ਪ੍ਰਸਿੱਧ ਰੰਗਕਰਮੀ ਤਰਸੇਮ ਰਾਹੀਂ ਦਾ ਦੇਹਾਂਤ, ਮਾਨਸਾ ਚ ਸੋਗ ਦੀ ਲਹਿਰ

ਬਠਿੰਡਾ-ਮਾਨਸਾ

ਤਰਸੇਮ ਰਾਹੀਂ ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਹ ਲੋਕ ਹਿੱਤਾਂ ਅਤੇ ਰੰਗਮੰਚ ਨੂੰ ਸਮਰਪਿਤ ਰਹੇ-ਕਾਮਰੇਡ ਰਾਣਾ

ਮਾਨਸਾ, ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)– ਉਘੇ ਰੰਗਕਰਮੀ ਤਰਸੇਮ ਰਾਹੀਂ ਨਹੀਂ ਰਹੇ। ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਹ ਸਾਰੀ ਉਮਰ ਰੰਗਮੰਚ ਨੂੰ ਸਮਰਪਿਤ ਹੋ ਕੇ ਹਕੂਮਤਾਂ ਵਿਰੁੱਧ ਲੜਦੇ ਰਹੇ, ਕਿਰਤੀਆਂ ਦੀ ਅਵਾਜ਼ ਨੂੰ ਬੁਲੰਦ ਕਰਦੇ ਰਹੇ। ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂ ਅਤੇ ਰੰਗਕਰਮੀ ਸ਼ਾਮਲ ਸਨ।
ਪੰਜਾਬ ਕਲਾਂ ਮੰਚ ਮਾਨਸਾ ਦੇ ਨਿਰਦੇਸ਼ਕ ਅਤੇ ਕਲਾਕਾਰ ਵਜੋਂ ਪੰਜਾਬ, ਹਰਿਆਣਾ, ਹਿਮਾਚਲ ਰਾਜਾਂ ਚ ਸੈਂਕੜੇ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਨ ਵਾਲੇ ਤਰਸੇਮ ਰਾਹੀਂ ਨੇ ਸਭ ਤੋਂ ਵੱਧ ਨਾਟਕ “ਕੁਰਸੀ ਨਾਚ ਨਿਚਾਏ “ਰਾਹੀਂ ਸਿਆਸਤਦਾਨਾਂ ਉਪਰ ਤਿੱਖੇ ਵਿਅੰਗ ਕਸੇ। ਉਹ ਵਧੀਆ ਨਿਰਦੇਸ਼ਕ ਦੇ ਨਾਲ ਨਾਲ ਵਧੀਆ ਕਲਾਕਾਰ ਵੀ ਸਨ। ਉਨ੍ਹਾਂ ਵੱਲ੍ਹੋਂ ਨਾਟਕ ” ਕੁਰਸੀ ਨਾਚ ਨਚਾਏ” ਵਿੱਚ ਗੋਲੂ ਦੇ ਰੋਲ ਨੂੰ ਵੀ ਬੜੀ ਸ਼ਿੱਦਤ ਨਾਲ ਨਿਭਾਇਆ।
ਤਰਸੇਮ ਰਾਹੀਂ ਇੰਡੀਅਨ ਪੀਪਲਜ਼ ਫਰੰਟ ਦੇ ਮੁੱਢਲੇ ਮੈਂਬਰਾਂ ਵਿਚੋਂ ਰਹੇ।ਉਹ ਮਾਲਵਾ ਕਲਾਂ ਕੇਂਦਰ,ਲੋਕ ਕਲਾ ਮੰਚ ਮਾਨਸਾ ਨਾਲ ਵੀ ਜੁੜੇ ਰਹੇ। ਉਹ ਨੌਜਵਾਨ ਸਭਾ ਨਾਲ ਵੀ ਜੁੜੇ ਰਹੇ। ਉਹ ਬੱਸ ਕਿਰਾਏ ਘੋਲ ਦੌਰਾਨ ਸ਼ਹੀਦ ਹੋਣ ਵਾਲੇ ਲਾਭ ਸਿੰਘ ਨਾਲ ਵੀ ਕੰਮ ਕਰਦੇ ਰਹੇ।
ਤਰਸੇਮ ਰਾਹੀਂ ਨੇ ਟੇਸਨ,ਮੈਰਿਜ ਪੈਲੇਸ, ਹਥੋੜਾ, ਮਜਦੂਰ, ਏਕਤਾ, ਪਾਕ ਮੁਹੱਬਤ ਨੂਰਾਂ ਅਤੇ ਹੋਰਨਾਂ ਫਿਲਮਾਂ ਵਿੱਚ ਵੀ ਕੰਮ ਕੀਤਾ।
ਉਨ੍ਹਾਂ ਦੇ ਦੇਹਾਂਤ ‘ਤੇ ਸੀ.ਪੀ.ਆਈ (ਲਿਬਰੇਸ਼ਨ)ਦੇ ਸੂਬਾਈ ਬੁਲਾਰੇ ਕਾ.ਰਾਜਵਿੰਦਰ ਰਾਣਾ, ਨਛੱਤਰ ਸਿੰਘ ਖੀਵਾ,ਰੰਗਕਰਮੀ ਰਾਜ ਜੋਸ਼ੀ,ਸੋਸ਼ਲਿਸਟ ਪਾਰਟੀ ਦੇ ਸੀਨੀਅਰ ਆਗੂ ਹਰਿੰਦਰ ਮਾਨਸ਼ਾਹੀਆ, ਨਾਟਕਕਾਰ ਬਲਰਾਜ ਮਾਨ, ਬਿੱਟੂ ਮਾਨਸਾ, ਅਸ਼ੋਕ ਬਾਂਸਲ,ਜਗਤਾਰ ਔਲਖ,ਹਰਦੀਪ ਸਿੱਧੂ ਅਤੇ ਉਨ੍ਹਾਂ ਦੇ ਨੇੜਲੇ ਸਾਥੀ ਅਤੇ ਰੰਗਕਰਮੀ ਤਰਸੇਮ ਸੇਮੀ,ਜਗਦੀਸ਼ ਮਿਸਤਰੀ, ਇਕਬਾਲ ਭੋਲਾ ਨੇ ਡੂੰਘੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਸ਼ੱਕ ਅਚਾਨਕ ਤੁਰ ਜਾਣ ‘ਤੇ ਸਭਨਾਂ ਨੂੰ ਡੂੰਘਾ ਦੁੱਖ ਹੈ,ਪਰ ਉਨ੍ਹਾਂ ਵੱਲ੍ਹੋਂ ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਉਹ ਲੋਕ ਹਿੱਤਾਂ ਅਤੇ ਰੰਗਮੰਚ ਨੂੰ ਸਮਰਪਿਤ ਰਹੇ।

Leave a Reply

Your email address will not be published. Required fields are marked *