ਗੁਰਦੁਆਰਾ ਢਾਣੀ ਫਤਿਆਬਾਦ ਤਰਨਤਾਰਨ ਵਿਖੇ ਵਾਪਰੀ ਗੁਰਬਾਣੀ ਬੇਅਬਦੀ ਵਾਲ਼ੀ ਘਟਨਾ ਦੀ ਹੋਵੇ ਉੱਚ ਪੱਧਰੀ ਜਾਂਚ ਤੇ ਦੋਸ਼ੀ ਨੂੰ ਫਾਂਸੀ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 2 ਦਸੰਬਰ ( ਸਰਬਜੀਤ ਸਿੰਘ)– ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਗੁਰਦੁਵਾਰਾ ਸਕੂਲ ਢਾਣੀ ਪਿੰਡ ਲਾਬਾ ਫਤਹਿਆਬਾਦ ਜਿਲਾ ਤਰਨਤਾਰਨ ਵਿਖੇ ਹੋਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਘਟਨਾਂ ਦੀ ਜੋਰਦਾਰ ਸਬਦਾ’ਚ ਨਿੰਦਾ ਤੇ ਦੋਸ਼ੀ ਨੂੰ ਜਲਦੀ ਤੋ ਜਲਦੀ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜਾ ਦੇਣ ਦੇ ਨਾਲ ਨਾਲ ਇਸ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਕਿਉਕਿ ਸਿਖ ਪੰਥ ਲਈ ਗੁਰਬਾਣੀ ਬੇਅਬਦੀ ਦੀਆਂ ਘਟਨਾਵਾਂ ਦੇ ਮਾਮਲਿਆਂ’ਚ ਦਿਨ ਬ ਦਿਨ ਹੋ ਰਿਹਾ ਵਾਧਾ ਬਹੁਤ ਹੀ ਗੰਭੀਰ ਮਾਮਲਾ ਤੇ ਸਿੱਖ ਕੌਮ ਲਈ ਵੱਡੀ ਚੁਣੌਤੀ ਬਣ ਚੁਕਾ ਹੈ ਅਤੇ ਸਮੂਹ ਰਾਜ ਸਰਕਾਰਾ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਲੋਕਾਂ ਨਾਲ ਵਾਅਦੇ ਤਾਂ ਕਰਦੀਆਂ ਰਹੀਆਂ ਪਰ ਇਨਾਂ ਘਟਨਾਵਾ ਨੂੰ ਰੋਕਣ ਲਈ ਕੋਈ ਯਤਨ ਨਹੀ ਕੀਤਾ ਇਸੇ ਹੀ ਕਰਕੇ ਇਹਨਾਂ ਘਟਨਾਵਾਂ ਵਿਚ ਵਾਧਾ ਹੋਇਆਂ, ਜਿਸ ਦਾ ਸਮੇਂ ਸਿਰ ਹਲ ਲਭਣਾ ਸਮੇ ਅਤੇ ਲੋਕਾਂ ਦੀ ਮੰਗ ਹੈ,ਇਸ ਕਰਕੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਮੰਦਭਾਗੀ ਘਟਨਾ ਦੀ ਜੋਰਦਾਰ ਸਬਦਾ’ਚ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋ ਮੰਗ ਕਰਦੀ ਹੈ ਕਿ ਅਜਿਹੀਆਂ ਬੇਅਬਦੀ ਘਟਨਾਵਾਂ ਨੂੰ ਠਲ ਪਾਉਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ।ਇਹਨਾਂ ਸਬਦਾ ਦਾ ਪ੍ਰਗਟਾਵਾਂ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਜ ਗੁਰਦੁਵਾਰਾ ਸਕੂਲ ਢਾਣੀ ਪਿੰਡ ਲਾਬਾ ਫਤਿਆਬਾਦ ਜਿਲਾ ਤਰਨਤਾਰਨ ਵਿਖੇ ਹੋਈ ਆਦਿ ਸੀਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਬੇਅਬਦੀ ਵਾਲੀ ਮੰਦਭਾਗੀ ਘਟਨਾ ਦੀ ਨਿੰਦਾ। ਦੋਸ਼ੀ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਦੇ ਨਾਲ ਇਸ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀ ਕੀਤਾ। ਭਾਈ ਖਾਲਸਾ ਨੇ ਕਿਹਾ ਸਰਕਾਰਾਂ ਦੀ ਮਾੜੀ ਤੇ ਢਿਲੀ ਕਾਰਜਕਾਰੀ ਕਰਕੇ ਗੁਰਬਾਣੀ ਬੇਅਬਦੀ ਮਾਮਲਿਆਂ’ਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਜੋ ਸਿਖ ਕੌਮ ਨੂੰ ਵਡੀ ਚੁਣੌਤੀ ਤੇ ਗੰਭੀਰ ਮਾਮਲਾ ਬਣ ਚੁਕਾ ਹੈ , ਭਾਈ ਖਾਲਸਾ ਨੇ ਕਿਹਾ ਇਸ ਘਟਨਾ ਦੀ ਪੁਲਿਸ ਨੂੰ ਰੀਪੋਰਟ ਗੁਰਦੁਵਾਰੇ ਸਾਹਿਬ ਦੇ ਪ੍ਰਧਾਨ ਨੇ ਦਿੱਤੀ ਤੇ ਕੁਝ ਹੀ ਸਮੇ’ਚ ਆਸ ਪਾਸ ਦੀਆਂ ਸੰਗਤਾਂ ਨੇ ਘਟਨਾ ਵਾਲੀ ਥਾ ਤੇ ਪਹੁਚਣਾ ਸੁਰੂ ਕਰ ਦਿਤਾ, ਭਾਈ ਖਾਲਸਾ ਨੇ ਦਸਿਆ ਸੰਗਤਾਂ ਵਿਚ ਇਸ ਘਟਨਾ ਨੂੰ ਲੈ ਕੇ ਸਰਕਾਰ ਵਿਰੁੱਧ ਵੱਡਾ ਰੋਸ਼ ਪਾਇਆਂ ਜਾ ਰਿਹਾ ਹੈ, ਤੇ ਮੰਗ ਕੀਤੀ ਜਾ ਰਹੀ ਹੈ ਕਿ ਦੋਸੀ ਨੂੰ ਜਲਦੀ ਤੋ ਜਲਦੀ ਗ੍ਰਿਫਤਾਰ ਕਰਕੇ ਸਖਤ ਤੋ ਸਖਤ ਸਜਾ ਦਿਤੀ ਜਾਵੇ ਅਤੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾ ਕਿ ਪਤਾ ਲਾਇਆਂ ਜਾ ਸਕੇ ਕਿ ਆਖਿਰ ਇਨਾ ਗੁਰਬਾਣੀ ਘਟਨਾ ਪਿਛੇ ਕਿਹੜੀ ਸਰਕਾਰੀ ਜਾ ਗੈਰ ਸਰਕਾਰੀ ਸਿਖ ਵਿਰੋਧੀ ਏਜੰਸੀ ਦਾ ਹਥ ਹੈ,ਇਸ ਕਰਕੇ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸਨ ਖਾਲਸਾ ਜਿਥੇ ਇਸ ਮੰਦਭਾਗੀ ਘਟਨਾ ਦੀ ਜੋਰਦਾਰ ਸਬਦਾ’ਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਦੋਸੀ ਨੂੰ ਫੜ ਕੇ ਸਖਤ ਤੋ ਸਖਤ ਸਜਾ ਸੁਣਾਈ ਜਾਵੇ ਦੇ ਨਾਲ ਨਾਲ ਇਸ ਘਟਨਾ ਦੀ ਉਚ ਪਧਰੀ ਜਾਚ ਕਰਵਾ ਕਿ ਪਤਾ ਲਾਇਆਂ ਜਾਵੇ ਕਿ ਇਨਾਂ ਗੁਰਬਾਣੀ ਘਟਨਾਵਾਂ ਪਿਛੇ ਕੇਹੜੇ ਸਿਖ ਵਿਰੋਧੀ ਦਾ ਖਤਰਨਾਕ ਨੈਟਵਰਕ ਚਲ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਕਾਗਰਸ ਦੇ ਭੁਲਥ ਤੋ ਵਧਾਇਕ ਸਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਗੁਰਬਾਣੀ ਬੇਅਬਦੀ ਦੇ ਦੋਸੀਆਂ ਫਾਸੀ ਲਾਉਣ ਲਈ ਸਖਤ ਬਣਾਉਣ ਦੀ ਮੰਗ ਕੀਤੀ ਸੀ ਜਿਸ ਦੀ ਅਜ ਸਖਤ ਜਰੂਰਤ ਹੈ ਤੇ ਸਰਕਾਰ ਅਜਿਹਾ ਕਾਨੂੰਨ ਅਮਲ ਵਿਚ ਲਿਆਉਣ ਦੀ ਜੋਰ ਦੇਣਾ ਚਾਹੀਦਾ ਹੈ ,ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮਿਰਤਸਰ,ਭਾਈ ਜੋਗਿੰਦਰ ਸਿੰਘ ,ਭਾਈ ਜਗਤਾਰ ਸਿੰਘ ਫਿਰੋਜਪੁਰ,ਭਾਈ ਦਿਲਬਾਗ ਸਿੰਘ ਬਾਗੀ , ਭਾਈ ਸਿੰਦਾ ਤੇ ਪਿਰਥੀ ਸਿੰਘ ਧਰਮਕੋਟ, ਭਾਈ ਮਨਜਿੰਦਰ ਸਿੰਘ ਕਮਾਲਕੇ,ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਤੇ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *