ਮੋਹਾਲੀ, ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਥੇਬੰਦੀ ਦਾ ਵਫ਼ਦ ਬਲਜਿੰਦਰ ਸਿੰਘ ਬਰਾੜ, ਮੀਤ ਪ੍ਰਧਾਨ-01 ਅਤੇ ਸੁਖਚੈਨ ਸਿੰਘ ਸੈਣੀ, ਸਕੱਤਰ ਦੀ ਅਗਵਾਈ ਵਿੱਚ ਮਾਨਯੋਗ ਜਸਪ੍ਰੀਤ ਸਿੰਘ ਆਈ.ਏ.ਐੱਸ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਘੱਟ ਗਿਣਤੀ ਵਿਭਾਗ ਸਰਬਜਿੰਦਰ ਸਿੰਘ ਰੰਧਾਵਾ ਜੂਆਇੰਟ ਡਾਇਰੈਕਟਰ, ਸਮਾਜਿਕ ਨਿਆਂ ਅਧਿਕਾਰਤਾ ਘੱਟ ਗਿਣਤੀ ਵਿਭਾਗ ਨੂੰ ਮਿਲਿਆ, ਵਫ਼ਦ ਵੱਲੋਂ ਉਹਨਾਂ ਨੂੰ ਉਨ੍ਹਾਂ ਦੇ ਵਿਭਾਗ ਵੱਲ ਬੋਰਡ ਦਾ ਬਕਾਇਆ ਰਾਸ਼ੀ ਲੱਗਭਗ 400 ਕਰੋੜ ਰੁਪਏ ਬਕਾਇਆ ਹੈ ਉਸ ਵਿੱਚੋਂ ਜੋ ਵਿੱਤੀ ਵਿਭਾਗ ਵੱਲੋਂ ਸਾਲ 2023-24 ਵਿੱਚ 1ਤੋਂ 10 ਵੀਂ ਤੱਕ ਦੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਜਾਰੀ ਕੀਤੀਆਂ ਸਨ ਉਨ੍ਹਾਂ ਦਾ ਜੋ 65 ਕਰੋੜ ਰੁਪਏ ਦੀ ਸਪੈਸ਼ਲ ਤਜਵੀਜ਼ ਰਾਹੀਂ ਜਾਰੀ ਕੀਤਾ ਗਿਆ ਹੈ ਉਹ ਰਾਸ਼ੀ ਬੋਰਡ ਨੂੰ ਜਲਦੀ ਜਾਰੀ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਇਸ ਤੇ ਮਾਨਯੋਗ ਜੂਆਇੰਟ ਡਾਇਰੈਕਟਰ ਸਰਬਜਿੰਦਰ ਸਿੰਘ ਰੰਧਾਵਾ ਜੀ ਨੇ ਵਫਦ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੇ ਵਿਭਾਗ ਵੱਲੋਂ ਬੋਰਡ ਦਾ ਜੋ ਵੀ ਬਕਾਇਆ ਹੈ, ਉਹ ਬਹੁਤ ਜਲਦ ਜਾਰੀ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਪ੍ਰਭਦੀਪ ਸਿੰਘ ਬੋਪਾਰਾਏ, ਸੰਗਠਨ ਸਕੱਤਰ ਅਤੇ ਵਿੱਤ ਸਕੱਤਰ ਮਨੋਜ ਕੁਮਾਰ ਰਾਣਾ ਵੱਲੋਂ ਸਾਂਝੀ ਕੀਤੀ ਗਈ।