ਮਨੁੱਖ ਦਾ ਜਨਮ ਵੇਲੇ ਹੀ ਪਰਮਾਤਮਾ ਮੌਤ ਦਾ ਦਿੱਨ ਸਮਾਂ ਤੇ ਜਗਾਂ ਲਿਖ ਦੇਂਦਾ ਹੈ ਤੇ ਸਮਾਂ ਆਉਣ ਤੇ ਮਨੁੱਖ ਨੂੰ ਰੱਬੀ ਹੁਕਮਾਂ ਅਨੁਸਾਰ ਉਥੇ ਜਾਣਾਂ ਹੀ ਪੈਂਦਾ ਹੈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)– ਤਰਨਤਾਰਨ ਦੇ ਪਿੰਡ ਧੂੰਦਾ ਦੀ ਕਨੇਡਾ ਟਰਾਂਟੋ ਦੇ ਬਸ ਅੱਡੇ ਤੇ ਗੋਲੀ ਲੱਗਣ ਮਰਨ ਵਾਲੀ ਹਰਸਿਮਰਤ ਕੌਰ ਰੰਧਾਵਾ ਪੁੱਤਰੀ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਤੇ ਪ੍ਰਵਾਰ ਨੂੰ ਨਾਂ ਪੂਰਾ ਹੋਣ ਘਾਟਾ ਦੱਸਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਲੜਕੀ ਦੀ ਲਾਸ਼ ਭਾਰਤ ਲਿਆਉਣ ਲਈ ਲੋੜੀਂਦੀ ਸਹਾਇਤਾ ਕੀਤੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ਦੇ ਪਿੰਡ ਧੁੰਦਾ ਦੀ ਕਨੇਡਾ ਟਰਾਂਟੋ ਦੇ ਬਸ ਅੱਡੇ ਤੇ ਗੋਲੀ ਲੱਗਣ ਨਾਲ ਹੋਈ ਮੌਤ ਤੇ ਪ੍ਰਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਤੇ ਸਰਕਾਰ ਤੋਂ ਲੜਕੀ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਪਰਵਾਰ ਦੇ ਦੱਸਣ ਅਨੁਸਾਰ ਕਿਹਾ ਉੱਚ ਵਿੱਦਿਆ ਦੇ ਸੁਪਨਿਆਂ ਨੂੰ ਲੈਕੇ ਪਿੰਡ ਧੁੰਦਾ ਜ਼ਿਲ੍ਹਾ ਤਰਨਤਾਰਨ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੀ ਲਾਡਲੀ ਧੀ ਹਰਸਿਮਰਤ ਕੌਰ ਰੰਧਾਵਾ ਦੋ ਸਾਲ ਪਹਿਲਾਂ ਉੱਚ ਵਿੱਦਿਆ ਲਈ ਲੱਖਾਂ ਰੁਪਏ ਖਰਚ ਕਰਕੇ ਕਨੇਡਾ ਦੇ ਟਰਾਂਟੋ ਸ਼ਹਿਰ ਪਹੁੱਚੀ ਸੀ, ਭਾਈ ਖਾਲਸਾ ਨੇ ਦੱਸਿਆ ਰੋਜ਼ਾਨਾ ਦੇ ਰੂਟੀਨ ਮੁਤਾਬਕ ਉਹ ਆਪਣੀ ਪੜ੍ਹਾਈ ਲਈ ਜਦੋਂ ਟਰਾਂਟੋ ਦੇ ਬਸ ਸਟੈਂਡ ਤੇ ਬਸ ਦੀ ਉਡੀਕ ਕਰ ਰਹੀ ਸੀ ਤਾਂ ਅਚਾਨਕ ਕਿਸੇ ਪਾਸਿਓਂ ਗੋਲੀ ਆਈ ਤੇ ਉਸ ਦੇ ਲੱਗ ਗਈ ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ, ਭਾਈ ਖਾਲਸਾ ਨੇ ਦੱਸਿਆ ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਲੜਕੀ ਦੀ ਲਾਸ਼ ਭਾਰਤ ਲਿਆਉਣ ਦੀ ਢੁਕਵੀਂ ਮਦਦ ਕੀਤੀ ਜਾਵੇ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਲੜਕੀ ਹਰਸਿਮਰਤ ਕੌਰ ਰੰਧਾਵਾ ਦੀ ਹੋਈ ਮੌਤ ਤੇ ਪੀੜਤ ਪਰਿਵਾਰ ਨਾਲ ਗਹਿਰੀ ਹਮਦਰਦੀ ਕਰਦੀ ਹੋਈ ਇਸ ਨੂੰ ਪ੍ਰਵਾਰ ਨਾ ਪੂਰਾ ਹੋਣ ਵਾਲ਼ਾ ਘਾਟਾ ਮੰਨਦੀ ਹੋਈ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਲੜਕੀ ਦੀ ਲਾਸ਼ ਲਿਆਉਣ ਲਈ ਪੀੜਤ ਪਰਿਵਾਰ ਦੀ ਲੋੜੀਂਦੀ ਸਹਾਇਤਾ ਕੀਤੀ ਜਾਵੇ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਮਨੁੱਖ ਜਨਮ ਵੇਲੇ ਹੀ ਆਪਣੀ ਮੌਤ ਲਿਖਵਾ ਕੇ ਹੀ ਆਉਂਦਾ ਹੈ ਅਤੇ ਇਸ ਮੌਤ ਦਾ ਦਿਨ ਤਰੀਕ ਤੇ ਸਮਾਂ ਜਗ੍ਹਾ ਨਿਧਾਰਤ ਹੈ ਅਤੇ ਸਮੇਂ ਆਉਣ ਪਰਮਾਤਮਾ ਉਸ ਮਨੁੱਖ ਨੂੰ ਉਥੇ ਲੈ ਹੀ ਜਾਂਦਾ ਹੈ ਜਿਸ ਦਾ ਮਨੁੱਖ ਨੂੰ ਕੁੱਝ ਪਤਾ ਨਹੀਂ ਹੁੰਦਾ ਜਿਵੇਂ ਗੁਰਬਾਣੀ ਦੱਸ ਰਹੀ ਹੈ,ਇਹ ਲੇਖਾ ਲਿਖਿ ਜਾਣੈ ਕੋਇ, ਲੇਖਾਂ ਲਿਖਿਆ ਕੇਤਾ ਹੋਇ।।ਜੋ ਪਰਮਾਤਮਾ ਨੇ ਲਿਖ ਦਿਤਾ ਹੈ ਹੋਣਾ ਉਸ ਤਰ੍ਹਾਂ ਹੀ ਹੈ ਮਨੁੱਖ ਵੱਸ ਕੁਝ ਵੀ ਨਹੀਂ?

Leave a Reply

Your email address will not be published. Required fields are marked *