ਸਰਕਾਰੀ ਮਿਡਲ ਸਕੂਲ ਧੀਰ ਨੂੰ ਮਿਲਿਆ ਉੱਤਮ ਸਕੂਲ ਪੁਰਸਕਾਰ

ਗੁਰਦਾਸਪੁਰ

ਇਨਾਮ ਵਿੱਚ ਮਿਲੇਗੀ 5 ਲੱਖ ਰੁਪਏ ਦੀ ਰਾਸ਼ੀ

ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਹਰ ਸਾਲ ਹੀ ਵੱਖ – ਵੱਖ ਜਿਲਿਆ ਵਿੱਚ ਮਿਡਲ , ਹਾਈ , ਸੈਕੰਡਰੀ ਕੈਟੇਗਰੀ ਵਿੱਚੋ ਇੱਕ ਇੱਕ ਉੱਤਮ ਸਕੂਲ ਦੀ ਚੋਣ ਕੀਤੀ ਜਾਦੀ ਹੈ ਜਿਸ ਤਹਿਤ ਸਾਲ 2023-24 ਵਿੱਚੋਂ ਸਰਕਾਰੀ ਮਿਡਲ ਸਕੂਲ ਧੀਰ ਨੇ ਉੱਤਮ ਸਕੂਲ ਪੁਰਸਕਾਰ ਪ੍ਰਾਪਤ ਕਰਕੇ ਪੂਰੇ ਜਿਲੇ ਦੇ 227 ਮਿਡਲ ਸਕੂਲਾਂ ਵਿੱਚੋ ਮਾਣ ਹਾਸਿਲ ਕੀਤਾ । ਇਹਨਾਂ ਪੁਰਸਕਾਰਾਂ ਦੀ ਚੋਣ ਸਕੂਲਾ ਦੀਆਂ ਅਕਾਦਮਿਕ ਅਤੇ ਸਹਿ ਅਕਾਦਮਿਕ ਪ੍ਰਾਪਤੀਆਂ, ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵਾਧਾ , ਬੱਚਿਆਂ ਦੀ ਸਾਲਾਨਾ ਹਾਜਰੀ , ਸਮੁਦਾਇ ਦਾ ਸਕੂਲ ਵਿੱਚ ਯੋਗਦਾਨ ਆਦਿ ਆਧਾਰ ਤੇ ਕੀਤੀ ਜਾਂਦੀ ਹੈ।

 ਇਥੇ ਇਹ ਵਰਣਨਯੋਗ ਹੈ ਕਿ ਇਸ ਸਕੂਲ ਵਿੱਚ ਪਿਛਲੇ ਦੋ ਤਿੰਨ ਸਾਲਾਂ ਵਿੱਚ ਬੱਚਿਆਂ ਦੀ ਗਿਣਤੀ ਦੁੱਗਣੀ ਹੋਈ ਹੈ । ਸਕੂਲ ਦੀ ਆਪਣੀ ਦਿੱਲ ਖਿੱਚਵੀ ਇਮਾਰਤ ਹੈ । ਖੂਬਸੂਰਤ ਇੰਗਲਿਸ਼ ਲੈਬ ਹੈ ਤੇ ਵਿਹੜੇ ਵਿੱਚ ਖੂਬਸੂਰਤ ਟਾਈਲਾਂ ਲੱਗੀਆਂ ਹੋਈਆ ਹਨ । ਬੱਚਿਆਂ ਦੇ ਸਾਲਾਨਾ ਨਤੀਜੇ ਹਰ ਸਾਲ 100% ਰਹਿੰਦੇ ਹਨ । ਇਸ ਮਾਣਮੱਤੀ ਪ੍ਰਾਪਤੀ ਤੇ ਫਖਰ ਮਹਿਸੂਸ ਕਰਦੇ ਹੋਏ ਸਕੂਲ ਇੰਚਾਰਜ ਅਧਿਆਪਕਾ ਸ੍ਰੀਮਤੀ ਦਲਜੀਤ ਕੌਰ ਸੰਧੂ ਹਿੰਦੀ ਮਿਸਟ੍ਰੈੱਸ, ਰਜੇਸ਼ ਕੁਮਾਰ ਪੰਜਾਬੀ ਮਾਸਟਰ , ਰੇਨੂੰ ਭਾਰਦਵਾਜ ਮੈਥ ਮਿਸਟ੍ਰੈੱਸ, ਮੋਨਿਕਾ ਸਲਗਾਨੀਆ ਸਾਇੰਸ ਮਿਸਟ੍ਰੈੱਸ , ਕਿਰਨਪ੍ਰੀਤ ਕੌਰ ਕੰਪਿਊਟਰ ਅਧਿਆਪਕਾ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੀ ਟੀਮ ਦੀ ਮਿਹਨਤ ਰੰਗ ਲਿਆਈ ਤੇ ਸਾਨੂੰ ਇਹ ਮਾਣ ਪ੍ਰਾਪਤ ਹੋਇਆ । ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਸ ਵੱਲੋ ਮਿਤੀ 07-03-2025 ਨੂੰ ਚੰਡੀਗੜ ਵਿਖੇ ਸਕੂਲ ਅਧਿਆਪਕਾਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ । ਜ਼ਿਲ੍ਹਾ ਸਿੱਖਿਆ ਅਫ਼ਸਰ (ਸ਼ੈ.ਸ਼ਿ) ਗੁਰਦਾਸਪੁਰ ਰਜੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਸਮਾਰਟ ਸਕੂਲ ਮੈ’ਟਰ ਗੁਰਦਾਸਪੁਰ ਮਨਜੀਤ ਸਿੰਘ ਸੰਧੂ , ਬਲਾਕ ਨੋਡਲ ਅਫਸਰ ਬਟਾਲਾ-2 ਪਰਮਜੀਤ ਕੌਰ ਧੁੱਪਸੜੀ , ਡੀਡੀਓ ਪਰਮਿੰਦਰ ਕੌਰ ਸੰਕਰਪੁਰਾ ਨੇ ਸਮੂਹ ਸਟਾਫ, ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਤੇ  ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਲਈ ਸੁੱਭ ਕਾਮਨਾਵਾਂ ਦਿੱਤੀਆਂ ।

Leave a Reply

Your email address will not be published. Required fields are marked *