ਗੁਰਦਾਸਪੁਰ, 15 ਸਤੰਬਰ (ਸਰਬਜੀਤ ਸਿੰਘ)–ਥਾਣਾ ਕਲਾਨੌਰ ਦੀ ਪੁਲਸ ਨੇ ਦੜਾ ਸੱਟਾ ਖੇਡਦੇ ਹੋਏ ਇੱਕ ਦੋਸ਼ੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।
ਥਾਣਾ ਮੁੱਖੀ ਮੇਜਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਤਲਾਸ ਸਬੰਧੀ ਟੀ.ਪੁਆਇੰਟ ਰੁਡਿਆਣਾ ਮੋੜ ਮੋਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸੀ ਅਮਨਦੀਪ ਸਿੰਘ ਉਰਫ ਅਮਨ ਪੁਤਰ ਹਰਜਿੰਦਰ ਸਿੰਘ ਵਾਸੀ ਧੀਦੋਵਾਲ ਜੋ ਆਪਣੇ ਮੋਬਾਇਲ ਫੋਨ ਤੋਂ ਕਿਸੇ ਹੋਰ ਵਿਅਕਤੀ ਪਾਸੋਂ ਆਈ.ਡੀ ਲੈ ਕੇ ਆਪਣੇ ਮੋਬਾਇਲ ਫੋਨਾ, ਰਾਹੀ ਪੈਸਿਆ ਦਾ ਦੜਾ ਸੱਟਾ ਲਗਾ ਕੇ ਮੈਚ ਖੇਡਦੇ ਹਨ ਅਤੇ ਮੈਚ ਨੂੰ ਜਿੱਤ ਹਾਰ ਦਾ ਕਾਰਨ ਦੱਸ ਕੇ ਥੋੜੇ ਪੈਸੇ ਲਗਾ ਕੇ ਵੱਧ ਪੈਸੇ ਜਿੱਤ ਕੇ ਦੜਾ ਸੱਟਾ (ਜੂਆ) ਖੇਡਦੇ ਹਨ। ਇਸ ਬਾਰੇ ਇਤਲਾਹ ਮਿਲਣ ਤੇ ਪੁਲਿਸ ਸਮੇਤ ਪਾਰਟੀ ਦੋਸ਼ੀ ਦੇ ਘਰ ਰੇਡ ਕਰਕੇ ਦੋਸੀ ਨੂੰ ਕਾਬੂ ਕਰਕੇ ਦੋਸ਼ੀ ਦੇ ਮੋਢੇ ਤੇ ਪਾਈ ਹੋਈ ਬੈਗ ਕਿੱਟ ਨੂੰ ਚੈਕ ਕੀਤਾ ਜਿਸ ਵਿਚੋ ਇੱਕ ਲੈਪਟਾਪ ਮਾਰਕਾ ਡੈਲ, ਦੋ ਮੋਬਾਇਲ ਫੋਨ, 62750/-ਰੁਪਏ ਭਾਰਤੀ ਕਰੰਸੀ ਅਤੇ 21 ਨੋਟ ਵਿਦੇਸੀ ਕਰੰਸੀ ਬ੍ਰਾਮਦ ਹੋਏ ਹਨ।


