ਅੰਮ੍ਰਿਤਸਰ, ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– ਆਪ ਪਾਰਟੀ ਦੇ ਝਾੜੂ ਨਿਸ਼ਾਨ ਤੋਂ ਜਿੱਤੇ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਸਾਹਿਬ ਜੀ ਲੋਕਾਂ ਨੂੰ ਇਹ ਕਹਿੰਦੇ ਨਹੀਂ ਥੱਕਦੇ ਕਿ ਵਿਰੋਧੀ ਧਿਰ ਦੇ ਆਗੂ ਸਾਨੂੰ ਇਸ ਕਰਕੇ ਬਰਦਾਸ਼ਤ ਨਹੀਂ ਕਰਦੇ ,ਕਿਉਂਕਿ ਅਸੀਂ ਆਮ ਘਰਾਂ ਦੇ ਲੋਕ ਹਾਂ ਪਰ ਇਹ ਸਚਾਈ ਹੁਣ ਲੋਕਾਂ ਸਹਾਮਣੇ ਉਸ ਵੇਲੇ ਨੰਗੀ ਹੋਈ ਜਦੋਂ ਲੋਕ ਸਭਾ ਦੀਆਂ ਚੋਣਾਂ ਲਈ ਕੀਤੇ ਅੱਠ ਉਮੀਦਵਾਰਾਂ ਵਿਚੋਂ ਇਕ ਵੀ ਆਮ ਘਰ ਦਾ ਵਿਆਕਤੀ ਨਹੀਂ ? ਅਤੇ ਚੋਣ ਸਮੇਂ ਹੁਣ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਏ ਜਾ ਰਹੇ ਹਨ,ਕਮੇਡੀਅਨ ਕਲਾਕਾਰਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਏ ਜਾ ਰਹੇ ਹਨ,ਹੋਰ ਤਾਂ ਹੋਰ ਦੂਸਰੀਆਂ ਪਾਰਟੀਆਂ ਤੋਂ ਆਏ ਆਗੂਆਂ ਦੇ ਘਰਾਂ ਦੇ ਦਰਵਾਜ਼ੇ ਖੜਕਾਏ ਜਾ ਰਹੇ ਹਨ ਇਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਚੋਣਾਂ ਸਮੇਂ ਆਮ ਘਰਾਂ ਦੇ ਝਾੜੂ ਮਾਰਨ ਤੇ ਦਰੀਆ ਵਿਛਾਉਣ ਵਾਲੇ ਲੋਕਾਂ ਦੇ ਧੀਆਂ ਪੁੱਤਰ ਬਿੱਲਕੁਲ ਨਜ਼ਰ ਨਹੀਂ ਆ ਰਹੇ ਜਾਂ ਫਿਰ ਪਾਰਟੀ ਨੂੰ ਆਪਣੇ ਇਨਾਂ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਅੱਗੇ ਵਧਾਉਣ ਲਈ ਕੋਈ ਪ੍ਰੋਗਰਾਮ ਹੀ ਨਹੀਂ?ਪਾਰਟੀ ਵੱਲੋਂ ਲੋਕ ਸਭਾ ਦੀਆਂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਇੱਕ ਵੀ ਆਮ ਘਰਾਂ ਦਾ ਧੀਆਂ ਪੁੱਤ ਨਹੀ ?ਇਸ ਕੂੜ ਨੀਤੀ ਨੇ ਆਮ ਆਦਮੀ ਪਾਰਟੀ ਦਾ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਟਿਕਟਾਂ ਦੇਣ ਵਾਲਾ ਆਪਣਾ ਅਸਲੀ ਚੇਹਰਾ ਲੋਕਾਂ ਸਾਹਮਣੇ ਨੰਗਾ ਕਰ ਲਿਆ ਹੈ, ਜੋਂ ਪਾਰਟੀ ਚੋਣਾਂ ਤੋਂ ਪਹਿਲੀ ਹੀ ਲੋਕਾਂ ਨੂੰ ਝੂਠ ਬੋਲ ਕੇ ਚੋਣਾਂ ਜਿੱਤਣ ਲਈ ਆਪਣੇ ਹੀ ਆਮਘਰਾਂ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ ਉਹ ਚੋਣਾਂ ਜਿੱਤਣ ਤੋਂ ਬਾਅਦ ਆਣ ਲੋਕਾਂ ਦਾ ਕੀ ਖਿਆਲ ਰੱਖੇਗੀ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਹਨਾਂ ਝੂਠ ਦੇ ਪੂਜਾਰੀ ਸਿਆਸੀ ਲੋਕਾਂ ਨੂੰ ਅਪੀਲ ਕਰਦੀ ਹੈ ਰਾਜਨੀਤੀ ਨੂੰ ਪਾਰਦਰਸ਼ੀ ਢੰਗ ਨਾਲ ਚਲਾਓ ਤੇ ਆਪਣੇ ਕਹੇ ਸ਼ਬਦਾ ਤੇ ਪਹਿਰਾ ਦੇ ਕੇ ਆਮਘਰਾਂ ਦੇ ਉਹਨਾਂ ਲੋਕਾਂ ਨੂੰ ਟਿਕਟਾਂ ਦੇ ਕੇ ਅੱਗੇ ਲਿਆਉਣ ਦੀ ਲੋੜ ਤੇ ਜ਼ੋਰ ਦੇਵੋ, ਜੋਂ ਲੋਕ ਲੰਮੇ ਸਮੇਂ ਤੋਂ ਪਾਰਟੀ ਲਈ ਝਾੜੂ ਮਾਰਨ ਤੇ ਦਰੀਆ ਵਿਛਾਉਣ ਦੀ ਸੇਵਾ ਕਰਦੇ ਆ ਰਹੇ ਹਨ ,ਨਹੀਂ ਤਾਂ ਝੂਠ ਦੀ ਨੀਤੀ ਇੱਕ ਦਿਨ ਤੁਹਾਨੂੰ ਲੈ ਡੁਬੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੀਆਂ ਚੋਣਾਂ ਲਈ ਜਾਰੀ ਕੀਤੀ ਅੱਠ ਉਮੀਦਵਾਰਾਂ ਵਾਲੀ ਪਹਿਲੀ ਸੂਚੀ ਵਿੱਚ ਇੱਕ ਵੀ ਆਮ ਘਰਾਂ ਦੇ ਲੋਕਾਂ ਨੂੰ ਟਿਕਟਾਂ ਨਾਂ ਦੇਣ ਵਾਲੀ ਨੀਤੀ ਦੀ ਨਿੰਦਾ ਅਤੇ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਟਿਕਟਾਂ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਭਾਈ ਖਾਲਸਾ ਨੇ ਕਿਹਾ ਪਾਰਟੀ ਨੇ ਫਤਿਹਗੜ੍ਹ ਸਾਹਿਬ ਤੋਂ ਹੋਰ ਪਾਰਟੀ ਤੋਂ ਆਏ ਆਗੂ ਤੇ ਸੰਗਰੂਰ ਤੋਂ ਕਮੇਡੀ ਕਲਾਕਾਰ ਨੂੰ ਟਿਕਟਾਂ ਦੇ ਕੇ ਸਥਾਨਕ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨਾਲ ਵੱਡਾ ਧੋਖਾ ਤੇ ਬੇਈਮਾਨੀ ਕੀਤੀ ਹੈ, ਭਾਈ ਖਾਲਸਾ ਨੇ ਕਿਹਾ ਭਗਵੰਤ ਮਾਨ ਤਾਂ ਲੋਕਾਂ ਨੂੰ ਇਹ ਕਹਿੰਦੇ ਨਹੀਂ ਥੱਕਦੇ ਕਿ ਵਿਰੋਧੀ ਉਹਨਾਂ ਇਸ ਕਰਕੇ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਅਸੀਂ ਆਮ ਘਰਾਂ ਤੋਂ ਉਠੇ ਲੋਕਾਂ ਨੂੰ ਵਿਧਾਇਕ ਮੰਤਰੀ ਬਣਾ ਰਹੇ ਹਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਭਗਵੰਤ ਮਾਨ ਜੀ ਇਹ ਜਨਤਾ ਰੱਬ ਦਾ ਦੂਸਰਾਂ ਰੂਪ ਹੈ ਪਰ ਤੁਸੀਂ ਅੱਜ ਕੱਲ੍ਹ ਦੇ ਰਾਜਨੀਤਕ ਲੋਕਾਂ ਨੇ ਰੱਬ ਵਰਗੀ ਜਨਤਾ ਨੂੰ ਝੂਠ ਬੋਲ ਕੇ ਬੇਵਕੂਫ ਬਣਾਉਣ ਦਾ ਸਰਟੀਫਿਕੇਟ ਲਿਆ ਹੋਇਆ ਹੈ ਜੋਂ,ਇਹ ਭੈੜੀ ਤੇ ਬੇਇਨਸਾਫ਼ੀ ਵਾਲੀ ਨੀਤੀ ਪੰਜਾਬ ਦੀ ਨੌਜਵਾਨੀ ਨੂੰ ਸਿਆਸੀ ਲੋਕਾਂ ਤੇ ਵਿਸ਼ਵਾਸ ਨਾਂ ਕਰਨ ਦਾ ਸਬਕ ਸਿਖਾ ਰਹੀ ਹੈ ਅਤੇ ਇਸੇ ਹੀ ਕਰਕੇ ਲੋਕਾਂ ਦਾ ਵਿਸ਼ਵਾਸ ਇਹਨਾਂ ਸਿਆਸੀ ਨੇਤਾਵਾਂ ਤੋਂ ਉੱਠ ਚੁੱਕਾ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਆਮ ਆਦਮੀ ਪਾਰਟੀ ਦੇ ਝਾੜੂ ਨਿਸ਼ਾਨ ਤੋਂ ਜਿੱਤੇ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਵਰਤੀ ਜਾ ਰਹੀ ਮਹਾਝੂਠ ਨੀਤੀ ਦੀ ਨਿੰਦਾ ਕਰਦੀ ਹੋਈ ਇਹ ਦੱਸਣਾ ਚਾਹੁੰਦੀ ਹੈ ਕਿ ਪਾਰਟੀ ਕੋਲ ਇੰਨਾ ਚੋਣਾਂ ਨੂੰ ਜਿੱਤਣ ਲਈ ਆਮ ਘਰਾਂ ਦੇ ਬੱਚਿਆਂ ਨੂੰ ਉਮੀਦਵਾਰ ਬਣਾਉਣ ਲਈ ਕੋਈ ਨੀਤੀ ਨਹੀਂ ਸੀ ਜਾ ਫਿਰ ਪਾਰਟੀ ਨੂੰ ਵਿਸ਼ਵਾਸ ਹੀ ਨਹੀਂ ਕਿ ਉਹ ਆਪਣੇ ਉਮੀਦਵਾਰ ਨੂੰ ਖੜਾ ਕਰਕੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰ ਸਕਦੀ ਹੈ ਜਿਸ ਕਰਕੇ ਉਸ ਨੇ ਸਾਰੇ ਉਮੀਦਵਾਰ ਧਨਾਢ ਜਾ ਬਾਹਰੋਂ ਆਏ ਵਿਅਕਤੀਆਂ ਨੂੰ ਟਿਕਟਾਂ ਦੇ ਕੇ ਸਥਾਨਕ ਪਾਰਟੀ ਵਰਕਰਾਂ ਦਾ ਮਨੋਬਲ ਡੇਗਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ,ਇਹ ਤਾਂ ਸਮੇਂ ਹੀ ਦੱਸੇਗਾ ਕਿ ਆਮ ਪਾਰਟੀ ਦੀ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਨੀਤੀ ਦਾ ਲੋਕ ਕੇਵੇ ਜੁਵਾਬ ਦੇਂਦੇ ਹਨ ,ਇਸ ਮੌਕੇ ਭਾਈ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਗੁਰਜਸਪਰੀਤ ਸਿੰਘ ਮਜੀਠਾ, ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਆਦਿ ਆਗੂ ਹਾਜਰ ਸਨ ।
ਅੰਮ੍ਰਿਤਸਰ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਝੂਠੇ ਸਿਆਸੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਹੋਰ ਆਗੂ।।


