ਕਪੂਰਥਲਾ, ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)– ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਸਰਹਿੰਦ ਦੇ ਠੰਡੇ ਬੁਰਜ ਵਿੱਚ ਗਰਮ ਗਰਮ ਦੁੱਧ ਪਿਲਾਉਣ ਵਾਲੀ ਕੀਤੀ ਮਹਾਨ ਇਤਿਹਾਸਕ ਕੁਰਬਾਨੀ ਨੂੰ ਕਦੇ ਭੁਲਿਆਂ ਨਹੀਂ ਜਾ ਅਤੇ ਜਗਦੀਆਂ ਜ਼ਮੀਰਾਂ ਵਾਲ਼ੇ ਲੋਕਾਂ ਵਲੋਂ ਮੋਤੀ ਮਹਿਰੇ ਵੱਲੋਂ ਕੀਤੇ ਸੇਵਾ ਨੂੰ ਯਾਦ ਕਰਦਿਆਂ ਪੂਹ ਮਹੀਨੇ ਦੇ ਸ਼ਹੀਦੀ ਦਿਨਾਂ ਵਿੱਚ ਦੁੱਧ ਦੇ ਲੰਗਰ ਲਾ ਕੇ ਲੋਕਾਂ ਦੀ ਸੇਵਾ ਕਰਨ ਦੀ ਇੱਕ ਧਰਮੀ ਲਹਿਰ ਚੱਲੀ ਹੋਈ ਹੈ ਅਤੇ ਇਸੇ ਲਹਿਰ ਦੀ ਕੜੀ ਤਹਿਤ ਅੱਜ ਕਪੂਰਥਲਾ ਰੇਲਵੇ ਰੋਡ ਨੇੜੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਖਹਿਰਾ ਇਲੈਕਟ੍ਰਾਨਿਕ ਵਰਕਸ ਦੇ ਧਰਮੀ ਸਰਦਾਰਾਂ ਵੱਲੋਂ ਦੁੱਧ ਦੇ ਲੰਗਰ ਲਾ ਕੇ ਮਹਾਨ ਕੁਰਬਾਨੀ ਦੇਣ ਵਾਲੇ ਭਾਈ ਮੋਤੀ ਰਾਮ ਮਹਿਰਾ ਜੀ ਨੂੰ ਯਾਦ ਕੀਤਾ ਗਿਆ , ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਖਹਿਰਾ ਇਲੈਕਟ੍ਰਾਨਿਕ ਵਰਕਸ ਦੇ ਪ੍ਰਬੰਧਕਾਂ ਵੱਲੋਂ ਕੀਤੀ ਇਸ ਮਹਾਨ ਸੇਵਾ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੋਹ ਦੀ ਚੱਲ ਰਹੀ ਸੀਤ ਲਹਿਰ ਨੂੰ ਮੁੱਖ ਰੱਖਦਿਆਂ ਕੰਮਾਂ ਕਾਰਾਂ ਤੇ ਨਾਂ ਜਾ ਰਹੇ ਗਰੀਬਾਂ ਦਿਹਾੜਦਾਰ ਮਜ਼ਦੂਰਾਂ ਦੀ ਢੁਕਵੀਂ ਮਦਦ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ,ਕਿਉਂਕਿ ਜਦੋਂ ਪੰਜਾਬ ਦੇ ਲੋਕ ਇਸ ਪੋਹ ਮਹੀਨੇ ਦੇ ਸ਼ਹੀਦੀ ਦਿਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਲੰਗਰ ਲਾ ਕੇ ਧਰਮੀਂ ਸੇਵਾਵਾਂ ਨਿਭਾਉਣ ਦੀ ਲੋੜ ਤੇ ਜ਼ੋਰ ਦੇ ਰਹੇ ਹਨ ਅਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁੱਜਰ ਕੌਰ ਅਤੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਤਰਾਂ ਤਰਾਂ ਲੰਗਰ ਲਾ ਰਹੇ ਹਨ ਇਸੇ ਤਰ੍ਹਾਂ ਸਰਕਾਰ ਨੂੰ ਵੀ ਇਨ੍ਹਾਂ ਦਿਨਾਂ ਵਿੱਚ ਗਰੀਬ ਮਜ਼ਦੂਰ ਦਿਹਾੜੀਦਾਰਾਂ ਦੀ ਢੁਕਵੀਂ ਤੇ ਲੋੜੀਂਦੀ ਸਹਾਇਤਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਖਹਿਰਾ ਇਲੈਕਟ੍ਰਾਨਿਕ ਵਰਕਸ ਦੇ ਪ੍ਰਬੰਧਕਾਂ ਵੱਲੋਂ ਕਪੂਰਥਲਾ ਵਿਖੇ ਸੀਤਲਹਿਰ ਦੇ ਚਲਦਿਆਂ ਦੁੱਧ ਦੇ ਲੰਗਰ ਲਾ ਕੇ ਭਾਈ ਮੋਤੀ ਰਾਮ ਮਹਿਰਾ ਨੂੰ ਯਾਦ ਕਰਨ ਵਾਲੀ ਕੀਤੀ ਸੇਵਾ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਨ੍ਹਾਂ ਕਿਹਾ ਅਤਿ ਦੀ ਠੰਢ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਹੋਇਆ ਹੈ ਅਤੇ ਖ਼ਬਰਾਂ ਵਿੱਚ ਵੀ ਲੋਕਾਂ ਨੂੰ ਇਸ ਕੜਾਕੇ ਦੀ ਠੰਡ ਤੋਂ ਬਚਣ ਲਈ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਹਦਾਇਤ ਕੀਤੀ ਜਾ ਰਹੀ ਹੈ ਭਾਈ ਖਾਲਸਾ ਨੇ ਦੱਸਿਆ ਉਹ ਅੱਜ ਕਪੂਰਥਲੇ ਵਿਖੇ ਆਏਂ ਸਨ ਅਤੇ ਵੇਖਿਆ ਕਿ ਗਿਆਰਾਂ ਵਜੇ ਤੱਕ ਸਾਰੇ ਬਜ਼ਾਰ ਬੰਦ ਨਜ਼ਰ ਆ ਰਹੇ ਸਨ ਅਤੇ ਸੜਕਾਂ ਤੇ ਨਿਕਲਣ ਵਾਲੇ ਲੋਕ ਵੀ ਵਿਰਲੇ ਵਿਰਲੇ ਨਜ਼ਰ ਆ ਰਹੇ ਸਨ, ਭਾਈ ਖਾਲਸਾ ਨੇ ਦੱਸਿਆ ਅਜਿਹੇ ਹਲਾਤਾਂ ਵਿੱਚ ਖਹਿਰਾ ਇਲੈਕਟ੍ਰਾਨਿਕ ਵਰਕਸ ਦੇ ਪ੍ਰਬੰਧਕਾਂ ਵੱਲੋਂ ਅੱਠ ਵਜੇ ਤੋਂ ਲੈਕੇ ਬਾਅਦ ਦੁਪਹਿਰ ਤੱਕ ਰਾਹਗੀਰ ਸੰਗਤਾਂ ਨੂੰ ਗਰਮ ਗਰਮ ਦੁੱਧ ਪਿਲਾਉਣ ਦੀ ਸੇਵਾ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਠੰਡੇ ਬੁਰਜ ਵਿੱਚ ਗਰਮ ਗਰਮ ਦੁੱਧ ਪਿਲਾਉਣ ਵਾਲੇ ਭਾਈ ਮੋਤੀ ਰਾਮ ਮਹਿਰਾ ਦੀ ਕੀਤੀ ਮਹਾਨ ਇਤਿਹਾਸਕ ਕੁਰਬਾਨੀ ਨੂੰ ਯਾਦ ਕਰਨਾ ਬਹੁਤ ਹੀ ਸ਼ਲਾਘਾਯੋਗ ਤੇ ਚੜਦੀ ਕਲਾ ਵਾਲ਼ੀ ਸੇਵਾ ਕਹੀਂ ਜਾਂ ਸਕਦੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਖਹਿਰਾ ਇਲੈਕਟ੍ਰਾਨਿਕ ਵਰਕਸ ਦੇ ਪ੍ਰਬੰਧਕਾਂ ਵੱਲੋਂ ਕੀਤੇ ਇਸ ਉਪਰਾਲੇ ਤੇ ਮਹਾਨ ਸੇਵਾ ਦੀ ਸ਼ਲਾਘਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਜਦੋਂ ਜਗਦੀਆਂ ਜ਼ਮੀਰਾਂ ਵਾਲ਼ੇ ਪੰਜਾਬ ਦੇ ਧਰਮੀ ਲੋਕ ਤਰ੍ਹਾਂ ਤਰ੍ਹਾਂ ਲੰਗਰਾਂ ਦੀ ਸੇਵਾ ਕਰਕੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,ਵੱਡੇ ਤੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁੱਜਰ ਕੌਰ ਅਤੇ ਸਮੂਹ ਪੂਹ ਮਹੀਨੇ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਨ ,ਉਸੇ ਤਰ੍ਹਾਂ ਠੰਢ ਕਰਕੇ ਆਪਣੇ ਕੰਮਾਂਕਾਰਾਂ ਤੇ ਨਾਂ ਸਕਣ ਵਾਲੇ ਸਾਰੇ ਮਜ਼ਦੂਰ ਦਿਹਾੜੀਦਾਰਾਂ ਨੂੰ ਕੁੱਝ ਰਾਹਤ ਮਹਿਸੂਸ ਕਰਵਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਲੌਕਡਾਉਨ ਸਮੇਂ ਵੀ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਕੇ ਸੇਵਾ ਕਰਦੀਆਂ ਰਹੀਆਂ ਹਨ ਅਤੇ ਹੁਣ ਵੀ ਠੰਡ ਕਰਕੇ ਮਜ਼ਦੂਰ ਦਿਹਾੜੀਦਾਰ ਕੰਮਾਂ ਕਾਰਾਂ ਨਾਂ ਜਾਣ ਲਈ ਮਜਬੂਰ ਹਨ