ਲੁਧਿਆਣਾ, ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)– ਲੁਧਿਆਣਾ ਦੀ ਮਾਨਯੋਗ ਅਦਾਲਤ ਨੇ ਸਾਡੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਬੇਰਹਿਮੀ ਨਾਲ ਖ਼ਤਮ ਕਰਕੇ ਦੱਬਣ ਵਾਲੀ ਵਹਿਸ਼ੀ ਤੇ ਜ਼ਾਲਮ ਔਰਤ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲਾ ਇਤਿਹਾਸਕ ਫੈਸਲਾ ਸੁਣਾ ਕੇ ਜਿਥੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ, ਉਥੇ ਇਹ ਫੈਸਲਾ ਨੇ ਸ਼ਾਬਤ ਕਰ ਦਿੱਤਾ ਹੈ ਕਿ ਅਦਾਲਤ ਹਰ ਇਨਸਾਨ ਨੂੰ ਇਨਸਾਫ਼ ਦੇਣ ਲਈ ਵਚਨਬੱਧ ਹੈ, ਇਸ ਫੈਸਲੇ ਨੂੰ ਲੋਕਾਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਤੇ ਸਮੇਂ ਦੀ ਲੋੜ ਵਾਲਾਂ ਇਤਿਹਾਸਕ ਫੈਸਲਾ ਮੰਨਿਆ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਅਜਿਹੀ ਇਨਸਾਨੀਅਤ ਤੋਂ ਗਿਰੀ ਜ਼ਾਲਮ ਔਰਤ ਨੂੰ ਤੁਰੰਤ ਫਾਂਸੀ ਤੇ ਲਟਕਾਇਆ ਜਾਵੇ ਤਾਂ ਕਿ ਅੱਗੇ ਤੋਂ ਮਾਸੂਮ ਬੱਚੀਆਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਜਾ ਕਤਲ ਕਰਨ ਵਾਲੇ ਕਾਤਲਾ ਨੂੰ ਰੋਕਿਆ ਜਾ ਸਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੁਧਿਆਣਾ ਦੀ ਇੱਕ ਅਦਾਲਤ ਵੱਲੋਂ ਢਾਈ ਸਾਲ ਦੀ ਬੱਚੀ ਨੂੰ ਬੇਰਹਿਮੀ ਨਾਲ ਕਤਲ ਕਰਕੇ ਮਿੱਟੀ ਵਿੱਚ ਦੱਬਣ ਵਾਲੀ ਵਹਿਸ਼ੀ ਜਾਲਮ ਔਰਤ ਨੂੰ ਫਾਂਸੀ ਤੇ ਲਟਕਾਉਣ ਵਾਲੇ ਇਤਿਹਾਸਕ ਦੀ ਸ਼ਲਾਘਾ ਅਤੇ ਇਸ ਨੂੰ ਲੋਕਾਂ ਦੀ ਮੰਗ ਵਾਲਾਂ ਇਤਿਹਾਸਕ ਫੈਸਲਾ ਦੱਸਦਿਆਂ ਇਸ ਨੂੰ ਤੁਰੰਤ ਫਾਂਸੀ ਤੇ ਲਟਕਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਨੇ ਸਪਸ਼ਟ ਕੀਤਾ 2021 ਨੂੰ ਜ਼ਾਲਮ ਔਰਤ ਨੀਲਮ ਸਾਡੇ ਤਿੰਨ ਸਾਲ ਸਮੂਸ ( ਦਿੱਲ ਰੋਜ਼ ) ਨੂੰ ਸਕੂਟੀ ਤੇ ਬੈਠਾ ਕੇ ਲੈ ਗਈ ਅਤੇ ਬੇਰਹਿਮੀ ਨਾਲ ਸਮੂਸ ਬੱਚੀ ਨੂੰ ਕਤਲ ਕਰਨ ਤੋਂ ਉਪਰੰਤ ਜ਼ਮੀਨ ਵਿਚ ਡੂੰਘੀ ਥਾ ਦੱਬ ਦਿੱਤਾ ਭਾਈ ਖਾਲਸਾ ਨੇ ਦੱਸਿਆ ਮਾਪਿਆਂ ਵੱਲੋਂ ਭਾਲ ਕਰਨ ਤੋਂ ਉਪਰੰਤ ਪੁਲਿਸ ਥਾਣੇ ਰਿਪੋਰਟ ਦਰਜ਼ ਕਰਵਾਈ ਉਨ੍ਹਾਂ ਦੱਸਿਆ ਪੁਲਿਸ ਨੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਤੋਂ ਜ਼ਾਲਮ ਦੋਸ਼ਣ ਨੀਲਮ ਨੂੰ ਸਕੂਟੀ ਰਾਹੀਂ ਬੱਚੀ ਨੂੰ ਲਿਜਾਂਦਿਆਂ ਦੇਖਿਆ ਤੇ ਸਖਤੀ ਨਾਲ ਤਪਦੀਫ ਕਰਨ ਤੋਂ ਉਪਰੰਤ ਜ਼ਾਲਮ ਔਰਤ ਨੇ ਮੰਨਿਆ ਕਿ ਸਾਡੇ ਤਿੰਨ ਸਾਲਾਂ ਬੱਚੀ ( ਦਿਲਰੋਜ਼) ਨੂੰ ਉਸ ਨੇ ਕਤਲ ਕਰਕੇ ਮਿੱਟੀ’ਚ ਦੱਬ ਦਿੱਤਾ ਸੀ ਭਾਈ ਖਾਲਸਾ ਨੇ ਦੱਸਿਆ ਉਸ ਦੇ ਦੱਸਣ ਮੁਤਾਬਿਕ ਬੱਚੀ ਦੀ ਲਾਸ਼ ਬਰਾਮਦ ਕੀਤੀ ਨੀਲਮ ਨੂੰ ਜੇਲ੍ਹ ਭੇਜਿਆ ਅਤੇ ਅਦਾਲਤ ਅੱਜ਼ ਇਤਿਹਾਸਕ ਫੈਸਲਾ ਸੁਣਾਉਂਦਿਆਂ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜਿਸ ਨਾਲ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ ਅਤੇ ਲੋਕਾਂ ਦਾ ਅਦਾਲਤੀ ਫੈਸਲੇ ਤੇ ਭਰੋਸਾ ਵਧਿਆਂ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਦਾਲਤ ਦੇ ਇਤਿਹਾਸਕ ਫੈਸਲੇ ਦੀ ਸ਼ਲਾਘਾ ਕਰਦੀ ਹੋਈ ਇਸ ਨੂੰ ਲੋਕਾਂ ਦੀ ਮੰਗ ਵਾਲਾਂ ਫ਼ੈਸਲਾ ਦੱਸਦੀ ਹੋਈ ਮੰਗ ਕਰਦੀ ਹੈ ਇਸ ਜ਼ਾਲਮ ਔਰਤ ਨੀਲਮ ਨੂੰ ਤੁਰੰਤ ਫਾਂਸੀ ਤੇ ਲਟਕਾਇਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੇ ਸਮਾਜ ਵਿਰੋਧੀ ਜ਼ਾਲਮ ਅਪਰਾਧ ਨੂੰ ਕਰਨ ਦੀ ਜੁਰਅਤ ਨਾ ਕਰ ਸਕੇ । ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਲਖਵਿੰਦਰ ਸਿੰਘ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਗੁਰਜਸਪਰੀਤ ਸਿੰਘ ਮਜੀਠਾ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਸ਼ਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਤੇ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਆਦਿ ਆਗੂ ਹਾਜਰ ਸਨ ।
ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਸੁਖਦੇਵ ਸਿੰਘ ਫੌਜੀ ਜਗਰਾਵਾਂ ਤੇ ਹੋਰ ਗੱਲਬਾਤ ਕਰਦੇ ਹੋਏ ।