ਗੁਰਦਾਸਪੁਰ, 25 ਅਪ੍ਰੈਲ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੈਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆਂ ਕਿ 26 ਅਪ੍ਰੈਲ ਨੂੰ ਜਰੂਰੀ ਮੁਰੰਮਤ ਦੇ ਚੱਲਦਿਆਂ 11 ਕੇਵੀ ਹਸਪਤਾਲ ਫੀਡਰ ਅਤੇ ਤਿੱਬੜੀ ਰੋਡ ਫੀਡਰ ਬੰਦ ਰਹਿਣਗੇ। ਜਿਸ ਨਾਲ ਜੇਲ੍ਹ ਰੋਡ, ਗੋਪਾਲ ਨਗਰ, ਬਹਿਰਾਮਪੁਰ ਰੋਡ, ਬਾਠ ਵਾਲੀ ਗਲੀ, ਤਾਰਾ ਚੰਦ ਮਾਰਕੀਟ ਆਦਿ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।


