ਕਪੂਰਥਲਾ, ਗੁਰਦਾਸਪੁਰ, 2 ਅਕਤੂਬਰ (ਸਰਬਜੀਤ ਸਿੰਘ)–ਮਹੀਨਾਵਾਰ ਮੱਸਿਆ ਦੇ ਲੱਗੇ ਧਾਰਮਿਕ ਦੀਵਾਨ’ਚ ਗੁਰਦੁਆਰਾ ਸੰਤਸਰ ਸਹਿਬ ਰਮੀਦੀ ਸੁਭਾਨਪੁਰ ਕਪੂਰਥਲਾ ਵਿਖੇ ਹਜ਼ਾਰਾਂ ਸ਼ਰਧਾਲੂ ਸੰਗਤਾਂ ਨੇ ਹਾਜਰੀ ਭਰਕੇ ਆਪਣਾ ਮਨੁੱਖੀ ਜੀਵਨ ਸਫ਼ਲ ਬਣਾਇਆ, ਇਸ ਮੌਕੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ, ਅਖੰਡ ਪਾਠ ਸ਼ਰਧਾਲੂਆਂ ਤੇ ਧਾਰਮਿਕ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਸਬੰਧੀ ਪਰੈਸ ਨੂੰ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੱਸਿਆ ਦੇ ਲੱਗੇ ਧਾਰਮਿਕ ਦੀਵਾਨ’ਚ ਹਾਜ਼ਰੀਆਂ ਭਰਨ ਤੋ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਭਾਈ ਖਾਲਸਾ ਨੇ ਦੱਸਿਆ ਗੁਰੂਦੁਆਰਾ ਸੰਤਸਰ ਸਾਹਿਬ ਵਿਖੇ ਹਰ ਮਹੀਨੇ ਲੱਗਣ ਵਾਲੇ ਮੱਸਿਆ ਦੇ ਧਾਰਮਿਕ ਦੀਵਾਨ ਸਬੰਧੀ ਪਰਸੋ ਦੇ ਰੋਜ਼ ਤੋਂ ਤਿੰਨ ਲੜੀਵਾਰ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਸਨ ,ਜਿਨ੍ਹਾਂ ਦੇ ਅੱਜ ਸੰਪੂਰਣ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਆਰੰਭਤਾ ਹੋਈ। ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਡੀ, ਕਵੀਸਰ, ਕਥਾਵਾਚਕ ਤੇ ਪ੍ਰਚਾਰਕਾਂ ਤੋਂ ਇਲਾਵਾ ਧਾਰਮਿਕ ਖੇਤਰ ‘ਚ ਸਰਗਰਮ ਸੰਤਾਂ ਮਹਾਪੁਰਸ਼ਾਂ ਨੇ ਹਾਜਰੀ ਲਵਾਈ ਅਤੇ ਧਾਰਮਿਕ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੀ ਸ਼ਰਧਾਲੂ ਸੰਗਤ ਨੂੰ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਸਿੱਖ ਵਿਰਸੇ ਇਤਿਹਾਸ ਨਾਲ ਜੋੜਨ ਦਾ ਜੰਗੀ ਪੱਥਰ ਤੇ ਉਪਰਾਲਾ ਕੀਤਾ, ਭਾਈ ਵਿਰਸਾ ਸਿੰਘ ਖਾਲਸਾ ਨੇ ਹਾਜ਼ਰੀ ਭਰਦਿਆ ਕਿਹਾ ਜਿਸ ਮਨੁੱਖ ਦੇ ਪੂਰਬਲੇ ਭਾਗ ਜਾਗਦੇ ਹਨ, ਉਹਨਾਂ ਮਨੁੱਖਾ ਨੂੰ ਧਾਰਮਿਕ ਦੀਵਾਨ’ਚ ਬੈਠਕੇ ਸੰਗਤ ਰੂਪੀ ਹਰੀ ਰਸ ਛਕਣ ਦਾ ਸੰਭਾਗ ਪ੍ਰਾਪਤ ਹੁੰਦਾ ਹੈ ਭਾਈ ਖਾਲਸਾ ਨੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਦੀਆਂ ਸਾਖੀਆਂ ਸੁਣਾਉਣ ਦੀ ਲੋੜ ਤੇ ਜ਼ੋਰ ਦੀ ਅਪੀਲ ਕੀਤੀ , ਸੈਕਟਰੀ ਕੇਵਲ ਸਿੰਘ ਰਮੀਦੀ ਨੇ ਬੋਲਦਿਆਂ ਧਾਰਮਿਕ ਦੀਵਾਨ ਦੀਆਂ ਹਾਜਰੀਆ ਭਰ ਰਹੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਤੇ ਚੱਲ ਰਹੀਆਂ ਗੁਰੂ ਘਰ ਦੀਆਂ ਕਾਰ ਸੇਵਾਵਾ ਵਿੱਚ ਤਨੋ, ਮਨੋ ਤੇ ਧਨੋ ਯੋਗਦਾਨ ਪਾਉਣ ਦੀ ਅਪੀਲ ਕੀਤੀ, ਧਾਰਮਿਕ ਬੁਲਾਰਿਆਂ, ਅਖੰਡ ਪਾਠ ਸਰਧਾਲੂਆਂ ਤੇ ਸੰਤਾ ਪਹਾਪੁਰਸਾ ਦਾ ਕਮੇਟੀ ਪ੍ਰਧਾਨ ਕਸ਼ਮੀਰਾ ਸਿੰਘ, ਸੈਕਟਰੀ ਕੇਵਲ ਸਿੰਘ, ਹੈਡ ਗਰੰਥੀ ਭਾਈਚਾਰੇ ਕੁਲਦੀਪ ਸਿੰਘ ਵੱਲੋਂ ਸਨਮਾਨ ਕੀਤਾ ਗਿਆ, ਸਟੇਜ ਸੈਕਟਰੀ ਦੀ ਸੇਵਾ ਭਾਈ ਸਤਨਾਮ ਸਿੰਘ ਨੇ ਨਿਭਾਈ ਅਤੇ ਸਭਨਾਂ ਨੂੰ ਲੰਗਰ ਦੀ ਪੰਗਤ ਵਿੱਚ ਪ੍ਰਸ਼ਾਦਾ ਛਕਾਇਆ ਗਿਆ।



