ਸਿੰਘ ਜੀ ਬੁਢਾ ਦਲ, ਬਾਬਾ ਅਮਰੀਕ ਸਿੰਘ ਖੁਖਰੈਣ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਸ੍ਰ ਰਛਪਾਲ ਸਿੰਘ ਪਾਲ ਜਲੰਧਰ ਵਾਲਿਆਂ ਤੋਂ ਇਲਾਵਾ ਸੈਂਕੜੇ ਜਥੇਦਾਰ ਸਾਹਿਬਾਨ ਤੇ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਅਰਦਾਸ ਵਿੱਚ ਸ਼ਾਮਿਲ ਹੋ ਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਗੁਰੂ ਕੇ ਲੰਗਰ ਛਕੇ ।

Leave a Reply

Your email address will not be published. Required fields are marked *