ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਬਣ ਰਹੀ ਕੜਵਾਹਟ ਨੂੰ ਦੋਨਾਂ ਦੇਸ਼ਾਂ ਲਈ ਖ਼ਾਸਕਰ ਭਾਰਤ ਲਈ ਬੇਹੱਦ ਮੰਦਭਾਗੀ ਦਸਿਆ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਹ ਤਾਂ ਪੂਰਾ ਸੱਚ ਹੈ ਕਿ ਖਾਲਿਸਤਾਨ ਪੱਖੀ ਸਿੱਖ ਹਰਦੀਪ ਸਿੰਘ ਨਿਝਰ ਦਾ ਕਤਲ ਕੋਲੰਬੀਆ ਸੂਬੇ ਦੇ ਸਰੀ ਗੁਰਦੁਵਾਰੇ ਦੇ ਬਾਹਰ ਕਨੈਡਾ ਦੀ ਧਰਤੀ ਉੱਪਰ ਅਗਿਆਤ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ ਜਿਸ ਦੀ ਜਾਂਚ ਕਰਨੀ ਕੈਨੇਡਾ ਸਰਕਾਰ ਦੀ ਕਨੂੰਨੀ ਜ਼ੁਮੇਵਾਰੀ ਬਣਦੀ ਹੈ ਕਿਉਂਕਿ ਕਤਲ ਕਿਸੇ ਦੇਸ ਲਈ ਵੱਡੇ ਅਮਨ ਕਾਨੂੰਨ ਦਾ ਮਸਲਾ ਹੁਦਾ ਹੈ ਪਰ ਜੇਕਰ ਜਾਂਚ ਵਿਚ ਇਸ ਕ਼ਤਲ ਦਾ ਸਬੰਧ ਭਾਰਤੀ ਹਾਈ ਕਮਿਸ਼ਨਰ ਦਫ਼ਤਰ ਨਾਲ ਜੁੜਦਾ ਸੀ ਤਾਂ ਕੈਨੇਡਾ ਨੇ ਭਾਰਤੀ ਡਿਪਲੋਮੈਟ, ਜ਼ੋ ਭਾਰਤੀ ਇਨਟੈਲੀਜੈਸ ਪ੍ਰਮੁੱਖ ਸੀ, ਪਵਨ ਕੁਮਾਰ ਰਾਏ ਨੂੰ ਕੈਨੇਡਾ ਤੋਂ ਕੱਢ ਦਿੱਤਾ ਗਿਆ ਜਿਸ ਦੇ ਵਿਰੋਧ ਵਿਚ ਭਾਰਤ ਨੇ ਕਾਹਲ ਵਿਚ ਕੈਨੇਡਾ ਵਸਦੇ ਭਾਰਤੀ ਲੋਕਾਂ ਲਈ ਐਡਵਾਜਿਰੀ ਜਾਰੀ ਕਰ ਦਿਤੀ ਹੈ ਜੋ ਕੈਨੇਡਾ ਵਿਚਲੇ ਭਾਰਤੀਆਂ ਦੇ ਹਿਤ ਵਿਚ ਨਹੀਂ ਕਹੀ ਜਾ ਸਕਦੀ ਕਿਉਂਕਿ ਇਸ ਨਾਲ ਕੈਨੇਡੀਅਨ ਭਾਰਤੀਆਂ ਅਤੇ ਉਨ੍ਹਾਂ ਦੇ ਭਾਰਤ ਰਹਿੰਦੇ ਪਰਿਵਾਰਾਂ ਵਿਚ ਡਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਸ ਵਲੋਂ 20 ਦੇਸਾ ਦੀ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਿਝਰ ਕ਼ਤਲ ਸਬੰਧੀ ਜਾਣਕਾਰੀ ਵੀ ਦਿੱਤੀ ਸੀ, ਸਿਆਸੀ ਜ਼ਰੂਰਤ ਤਾਂ ਇਸ ਗੱਲ ਦੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੜਕਾਹਟ ਵਿੱਚ ਅਡਵਾਜਿਰੀ ਜਾਰੀ ਕਰਕੇ ਕੈਨੇਡਾ ਵਸਦੇ 9.50 ਲੱਖ ਪੰਜਾਬੀਆਂ ਨੂੰ ਸੰਕਟ ਵਿਚ ਪਾਉਣ ਦੀ ਬਜਾਏ ਕੈਨੇਡਾ ਸਰਕਾਰ ਨਾਲ ਦੋਨਾਂ ਦੇਸ਼ਾਂ ਦੀ ਉਚ ਪੱਧਰੀ ਕਮੇਟੀ ਬਨਾਉਣ ਅਤੇ ਜਾਂਚ ਕਰਾਉਣ ਦੀ ਮੰਗ ਕਰਦਾ ਜਾ ਇਸ ਮਸਲੇ ਨੂੰ ਕਿਸੇ ਕੌਮਾਂਤਰੀ ਪਲੇਟਫਾਰਮ ਉਪਰ ਚਰਚਾ ਵਿੱਚ ਲਿਆਂਦਾ ਜਾਂਦਾ ਪਰ ਮੋਦੀ ਸਰਕਾਰ ਨੇ ਇਸ ਤਰ੍ਹਾਂ ਕਰਨ ਦੀ ਬਜਾਏ ਹੁਣ ਸਮੁੱਚੇ ਕੈਨੇਡੀਅਨਾ ਉਪਰ ਭਾਰਤ ਆਉਣ ਤੇ ਰੋਕ ਲਗਾ ਦਿੱਤੀ ਹੈ ਜਿਸ ਨਾਲ ਕਰੀਬ 18 ਲੱਖ ਕਨੇਡੀਅਨ ਭਾਰਤੀਆਂ ਅਤੇ ਉਨ੍ਹਾਂ ਦੇ ਭਾਰਤੀ ਪਰਿਵਾਰਾਂ ਲਈ ਇਕ ਵਡੀ ਬਿਪਤਾ ਖੜੀ ਕਰ ਦਿੱਤੀ ਗਈ ਹੈ। ਬੱਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਵੀਜ਼ਿਆਂ ਤੇ ਪਾਬੰਦੀ ਲਾਉਣਾ ਘੋਰ ਜਮਹੂਰੀਅਤ ਵਿਰੋਧੀ ਕਾਰਵਾਈ ਹੈ ਅਤੇ ਭਾਰਤੀ ਲੋਕਾਂ ਦੇ ਹਿੱਤ ਵਿੱਚ ਵਾਪਸ ਲਈ ਜਾਣੀ ਚਾਹੀਦੀ ਹੈ।