ਸੰਕਲਪ ਪ੍ਰੋਜੈਕਟ ਅਧੀਨ ਇੰਡਸਟਰੀ ਨੂੰ ਐੱਨ.ਏ.ਪੀ.ਐੱਸ. ਪੋਰਟਲ ਉਪਰ ਰਜਿਸਟਰ ਕਰਵਾਉਣ ਸਬੰਧੀ ਵਰਕਸ਼ਾਪ ਲਗਾਈ

ਗੁਰਦਾਸਪੁਰ

ਗੁਰਦਾਸਪੁਰ, 31 ਅਗਸਤ  ( ਸਰਬਜੀਤ ਸਿੰਘ ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਦੇ ਮੀਟਿੰਗ ਹਾਲ ਵਿਖੇ ਐੱਨ.ਏ.ਪੀ.ਐੱਸ. (ਨੈਸ਼ਨਲ ਐਪਰਨਟਸ਼ਿਪ ਪ੍ਰੋਮੋਸ਼ਨ ਸਕੀਮ) ਸੰਕਲਪ ਪ੍ਰੋਜੈਕਟ ਅਧੀਨ ਇੰਡਸਟਰੀ ਨੂੰ ਐੱਨ.ਏ.ਪੀ.ਐੱਸ. ਪੋਰਟਲ ਉਪਰ ਰਜਿਸਟਰ ਕਰਵਾਉਣ ਸਬੰਧੀ ਵਰਕਸ਼ਾਪ ਲਗਾਈ ਗਈ ਤਾਂ ਜੋ ਜਿਆਦਾ ਤੋਂ ਜਿਆਦਾ ਨਿਯੋਜਕਾਂ ਨੂੰ ਇਸ ਸਬੰਧੀ ਰਜਿਸਟਰ ਕਰਵਾ ਕੇ, ਸਿਖਿਆਰਥੀਆਂ ਨੂੰ ਸਕੀਮ ਦਾ ਲਾਭ ਦਿੱਤਾ ਜਾ ਸਕੇ। ਇਸ ਵਰਕਸਾਪ ਵਿੱਚ 10 ਇੰਡਸਟਰੀਜ ਅਤੇ ਐਨ.ਜੀ.ਓ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ, ਜਰਨਲ ਮੈਨੇਜਰ ਡੀ.ਆਈ.ਸੀ ਬਟਾਲਾ ਸ. ਸੁਖਪਾਲ ਸਿੰਘ, ਜਿਲ੍ਹਾ ਮਿਸ਼ਨ ਮੈਨੇਜਰ ਚਾਂਦ ਠਾਕੁਰ, ਸ੍ਰਿਸ਼ਟੀ ਸਿੰਗਲਾ, ਜਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਇੰਡਸਟਰੀਜ ਅਤੇ ਡੀ.ਪੀ.ਐਮ.ਯੂ ਟੀਮ ਮੈਂਬਰ ਹਾਜਰ ਸਨ।  

Leave a Reply

Your email address will not be published. Required fields are marked *