ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਬਿਨਾਂ ਕ਼ੀਮਤ ਦਿੱਤੇ ਇਕਵਾਇਰ ਕਰਨੀਆਂ ਧੱਕੇ ਸ਼ਾਹੀ ਤੇ ਬੇਇਨਸਾਫ਼ੀ ਵਾਲਾ ਵਰਤਾਰਾ ਅਤੇ ਅਜਿਹੇ ਵਰਤਾਰੇ ਵਿਰੁੱਧ ਅਵਾਜ਼ ਉਠਾਉਣ ਵਾਲੇ ਕਿਸਾਨਾਂ ਨੂੰ ਪੰਜਾਬ ਪੁਲਸ ਵੱਲੋਂ ਡਾਂਗਾਂ ਮਾਰ ਮਾਰ ਕੇ ਦਰਜਨ ਦੇ ਕਰੀਬ ਕਿਸਾਨਾਂ ਨੂੰ ਜ਼ਖ਼ਮੀ ਕਰਨਾ ਸਰਕਾਰ ਦੀ ਬਹੁਤ ਹੀ ਅਤ ਨਿੰਦਣਯੋਗ ਮੱਧਭਾਗੀ ਕਾਰਵਾਈ ਹੈ, ਸਰਕਾਰ ਨੂੰ ਦੇਸ਼ ਦੇ ਅੰਨਦਾਤਾ ਕਿਸਾਨਾਂ ਨਾਲ ਅਜਿਹਾ ਵਰਤਾਰਾ ਨਹੀਂ ਕਰਨਾ ਚਾਹੀਦਾ, ਅਗਰ ਸਰਕਾਰ ਨੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀ ਜ਼ਮੀਨ ਇਕਵਾਇਰ ਕਰਨੀ ਹੈ ਤਾਂ ਉਹਨਾਂ ਨੂੰ ਪਹਿਲਾਂ ਢੁਕਵੀਂ ਕੀਮਤ ਦੇਣੀ ਚਾਹੀਦੀ ਹੈ, ਨਾਂ ਕਿ ਧੱਕੇਸਾਹੀ ਨਾਲ ਜ਼ਬਰੀ ਜ਼ਮੀਨਾਂ ਇਕਵਾਇਰ ਕਰਨੀਆਂ ਚਾਹੀਦੀਆਂ ਹਨ, ਸਰਕਾਰ ਦੀ ਨੀਤੀ ਕਿਸਾਨ ਵਿਰੋਧੀ ਹੈ, ਇਸ ਸਬੰਧੀ ਕਿਸਾਨ ਆਗੂ ਸ੍ਰਵਣ ਸਿੰਘ ਪੰਧੇਰ ਅਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕਮੇਟੀ ਮੈਂਬਰ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਦੇ ਨਾਲ ਨਾਲ ਕਈ ਕਿਸਾਨ ਆਗੂਆਂ ਤੇ ਸਿਆਸੀਆਂ ਵੱਲੋਂ ਵੀ ਸਰਕਾਰ ਦੀ ਇਸ ਤਾਨਾਸ਼ਾਹੀ ਅਤੇ ਪੁਲਸ ਵੱਲੋਂ ਕਿਸਾਨਾਂ ਨੂੰ ਲਾਠੀਚਾਰਜ ਕਰਕੇ ਜ਼ਖ਼ਮੀ ਕਰਨ ਵਾਲੀ ਘਟਨਾ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ ਪਹਿਲਾਂ ਕਿਸਾਨਾ ਦੀ ਬਣਦੀ ਜ਼ਮੀਨਾਂ ਦੀ ਕ਼ੀਮਤ ਅਦਾ ਕਰੇ ਅਤੇ ਬਾਅਦ ਵਿੱਚ ਜ਼ਮੀਨਾ ਇਕਵਾਇਰ ਕਰੇ,ਉਨ੍ਹਾਂ ਇਹ ਵੀ ਕਿਹਾ ਪੰਜਾਬ ਦੀ ਇਸ ਧੱਕੇਸਾਹੀ ਵਾਲੀ ਕਾਰਵਾਈ ਵਿਰੁੱਧ ਅੱਜ ਅੰਮ੍ਰਿਤਸਰ ਵਿਖੇ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ, ਉਨ੍ਹਾਂ ਕਿਹਾ ਗੁਰਦਾਸਪੁਰ ਪਿੰਡ ਨੰਗਲ ਜੌਹਲ ਤੇ ਭਰਥ ਵਿਖੇ ਕਿਸਾਨਾ ਨੂੰ ਜ਼ਖ਼ਮੀ ਕਰਨਾ ਕਿਸਾਨ ਵਿਰੋਧੀ ਨਿੰਦਣਯੋਗ ਵਰਤਾਰਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਗੁਰਦਾਸਪੁਰ ਦੇ ਪਿੰਡ ਨੰਗਲ ਜੌਹਲ ਤੇ ਭਰਥ ਵਿੱਚ ਦਰਜਨ ਦੇ ਕਰੀਬ ਪੁਲਸ ਵੱਲੋਂ ਜਬਰਦਸਤ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਜ਼ਖ਼ਮੀ ਕਰਨ ਵਾਲੀ ਮੱਧਭਾਗੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾਂ ਨੂੰ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨਾਂ ਇਕਵਾਇਰ ਕਰਨ ਤੋਂ ਪਹਿਲਾਂ ਢੁਕਵੀ ਕੀਮਤ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਜਥੇਬੰਦੀ ਦੇ ਸਿਆਸੀ ਸਲਾਹਕਾਰ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਵੱਲੋਂ ਗੁਰਦਾਸਪੁਰ ਦੇ ਪਿੰਡ ਨੰਗਲ ਜੌਹਲ ਤੇ ਭਰਥ ਵਿਖੇ ਕਿਸਾਨਾ ਤੇ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਜ਼ਖ਼ਮੀ ਕਰਨ ਦੀ ਨਿੰਦਾ ਤੇ ਕਿਸਾਨਾ ਨੂੰ ਜ਼ਮੀਨਾਂ ਦੀ ਢੁਕਵੀਂ ਕੀਮਤ ਦੇਣ ਤੋਂ ਬਾਅਦ ਇਕਵਾਇਰ ਕਰਨ ਦੀ ਮੰਗ ਕਰਦਿਆਂ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਇਕਵਾਇਰ ਕਰਨਾ ਤਾਂ ਠੀਕ ਹੈ ਪਰ ਕਿਸਾਨਾਂ ਨੂੰ ਕੀਮਤ ਦੇਣ ਤੋਂ ਪਹਿਲਾਂ ਹੀ ਜ਼ਮੀਨਾਂ ਇਕਵਾਇਰ ਕਰਨਾ ਵੱਡੀ ਬੇਇਨਸਾਫ਼ੀ ਤੇ ਜ਼ੁਲਮ ਕਰਨ ਦੇ ਬਰਾਬਰ ਹੈ, ਭਾਈ ਖਾਲਸਾ ਨੇ ਕਿਸਾਨ ਆਗੂ ਸ੍ਰਵਣ ਸਿੰਘ ਪੰਧੇਰ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਕਰ ਰਹੀ ਹੈ, ਉਨ੍ਹਾਂ ਇਹ ਵੀ ਕਿਹਾ ਸਰਕਾਰ ਦੀ ਧੱਕੇਸਾਹੀ ਵਿਰੁੱਧ ਅੰਮ੍ਰਿਤਸਰ ਵਿਖੇ ਅੱਜ ਮੀਟਿੰਗ ਕਰਨ ਤੋਂ ਉਪਰੰਤ ਕੋਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ, ਭਾਈ ਖਾਲਸਾ ਤੇ ਭਾਈ ਜਗਰਾਉਂ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਸਰਕਾਰ ਦੀ ਗੁਰਦਾਸਪੁਰ ਦੇ ਪਿੰਡ ਨੰਗਲ ਜੌਹਲ ਤੇ ਭਰਥ ਵਿੱਚ ਕਿਸਾਨਾਂ ਤੇ ਪੁਲਸ ਵੱਲੋਂ ਜ਼ਬਰਦਸਤ ਲਾਠੀਚਾਰਜ ਕਰਕੇ ਦਰਜ਼ਨ ਦੇ ਕਰੀਬ ਕਿਸਾਨਾਂ ਨੂੰ ਜ਼ਖ਼ਮੀ ਕਰਨ ਦੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ,ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਟਕਰਾਓ ਨਾ ਕਰੋਂ ਅਤੇ ਉਹਨਾਂ ਦੀਆਂ ਜਮੀਨਾਂ ਇਕਵਾਇਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਢੁਕਵੀਂ ਕੀਮਤ ਅਦਾ ਕੀਤੀ ਜਾਵੇ ।


