25 ਮਈ ਨੂੰ ਵਿਲਾ ਕੋਠੀ ਵਿਖੇ ਕਾਂਗਰਸ ਦੀ ਹਮਾਇਤ ਵਿੱਚ ਰੈਲੀ ਕਰਨ ਦਾ ਫੈਸਲਾ
ਕਪੂਰਥਲਾ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)— ਕਪੂਰਥਲਾ ਦੇ ਪਿੰਡ ਵਿਲਾ ਕੋਠੀ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੀ ਹਮਾਇਤ ਵਿੱਚ ਮੀਟਿੰਗ ਕੀਤੀ ਗਈ।
ਇਸ ਸਮੇਂ ਬੋਲਦਿਆਂ ਲਿਬਰੇਸ਼ਨ ਆਗੂ ਨਿਰਮਲ ਸਿੰਘ ਛੱਜਲਵੱਡੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਦੇਸ਼ ਵਿਚ ਭਾਜਪਾ ਅਤੇ ਆਰ ਐਸ ਐਸ ਤੋ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਨੂੰ ਵੱਡਾ ਖੱਤਰਾ ਉਤਪੰਨ ਹੋ ਗਿਆ ਹੈ, ਭਾਜਪਾ ਸਰਕਾਰ ਨੇ ਈ ਡੀ,ਸੀ ਬੀ ਆਈ,ਚੋਣ ਕਮਿਸ਼ਨ ਅਤੇ ਹੋਰ ਸੰਵਿਧਾਨਕ ਸੰਸਥਾਵਾਂ ਨੂੰ ਜਿਸ ਪੱਧਰ ਉਪਰ ਆਪਣੇ ਸਿਆਸੀ ਵਿਰੋਧੀਆਂ ਖਿਲਾਫ਼ ਵਰਤਿਆ ਹੈ ਉਹ ਦਰਸਾਉਂਦਾ ਹੈ ਕਿ ਦੇਸ਼ ਵਿਚ ਫਾਸੀ ਰਾਜ ਸਥਾਪਤ ਹੋ ਰਿਹਾ ਹੈ।ਇਸ ਸਥਿਤੀ ਵਿੱਚ ਭਾਜਪਾ ਨੂੰ ਸਤਾ ਵਿੱਚ ਆਉਣ ਤੋਂ ਰੋਕਣਾ ਅਤੇ ਇੰਡੀਆ ਗਠਜੋੜ ਨੂੰ ਸਤਾ ਵਿੱਚ ਲਿਆਉਣਾ ਸਚੀ ਸੁੱਚੀ ਦੇਸ਼ਭਗਤੀ ਹੈ। ਆਗੂਆਂ ਖੰਡੂਰ ਸਾਹਿਬ ਵਿੱਚ ਧਾਰਮਿਕ ਕਟਰਤਾਵਾਦ ਅਧਾਰਿਤ ਵੋਟਾਂ ਮੰਗਣ ਦੀ ਰਾਜਨੀਤੀ ਨੂੰ ਪੰਜਾਬ ਲਈ ਖਤਰਨਾਕ ਦਸਦਿਆਂ ਕਿਹਾ ਭਾਰਤ ਸਰਕਾਰ ਦੀਆਂ ਗੁਪਤਚਰ ਏਜੰਸੀਆਂ ਪੰਜਾਬ ਦਾ ਮਹੌਲ ਖਰਾਬ ਕਰਨ ਦੀ ਤਾਂਕ ਵਿਚ ਹਨ। ਉਨ੍ਹਾਂ ਕਿਹਾ ਕਿ ਦੇਸ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਵੋਟਰਾਂ ਨੂੰ ਧਰਮ ਅਧਾਰਿਤ ਜਾਂ ਢਾਈ ਸਾਲ ਜਨਤਾ ਦਾ ਵਿਸ਼ਵਾਸ ਖੋਹ ਚੁਕੀ ਆਮ ਆਦਮੀ ਪਾਰਟੀ ਨੂੰ ਕਦਾਚਿੱਤ ਵੋਟ ਨਹੀਂ ਦੇਣੀ ਚਾਹੀਦੀ ਅਤੇ ਕਾਂਗਰਸ ਦੇ ਉਮੀਦਵਾਰ ਦੀ ਜਿੱਤ ਜਿੱਤ ਯਕੀਨੀ ਬਨਾਉਣੀ ਚਾਹੀਦੀ ਹੈ। ਮੀਟਿੰਗ ਵਿੱਚ 25 ਮਈ ਨੂੰ ਵਿਲਾ ਕੋਠੀ ਵਿਖੇ ਕਾਂਗਰਸ ਦੀ ਹਮਾਇਤ ਵਿੱਚ ਰੈਲੀ ਕਰਨ ਦਾ ਫੈਸਲਾ ਲਿਆ ਗਿਆ।ਇਸ ਸਮੇਂ ਕੁਲਦੀਪ ਰਾਜੂ,ਰਾਜ ਸਿੰਘ ਵਿਲਾ ਕੋਠੀ, ਕਰਨੈਲ ਸਿੰਘ, ਸ਼ਫੀ ਗੁਜ਼ਰ, ਜਗਤਾਰ ਸਿੰਘ ਲੱਭਾ, ਮਹਿੰਦਰ ਸਿੰਘ ਅਲੌਦੀਪੁਰ, ਪੂਰਨ ਸਿੰਘ, ਜਗਤਾਰ ਸਿੰਘ ਲਭਾ, ਬਾਬਾ ਗਨੀ, ਜਗਤਾਰ ਵਿਲਾ ਕੋਠੀ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ।