ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– ਸਾਲ 2019 ਦੇ ਲੋਕਸਭਾ ਚੋਣ ਵਿੱਚ ਭਾਜਪਾ ਦੇ ਸੰਨੀ ਦਿਓਲ ਨੂੰ ਜ਼ਿਲਾ ਗੁਰਦਾਸਪੁਰ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਚੁਣ ਕੇ ਭੇਜਿਆ ਸੀ ਤਾਂ ਜੋ ਉਹ ਗੁਰਦਾਸਪੁਰ ਦੇ ਲੋਕਾਂ ਲਈ ਵੱਡੇ ਪ੍ਰੋਜੈਕਟ ਲੈ ਕੇਆਉਣਗੇ। ਜਿਵੇਂ ਕਿ ਸਵ. ਵਿਨੋਦ ਖੰਨਾ ਨੇ ਪੁੱਲਾ ਦੇ ਨਿਰਮਾਣ ਕੀਤੇ ਅਤੇ ਮੈਡਮ ਭਿੰਡਰ ਨੇ ਡਿਗਰੀ ਕਾਲਜ ਬਣਾਏ। ਪਰ ਸੰਨੀ ਦਿਓਲ ਕੇਵਲ ਐਮ.ਪੀ ਬਣ ਕੇ ਮੁੜ ਗੁਰਦਾਸਪੁਰ ਲੋਕਾਂ ਦੀ ਸਾਰ ਤੱਕ ਨਹੀਂ ਲੈਣ ਆਏ। ਇੱਥੋਂ ਤੱਕ ਕਿ ਬਟਾਲਾ ਵਿੱਚ ਹੋਏ ਬੰਬ ਬਲਾਸਟ ਜਿਸ ਫੈਕਟਰੀ ਵਿੱਚ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਅਤੇ ਨਾ ਹੀ ਉਨਾਂ ਨਾਲ ਹਮਦਰਦੀ ਪ੍ਰਗਟਾਈ।
ਬੀ.ਜੇ.ਪੀ ਦੇ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਆਪਣਾ ਨਾਮ ਨਾ ਛੱਪਣ ਦੀ ਸ਼ਰਤ ਵਿੱਚ ਦੱਸਿਆਕਿ ਇਸ ਸਮੇਂ ਕਾਂਗਰਸ ਖਿੰਡ ਗਈ ਹੈ। ਬਹੁਤ ਹੀ ਪੁਰਾਣੇ ਕਾਂਗਰਸੀ ਆਗੂ ਪਾਰਟੀ ਨੂੰ ਅਲਵਿਦਾ ਕਹਿ ਕੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰਮੋਦੀ ਦੀ ਸੋਚ ’ਤੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸ ਕਰਕੇ ਭਵਿੱਖ ਵਿੱਚ ਕਾਂਗਰਸ ਸਦਾ ਲਈ ਖਿੰਡ ਜਾਵੇਗੀ। 2024 ਵਿੱਚ ਮੁੜ ਹੋਣ ਵਾਲੇ ਲੋਕ ਸਭਾ ਚੋਣਾਂ ਵਿੱਚ ਫਿਰ ਤੋਂ ਭਾਜਪਾ ਦੀ ਸਰਕਾਰ ਬਣੇਗੀ। ਇੰਨਾਂ ਲੋਕਾਂ ਨੇ ਸੰਨੀ ਦਿਓਲ ਨੂੰ ਸਲਾਹ ਦਿੱਤੀ ਕਿ ਕਲਾਨੌਰ ਇਲਾਕੇ ਵਿੱਚ ਪੰਚਾਇਤ ਦੀ ਜਮੀਨ ਬਹੁਤ ਜਿਆਦਾ ਹੈ। ਜਿਸ ਵਿੱਚ ਗੱਤਾ ਫੈਕਟਰੀ ਲਗਾਈ ਜਾਵੇ ਤਾਂ ਜਿੱਥੇ ਪਰਾਲੀ ਦੀ ਸਾਂਭ ਸੰਭਾਲ ਵੀ ਹੋਵੇਗੀ, ਉਥੇ ਹੀ ਹਜਾਰਾਂ ਲੋਕਾਂ ਨੂੰ ਰੁਜਗਾਰ ਵੀ ਮਿਲੇਗਾ। ਇਸ ਲਈ ਇਹ ਹੀ ਇੱਕ ਮੌਕਾ ਹੈ ਕਿ ਜੇਕਰ ਸੰਨੀ ਦਿਓਲ ਵਧੇਰੇ ਦਿਲਚਸਪੀ ਲੈ ਕੇ ਗੁਰਦਾਸਪੁਰ ਦੇ ਲੋਕਾਂ ਲਈ ਪ੍ਰੌਜੈਕਟ ਲੈ ਕੇ ਆਉਦੇ ਹਨ ਤਾਂ ਭਵਿੱਖ ਵਿੱਚ ਉਹ ਕਾਮਯਾਬ ਹੋਣਗੇ ਨਹੀਂ ਤਾਂ ਇਹ ਸੀਟ ਭਾਜਪਾ ਵੱਲੋਂ ਕੱਢਣੀ ਕਠਿਨ ਹੋ ਜਾਵੇਗੀ।