ਮਜੀਠਾ ਅੰਮ੍ਰਿਤਸਰ’ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ 15 ਦੇ ਪਰਿਵਾਰਾਂ ਨੂੰ ਦੇਵੇ ਪੰਜਾਬ ਸਰਕਾਰ 25/25 ਤੇ ਜ਼ਖ਼ਮੀਆਂ 10/10 ਲੱਖ ਦਾ ਮੁਆਵਜ਼ਾ- ਭਾਈ ਖਾਲਸਾ,ਜਥੇ ਸੈਕਟਰੀ

ਗੁਰਦਾਸਪੁਰ

ਗੁਰਦਾਸਪੁਰ, 13 ਮਈ(ਸਰਬਜੀਤ ਸਿੰਘ)– ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸ਼ਰਾਬ ਕਾਰੋਬਾਰੀ ‘ਚ ਅਰਬਾ ਰੁਪਏ ਕਮਾਏ ਅਤੇ ਸ਼ਰਾਬ ਨੀਤੀ ਤੇ ਪੰਜਾਬ ਸਰਕਾਰ ਆਪਣੀਆਂ ਤਾਰੀਫ਼ਾਂ ਕਰਦੀ ਨਹੀਂ ਥੱਕਦੀ ? ਪਰ ਦੂਸਰੇ ਪਾਸੇ ਨਕਲੀ ਸ਼ਰਾਬ ਦੇ ਕਾਰੋਬਾਰੀ ਸ਼ਰੇਆਮ ਲੋਕਾਂ ਨੂੰ ਨਕਲੀ ਸ਼ਰਾਬ ਵੇਚ ਰਹੇ ਹਨ ਤੇ ਦਰਜਨਾਂ ਲੋਕ ਇਸ ਨਕਲੀ ਸ਼ਰਾਬ ਨਾਲ ਮਰ ਵੀ ਰਹੇ ਹਨ,ਇੰਜ ਲੱਗਦਾ ਜਿਵੇਂ ਨਕਲੀ ਸ਼ਰਾਬ ਦੇ ਇਹ ਕਾਰੋਬਾਰ ਲੁਕਵੇਂ ਢੰਗ ਨਾਲ ਸਰਕਾਰ ਦੀ ਮਿਲੀ ਭੁਗਤ ਨਾਲ ਹੀ ਚੱਲ ਰਿਹਾ ਹੋਵੇ ? ਜਿਵੇਂ ਚਿੱਟੇ ਦੇ ਕਾਰੋਬਾਰ ਵਿੱਚ ਪੁਲਿਸ ਦੀ ਸ਼ਮੂਲੀਅਤ ਪਾਈ ਜਾ ਰਹੀ ਹੈ ਤੇ ਕਾਲੀਆਂ ਭੇਡਾਂ ਫੜੀਆਂ ਵੀ ਗਈਆ,ਇਸੇ ਤਰ੍ਹਾਂ ਨਕਲੀ ਸ਼ਰਾਬ ਦਾ ਕਾਰੋਬਾਰ ਬਿਨਾਂ ਸਰਕਾਰ ਦੀ ਸਰਪ੍ਰਸਤੀ ਕਿਵੇਂ ਚੱਲ ਸਕਦਾ ਹੈ,ਇਸ ਕਾਲੇ ਧੰਦੇ ਦਾ ਭੇਤ ਅੱਜ ਉਸ ਵਕਤ ਖੁੱਲਿਆ ਜਦੋਂ ਮਜੀਠਾ ਅੰਮ੍ਰਿਤਸਰ ਵਿਖੇ ਨਕਲੀ ਸ਼ਰਾਬ ਪੀਣ ਨਾਲ 15 ਦੀ ਮੌਤ 8 ਸਖ਼ਤ ਜ਼ਖਮੀ ਤੇ 12 ਨਾਰਮਲ ਜ਼ਖ਼ਮੀ ਵਾਲੀ ਦੁਖਦਾਈ ਘਟਨਾ ਨੇ ਖੋਲ੍ਹਿਆਂ, ਹੁਣ  ਸਰਕਾਰ ਦੀ ਇਸ ਨਾਲਾਇਕੀ ਤੇ ਹਰ ਵਰਗ,ਸਿਆਸੀ ਸਮਾਜਿਕ ਤੇ ਧਾਰਮਿਕ ਲੋਕ ਉੱਗਲਾ ਚੁੱਕ ਰਹੇ ਹਨ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਦਸਮੇਸ਼ ਆਰਮੀ ਤਰਨਾ ਦਲ ਹੈਂਡ ਕੁਵਾਟਰ ਫਿਲੌਰ ਨੇ ਇਸ ਦੁਖਦਾਈ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਅਤੇ ਸਰਕਾਰ ਤੋਂ ਮਰਨ ਵਾਲਿਆਂ ਦੇ ਪ੍ਰਵਾਰਾਂ ਨੂੰ 25/25,ਸਖ਼ਤ ਜ਼ਖਮੀਆਂ ਨੂੰ 10/10 ਲੱਖ ਤੇ ਨਾਰਮਲ ਜ਼ਖਮੀਆਂ ਨੂੰ 5/5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕਰਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਜਥੇਦਾਰ ਗੁਰਮੀਤ ਸਿੰਘ ਸੈਕਟਰੀ ਮੁਖੀ ਦਸਮੇਸ਼ ਆਰਮੀ ਤਰਨਾ ਦਲ ਨੇ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਕਿਹਾ ਇਹ ਘਟਨਾ ਸਰਕਾਰ ਦੀ ਸ਼ਰਾਬ ਮਸਲੇ ਤੇ ਅਣਗਹਿਲੀ ਦਾ ਸਿੱਟਾ ਹੈ,ਇਸ ਕਰਕੇ ਇਸ ਘਟਨਾ ਦੇ ਮਰਨ ਵਾਲਿਆਂ ਦੇ ਸਮੂਹ ਪ੍ਰਵਾਰਾਂ ਦੀਆਂ ਸਾਰੀਆਂ ਮਜ਼ਬੂਰੀਆਂ ਜ਼ੁਮੇਵਾਰੀਆਂ ਨੂੰ ਮੁੱਖ ਰੱਖਦਿਆਂ ਢੁਕਵੀਂ ਮਦਦ ਕੀਤੀ ਜਾਵੇ, ਇਹਨਾਂ ਆਗੂਆਂ ਨੇ ਕਿਹਾ ਇਸ ਸਬੰਧੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਜਿਥੇ ਮਰਨ ਵਾਲਿਆਂ ਦੀ ਢੁਕਵੀਂ ਮਦਦ ਦੀ ਸਰਕਾਰ ਤੋਂ ਮੰਗ ਕੀਤੀ ਹੈ ਉਥੇ ਉਨ੍ਹਾਂ ਕਿਹਾ ਅਗਰ ਸਰਕਾਰ ਨੇ ਨਕਲੀ ਸ਼ਰਾਬ ਵੇਚਣ ਵਾਲਿਆਂ ਤੇ ਸ਼ਿਕੰਜਾ ਕੱਸਿਆ ਹੁੰਦਾ? ਤਾਂ ਅੱਜ 15 ਪ੍ਰਵਾਰਾਂ ਦੇ ਸਵਾਗ ਨਾ ਉਜੜਦੇ, ਭਾਈ ਖਾਲਸਾ ਤੇ ਜਥੇ ਫਿਲੌਰ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਤੇ ਦਸਮੇਸ਼ ਆਰਮੀ ਤਰਨਾ ਦਲ ਦੀ ਇੱਕ ਮੀਟਿੰਗ ਐਤਵਾਰ ਨੂੰ ਫਿਲੌਰ ਵਿਖੇ ਸੱਦੀ ਗਈ ਹੈ ਜਿਸ ਵਿੱਚ ਵੱਖ ਜਥੇਬੰਦੀਆਂ ਦੇ ਆਗੂ ਹਾਜਰ ਹੋ ਰਰੇ ਹਨ , ਇਨ੍ਹਾਂ ਆਗੂਆਂ ਨੇ ਕਿਹਾ ਜਿਥੇ ਇਸ ਮੰਦਭਾਗੀ ਘਟਨਾ ਤੇ ਅਸੀਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾ,ਉਥੇ ਮਰਨ ਵਾਲਿਆਂ ਨੂੰ ਮੁਆਵਜ਼ਾ ਦੇਣ ਤੇ ਇਲਾਜ ਫ੍ਰੀ ਕਰਵਾਉਣ ਦੀ ਵੀ ਮੰਗ ਕਰਦੇ ਹਾ , ਭਾਈ ਖਾਲਸਾ ਤੇ ਜਥੇ ਸੈਕਟਰੀ ਨੇ ਦੱਸਿਆ ਸਰਕਾਰ ਆਪਣੀ ਸ਼ਰਾਬ ਨੀਤੀ ਨੂੰ ਸੁਲਾਉਦੀ ਨਹੀਂ ਥੱਕਦੀ ? ਪਰ ਸ਼ਰਾਬ ਨੀਤੀ ਦਾ ਗਰਾਉਂਡ ਮੰਦਾ ਹਾਲ ਹੈ, ਇਸ ਕਰਕੇ ਸਰਕਾਰ ਨੂੰ ਨਕਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਪ੍ਰਵਾਰਾਂ ਨੂੰ ਢੁਕਵਾਂ ਮੁਆਵਜ਼ਾ ਤੇ ਫ੍ਰੀ ਇਲਾਜ ਦੇਣ ਦੀ ਮੰਗ ਕਰਦੇ ਹਾਂ ।

Leave a Reply

Your email address will not be published. Required fields are marked *