ਗੁਰਦਾਸਪੁਰ, 2 ਦਸੰਬਰ ( ਸਰਬਜੀਤ ਸਿੰਘ)– ਤਿੰਨ ਮਹੀਨਿਆਂ ਤੋਂ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਦੋਸ਼ੀ ਮੰਤਰੀਆਂ ਤੇ ਹੋਰਾਂ ਨੂੰ ਸਿੱਖ ਕੌਮ ਦੀ ਸੁਪਰੀਮ ਪਾਵਰ ਅਕਾਲ ਤਖ਼ਤ ਸਾਹਿਬ ਦੇ ਸਤਿਕਾਰਯੋਗ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਫਸੀਲ ਸੁਣਾਇਆ ਫ਼ੈਸਲਾ ਇਤਿਹਾਸਕ ਤੇ ਮਹਾਨ ਹੈ ਇਸ ਕਰਕੇ ਕੋਈ ਵੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਨ ਵਾਲਾ ਜਥੇਦਾਰ ਸਾਹਿਬ ਜੀ ਦੇ ਕੀਤੇ ਇਤਿਹਾਸਕ ਫੈਸਲੇ ਤੇ ਟੀਕਾ ਟਿੱਪਣੀ ਨਾ ਕਰੇਂ ਅਗਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਅਕਾਲ ਤਖ਼ਤ ਦਾ ਦੋਸ਼ੀ ਹੋਵੇਗਾ ਅਤੇ ਭਵਿੱਖ ਵਿੱਚ ਉਸ ਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਇਸ ਤੇ ਅਮਲ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਅਕਾਲਤਖਤ ਦੇ ਜਥੇਦਾਰ ਨੇ ਸਜ਼ਾ ਸੁਣਾਈ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਤਨਖਾਹੀਆ ਕਰਾਰ ਦਿੱਤੇ ਸੁਖਬੀਰ ਬਾਦਲ ਤੇ 2007 ਤੋਂ ਲੈਕੇ 2017 ਤੱਕ ਕੈਬਨਿਟ’ਚ ਰਹੇ ਸਾਰੀਆਂ ਨੂੰ ਬਹੁਤ ਸਖ਼ਤ ਤੇ ਇਤਿਹਾਸਕ ਸਜ਼ਾਵਾਂ ਦਿੱਤੀਆਂ ਹਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਖਾਲਸਾ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਸਾਰੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਤੇ ਇਸ ਨੂੰ ਇਤਿਹਾਸਕ ਫੈਸਲਾ ਮੰਨਦੀ ਹੋਈ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦੀ ਹੈ ਕਿ ਕੋਈ ਵੀ ਸਿੱਖ ਜਥੇਦਾਰ ਸਾਹਿਬ ਜੀ ਦੇ ਕੀਤੇ ਫੈਸਲੇ ਤੇ ਕੋਈ ਟਿੱਪਣੀ ਨਾ ਕਰੇਂ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਥੇ ਜਥੇਦਾਰ ਸਾਹਿਬ ਦੇ ਫੈਸਲੇ ਦਾ ਸਵਾਗਤ ਤੇ ਇਸ ਨੂੰ ਇਤਿਹਾਸਕ ਫੈਸਲਾ ਅਤੇ ਸੋਸ਼ਲ ਮੀਡੀਆ ਤੇ ਇਸ ਫੈਸਲੇ ਵਿਰੁੱਧ ਬੋਲਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਸੁਖਬੀਰ ਬਾਦਲ, ਪ੍ਰੋਫੈਸਰ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਹੀਰਾ ਸਿੰਘ ਗਾਬੜੀਆ, ਸੁੱਚਾ ਸਿੰਘ ਲੰਗਾਹ, ਬੀਬੀ ਜਗੀਰ ਕੌਰ, ਪਰਮਜੀਤ ਸਰਨਾ,ਸ੍ਰ ਗੁਲਜ਼ਾਰ ਸਿੰਘ ਰਣੀਕੇ, ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਦੋਸ਼ੀ ਕਰਾਰ ਦਿੱਤੇ ਸਾਰੇ ਦੋਸ਼ੀਆਂ ਨੂੰ ਜਥੇਦਾਰ ਸਾਹਿਬ ਵੱਲੋਂ ਉਨ੍ਹਾਂ ਦੇ ਕੀਤੇ ਗੁਨਾਹਾਂ ਨੂੰ ਇਕਬਾਲ ਕਰਵਾਇਆ ਗਿਆ, ਭਾਈ ਖਾਲਸਾ ਨੇ ਦੱਸਿਆ ਇਸ ਤੋਂ ਬਾਅਦ ਹੀ ਸਿੱਖੀ ਸਿਧਾਂਤਾਂ ਮੁਤਾਬਿਕ ਜਥੇਦਾਰ ਸਾਹਿਬ ਜੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ’ਚ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਖਬੀਰ ਬਾਦਲ ਤੇ ਹੋਰਾਂ ਨੂੰ ਟਾਇਲਟਾਂ ਸਾਫ਼ ਕਰਨ, ਲੰਗਰ ਦੇ ਬਰਤਨ ਸਾਫ਼ ਕਰਨ, ਦਰਬਾਰ ਸਾਹਿਬ’ਚ ਕੀਰਤਨ ਸ੍ਰਵਣ ਕਰਨ, ਸੁਖਮਣੀ ਸਾਹਿਬ ਦੇ ਪਾਠ ਕਰਨ ਦੀ ਸਖ਼ਤ ਸਜ਼ਾਵਾਂ ਵਾਲਾਂ ਫੈਸਲਾ ਹੈ, ਭਾਈ ਖਾਲਸਾ ਕਿਹਾ ਉਸੇ ਵੇਲੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਤੇ ਸਕੱਤਰ ਨੂੰ ਜਥੇਦਾਰ ਸਾਹਿਬ ਨੇ ਹੁਕਮ ਕੀਤਾ ਕਿ ਇਹਨਾਂ ਸਾਰੇ ਦੋਸ਼ੀਆਂ ਦੇ ਗਲਾ ਵਿਚ ਤਖਤੀਆਂ ਪਾਈਆਂ ਜਾਣ , ਭਾਈ ਖਾਲਸਾ ਨੇ ਦੱਸਿਆ ਉਸ ਵਕਤ ਇਜ ਲਗ ਰਿਹਾ ਸੀ ਜਿਵੇਂ ਅਕਾਲ ਤਖ਼ਤ ਸਾਹਿਬ ਦੇ ਬਾਨੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਖੁਦ ਪੰਜ ਸਿੰਘ ਸਾਹਿਬਾਨਾਂ ਦੇ ਰੂਪ’ਚ ਹਾਜ਼ਰ ਹੋ ਕੇ ਉਨ੍ਹਾਂ ਤੋਂ ਨਿਧੜਕ ਹੋ ਕੇ ਫੈਸਲਾ ਦੇਣ ਲਈ ਪ੍ਰੇਰਿਤ ਕਰ ਰਹੇ ਹੋਣ , ਭਾਈ ਖਾਲਸਾ ਨੇ ਦੱਸਿਆ ਜਥੇਦਾਰ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਹੁਕਮਾਂ ਤੇ ਟਿੱਪਣੀ ਕਰਨ ਵਾਲੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਸਰਨਾ ਨੂੰ ਅਕਾਲਤਖਤ ਤੋਂ ਛੇਕ ਦਿਤਾ ਹੈ ਭਾਈ ਖਾਲਸਾ ਨੇ ਦੱਸਿਆ ਇਥੇ ਹੀ ਬਸ ਨਹੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਨਮਾਨ ਸਬੰਧੀ ਅਪ ਸ਼ਬਦਾਂ ਦੀ ਵਰਤੋਂ ਦੇ ਦੋਸ਼ੀ ਵਿਰਸਾ ਸਿੰਘ ਵਲਟੋਹਾ ਨੂੰ ਸਜ਼ਾ ਤੋਂ ਬੋਲਣ ਦੀ ਸਜ਼ਾ ਰਾਹੀਂ ਵਾਰਨਿੰਗ ਦਿੱਤੀ ਗਈ ਕਿ ਭਵਿੱਖ ਵਿੱਚ ਜੇ ਉਹ ਬਾਜ਼ ਨਾ ਆਇਆ ਤਾਂ ਉਸ ਵਿਰੁੱਧ ਹੋਰ ਵੀ ਕੋਈ ਸਖਤ ਤੋਂ ਸਖਤ ਹੁਕਮ ਸੁਣਾਇਆ ਜਾ ਸਕਦਾ ਹੈ, ਭਾਈ ਖਾਲਸਾ ਨੇ ਦੱਸਿਆ ਇਹ ਸਜ਼ਾਵਾਂ ਹੋਰ ਤਖ਼ਤ ਸਾਹਿਬਾਨਾਂ ਤੇ ਵੀ ਦੋਸ਼ੀਆਂ ਨੂੰ ਨਿਰੰਤਰ ਜਾਰੀ ਰੱਖਣੀਆਂ ਪੈਣਗੀਆਂ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਸਾਹਿਬ ਵੱਲੋਂ ਸੁਣਾਏ ਇਤਿਹਾਸਕ ਫੈਸਲਾ ਦੀ ਪੂਰਨ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਫੈਸਲਾ ਮੰਨਦੀ ਹੋਈ ਇਸ ਫੈਸਲੇ ਤੇ ਟੀਕਾ ਟਿੱਪਣੀ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕਰਦੀ ਹੈ, ਇਸ ਵਕਤ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸੁਰਜੀਤ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਤੇ ਭਾਈ ਕੁਲਵੰਤ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।


