ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)—ਬਾਦਲਾਂ ਵੱਲੋਂ ਗੈਰ ਸਿਧਾਂਤਕ ਤੌਰ ਤੇ ਇੱਕ ਮਹੀਨੇ’ਚ ਤਿੰਨ ਜਥੇਦਾਰਾਂ ਨੂੰ ਬਦਲਣਾ ਅਤੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਚੋਰ ਮੋਰੀ ਰਾਹੀਂ ਕਰਕੇ ਦੁਨੀਆਂ ਭਰ ਦੇ ਸਿੱਖਾਂ ਦੀਆਂ ਬਾਦਲਕਿਆਂ ਬਹੁਤ ਹੀ ਫਿੱਟ ਲਾਹਨਤਾਂ ਪ੍ਰਾਪਤ ਕੀਤੀਆਂ ਹਨ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਸਾਬਕਾ ਧਰਮੀ ਫੌਜੀਆਂ ਤੇ ਹੋਰ ਦੇਸ਼ਾਂ ਵਿਦੇਸ਼ਾਂ ਦੀਆਂ ਜਗਦੀ ਜ਼ਮੀਰ ਵਾਲੀਆਂ ਸੰਗਤਾਂ ਸਮੇਤ ਧਾਰਮਿਕ ਆਗੂਆਂ ਵੱਲੋਂ ਜਥੇਦਾਰ ਦੇ ਉੱਚ ਆਹੁਦੇ ਨੂੰ ਗੈਰ ਸਿਧਾਂਤਕ ਹਟਾਉਣ ਅਤੇ ਚੋਰ ਮੋਰੀ ਰਾਹੀਂ ਸਿੱਖੀ ਸਿਧਾਂਤਾਂ ਦਾ ਵੱਡਾ ਘਾਂਣ ਕਰਕੇ ਜਥੇਦਾਰ ਬਣੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਮੰਨਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ ਅਤੇ ਇਸ ਦਾ ਆਉਣ ਵਾਲੇ ਸਮੇਂ ਵਿੱਚ ਨਵੇਂ ਜਥੇਦਾਰ ਨੂੰ ਨਿੱਤ ਦਿਨ ਵੱਡੀ ਵਿਰੋਧਤਾ ਦਾ ਸਹਾਮਣਾ ਕਰਨਾ ਪੈ ਸਕਦਾ ਹੈ, ਇੱਕ ਬਾਦਲਕਿਆਂ ਦਾ ਚੱਪਲ ਝਾੜ ਤੇ ਦਰਬਾਰ ਸਾਹਿਬ’ਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਧੋਖਾ ਦੇ ਹੱਥ ਖੜ੍ਹੇ ਕਰਕੇ ਨਿਕਲਣ ਤੇ ਅਕਾਲੀ ਦਲ ਤੋਂ ਕੱਢੇ ਆਗੂ ਵੱਲੋਂ ਸਿੱਖ ਸਿਧਾਂਤਾਂ ਤੇ ਗੈਰ ਮਰਯਾਦਾ ਤਹਿਤ ਬਣ ਜਥੇਦਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਤਖ਼ਤ ਤੇ ਜਥੇਦਾਰ ਵਿਰੋਧੀ ਨੀਤੀ ਦੱਸਣ ਤੇ ਮੀਡੀਆ ਨੂੰ ਦੁਹਾਈ ਪਾਉਣੀ ਕਿ ਤੁਸੀਂ ਤਾਂ ਸਾਡੇ ਦਇਆਂ ਕਰ ਦਿਓ ਬਹੁਤ ਹੀ ਨਿੰਦਣਯੋਗ ਸੋਚ ਤੇ ਵਰਤਾਰਾ ਹੈ, ਕਿਉਂਕਿ ਹਰ ਮਨੁੱਖ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਕਾਇਮ ਰੱਖਣ ਲਈ ਤਖ਼ਤ ਵਿਰੋਧੀ ਬਾਦਲਕਿਆਂ ਵਿਰੁੱਧ ਬੋਲਣ ਦਾ ਹੱਕ ਹੈ, ਇਹ ਥੋੜ੍ਹੀ ਗੱਲ ਕਿ ਇੱਕ ਘਰਾਣੇ ਦੇ ਕਾਰਪੋਰੇਟ ਬਾਦਲ ਨੂੰ ਬਚਾਉਣ ਲਈ ਸਿੱਖ ਪਰੰਪਰਾਵਾਂ, ਸਿੱਖੀ ਸਿਧਾਂਤਾਂ ਦਾ ਘਾਣ ਕੀਤਾ ਜਾਵੇ ਤੇ ਲੋਕ ਚੁੱਪ ਰਹਿਣ, ਇਹ ਕੇਵੇ ਹੋ ਸਕਦਾ ਹੈ,ਲੋਕ ਤਾ ਬਾਦਲਾਂ ਤੇ ਬਾਦਲਾਂ ਦੇ ਚੱਪਲ ਝਾੜ ਘੜੰਮ ਚੌਧਰੀਆਂ ਵਿਰੁੱਧ ਬੋਲਦੇ ਹੀ ਰਹਿਣਗੇ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦੀ ਹੈ ਕਿ ਉਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਆਪਣੇ ਆਹੁਦੇ ਤੋਂ ਪਿੱਛੇ ਹਟ ਜਾਣ ਦੀ ਲੋੜ ਤੇ ਜ਼ੋਰ ਦੇਣ ਨਹੀਂ ਤਾਂ ਜਿਸ ਢੰਗ ਨਾਲ ਦਿੱਨ ਬ ਦਿੱਨ ਉਹਨਾਂ ਦਾ ਵਿਰੋਧ ਵਧਦਾ ਜਾ ਰਿਹਾ ਹੈ ਅਜਿਹੇ ਹਾਲਾਤਾ ਵਿੱਚ ਉਨ੍ਹਾਂ ਨੂੰ ਬਹੁਤ ਮੁਸ਼ਿਕਲ ਦਾ ਮੁਕਾਬਲਾ ਕਰਨਾ ਪੈ ਸਕਦਾ ਹੈ, ਕਿਉਂਕਿ ਹੁਣ ਭਾਰਤ ਤੋਂ ਬਾਹਰ ਵੀ ਸਮੂਹ ਦੇਸ਼ਾਂ ਦੀਆਂ ਸਿੱਖ ਸੰਗਤਾਂ ਵੱਲੋਂ ਸਰਬੱਤ ਖਾਲਸਾ ਬੁਲਾ ਕੇ ਬਾਦਲਕਿਆਂ ਦੇ ਇਸ ਵਰਤਾਰੇ ਤੇ ਗੈਰ ਮਰਯਾਦਾ ਗੈਰ ਸਿਧਾਂਤਕ ਬਣੇ ਜਥੇਦਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਹੁਣ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਤੇ ਦਮਦਮੀ ਟਕਸਾਲ ਦੇ ਨਿਧੜਕ ਬੁਲਾਰੇ ਭਾਈ ਮੋਹਕਮ ਸਿੰਘ, ਨਿਹੰਗ ਸਿੰਘ ਜਥੇਬੰਦੀਆਂ ਆਗੂਆਂ, ਧਰਮੀ ਫੌਜੀਆਂ, ਸਮੂਹ ਫੈਡਰੇਸ਼ਨਾ ਨੂੰ ਬੇਨਤੀ ਕਰਦੀ ਹੈ ਕਿ ਹੁਣ ਸਮਾਂ ਆ ਗਿਆ ਹੈ ਇੱਕ ਵਾਰ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਬੁਲਾ ਕੇ ਬਾਦਲਕਿਆਂ ਦੀਆਂ ਤਖ਼ਤ ਵਿਰੋਧੀ ਨੀਤੀ ਦੀਆਂ ਜੜ੍ਹਾਂ ਪੁੱਟੀਆਂ ਜਾਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਸਰਬੱਤ ਖਾਲਸਾ ਸੱਦਣ ਦਾ ਸਵਾਗਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਵਾਰ ਬਾਦਲਕਿਆਂ ਨੂੰ ਪੰਥ ਵਿਰੋਧੀ ਸਿੱਖੀ ਸਿਧਾਂਤਾਂ ਦਾ ਘਾਣ ਕਰਕੇ ਬਣੇ ਨਵੇਂ ਜਥੇਦਾਰ ਤੇ ਗੈਰ ਸਿਧਾਂਤਕ ਆਹੁਦੇ ਤੋਂ ਹਟਾਏ ਜਥੇਦਾਰ ਸਾਹਿਬਾਨਾਂ ਸਬੰਧੀ ਇੱਕ ਵੱਡਾ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਤਖ਼ਤ ਵਿਰੋਧੀ ਬਾਦਲਾਂ ਦੀ ਨੀਤੀ ਦਾ ਅੰਤ ਕਰਨ ਵੱਲਾ ਵਧਣਾ ਚਾਹੀਦਾ ਹੈ, ਉਹਨਾਂ ਨਵੇਂ ਬਣੇ ਜਥੇਦਾਰ ਸਬੰਧੀ ਪੰਜ ਪਿਆਰਿਆਂ ਦੇ ਰੋਲ ਦੀ ਨਿੰਦਾ ਕੀਤੀ ਅਤੇ ਕਿਹਾ ਬਾਦਲਾਂ ਦੇ ਨੌਕਰ ਨਾਂ ਬਣੋਂ ਕੌਮ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਜੇ ਬਾਦਲਾਂ ਦੀਆਂ ਤਖ਼ਤ ਵਿਰੋਧੀ ਨੀਤੀਆਂ ਸਬੰਧੀ ਖੁੱਲ੍ਹ ਨਹੀਂ ਬੋਲ ਸਕਦੇ ਤਾਂ ਚੁੱਪ ਰਹੋ, ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਵਿਰੁੱਧ ਪੰਜ ਪਿਆਰਿਆਂ ਵਧੀਆ ਕਾਰਗੁਜ਼ਾਰੀ ਨਿਭਾਈ ਸੀ ਪਰ ਤੁਸੀਂ ਬਾਦਲਾ ਦੇ ਨੌਕਰ ਹੋਣ ਕਰਕੇ ਅਜਿਹਾ ਕਰਨ ਵਿੱਚ ਅਸਫ਼ਲ ਰਹੇ ਜਿਸ ਦਾ ਸੰਗਤਾਂ ਵਿੱਚ ਰੋਸ ਹੈ ।
