ਗੁਰਦਾਸਪੁਰ , 3 ਨਵੰਬਰ (ਸਰਬਜੀਤ ਸਿੰਘ)—-ਪੰਜਾਬ ਸਰਕਾਰ ਦੇ ਸਮਾਜ ਭਲਾਈ ਮਹਿਕਮੇ ਵਲੋਂ ਇਕ ਸਰਵੇ ਤੋਂ ਉਪਰੰਤ ਸਖਤ ਕਾਰਵਾਈ ਕਰਦਿਆਂ 300000 ਲਖ ਬੁਢਾਪਾ,ਵਿਧਵਾ ਤੇ ਹੋਰ ਪੈਨਸ਼ਨਾਂ ਲੈਣ ਵਾਲੇ ਪੈਨਸ਼ਨਰਾਂ ਵਿੱਚੋ 90000 ਹਜਾਰ ਮਰ ਚੁੱਕੇ ਪੈਨਸ਼ਨ ਹੋਲਡਰਾਂ ਦੀ ਪੈਨਸ਼ਨ ਬੰਦ ਕਰਨਾ ਸ਼ਲਾਘਾਯੋਗ ਕਾਰਵਾਈ ਹੈ ਕਿਉਂਕਿ ਇਸ ਨਾਲ ਜਿਥੇ ਹਰ ਮਹੀਨੇ ਸਰਕਾਰ ਨੂੰ 13 ਕਰੌੜ ਰੁਪਏ ਤੋਂ ਉਪਰ ਦਾ ਚੂਨਾ ਲਗ ਰਿਹਾ ਸੀ, ਉਥੇ ਇਸ ਸਕੀਮ ਲਈ ਸਹੀ ਲੋੜਵੰਦ ਯੋਗ ਪੈਨਸ਼ਨਾਂ ਦੇ ਹਕਦਾਰ ਇਸ ਲਾਭ ਤੋਂ ਵਾਂਝੇ ਰਹੇ ਸਨ, ਕਿਉਂਕਿ ਸਰਕਾਰ ਉਹਨਾਂ ਇਹ ਕਹੇ ਕਿ ਵਾਪਸ ਕਰ ਦਿੰਦੀ ਸੀ ਕਿ ਪੰਜਾਬ’ਚ ਪਹਿਲਾਂ ਹੀ 300000 ਲਾਭ ਪਾਤਰੀ ਪੈਨਸ਼ਨਾਂ ਲੈ ਰਹੇ ਹਨ, ਇਸ ਤਰ੍ਹਾਂ ਲੋੜ ਵੰਦ ਸਹੀ ਲਾਭ ਪਾਤਰੀ ਪੈਨਸ਼ਨ ਤੋਂ ਵਾਂਝੇ ਰਹੇ ਜਾਂਦੇ ਸਨ ,ਪਰ ਹੁਣ ਸਰਕਾਰ ਦੇ ਅਜਿਹਾ ਫੈਸਲਾ ਲੈਣ ਨਾਲ 50000 ਤੋਂ ਵਧ ਲੋੜਵੰਦ ਸਹੀ ਲਾਭ ਪਾਤਰੀਆਂ ਨੂੰ ਇਸ ਸਕੀਮ ਦਾ ਲਾਭ ਪਰਾਪਤ ਹੋ ਸਕੇਗਾ ਅਤੇ ਹਰ ਮਹੀਨੇ ਸਰਕਾਰ ਨੂੰ 13 ਕਰੌੜ ਰੁਪਏ ਦਾ ਹਰ ਮਹੀਨੇ ਚੂਨਾ ਲਾਉਣ ਵਾਲਿਆਂ ਵਿਰੁੱਧ ਸਰਕਾਰ ਕੀ ਕਾਰਵਾਈ ਕਰਦੀ ਹੈ ਇਹ ਤਾਂ ਬਾਅਦ’ਚ ਪਤਾ ਲੱਗੇਗਾ, ਪਰ ਸਰਕਾਰ ਦੇ 90000 ਹਜਾਰ ਨਜਾਇਜ਼ ਪੈਨਸ਼ਨਾਂ ਲੈਣ ਵਾਲਿਆਂ ਦੀਆਂ ਪੈਨਸ਼ਨਾਂ ਬੰਦ ਕਰਨ ਵਾਲੀ ਕਾਰਵਾਈ ਦੀ ਆਮ ਲੋਕਾਂ ਵਲੋ ਸ਼ਲਾਘਾ ਅਤੇ ਹਮਾਇਤ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਵਾਲੀ ਕਾਰਵਾਈ ਦਸਦੇ ਹੋਏ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈਂ ਕਿ ਜੋ ਗਰੀਬ ਲੋੜਵੰਦ ਇਸ ਪੈਨਸ਼ਨ ਦੇ ਅਸਲੀ ਹੱਕਦਾਰ ਹੁੰਦੇ ਹੋਏ ਵੀ ਇਸ ਲਾਭ ਤੋਂ ਵਾਂਝੇ ਰਹਿ ਰਹੇ ਜਾਂਦੇ ਸਨ, ਉਹਨਾਂ ਸਾਰਿਆਂ ਦੀਆਂ ਪੈਨਸ਼ਨਾਂ ਬਿਨਾ ਕਿਸੇ ਭੇਤ ਭਾਵ ਦੇ ਲਾਈਆ ਜਾਣ ਅਤੇ ਨਜਾਇਜ਼ ਪੈਨਸ਼ਨਾਂ ਰਾਹੀਂ ਸਰਕਾਰ ਨੂੰ 13 ਕਰੌੜ ਰੁਪਏ ਤੋਂ ਵਧ ਹਰ ਮਹੀਨੇ ਦਾ ਚੂਨਾ ਲਾਉਣ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਦੇ ਸਮਾਜ ਭਲਾਈ ਮਹਿਕਮੇ ਵਲੋਂ ਇਕ ਸਰਵੇ ਦੌਰਾਨ 90000 ਹਜਾਰ ਨਜਾਇਜ਼ ਪੈਨਸ਼ਨਾਂ ਲੈਣ ਵਾਲਿਆਂ ਦੀਆਂ ਪੈਨਸ਼ਨਾਂ ਬੰਦ ਕਰਨ ਦੇ ਫੈਸਲੇ ਦੀ ਸ਼ਲਾਘਾ ਅਤੇ ਲੋੜ ਵੰਦ ਪੈਨਸ਼ਨ ਦੇ ਅਸਲੀ ਹੱਕਦਾਰਾਂ ਦੀਆਂ ਪੈਨਸ਼ਨਾਂ ਲਾਉਣ ਦੇ ਨਾਲ ਨਾਲ ਨਜਾਇਜ਼ ਪੈਨਸ਼ਨਾਂ ਰਾਹੀਂ ਸਰਕਾਰ ਨੂੰ ਹਰ ਮਹੀਨੇ13 ਕਰੌੜ ਰੁਪਏ ਦਾ ਚੂਨਾ ਲਾਉਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਭਾਈ ਖਾਲਸਾ ਨੇ ਸ਼ਪਸ਼ਟ ਕੀਤਾ ਪਿਛਲੀਆਂ ਸਰਕਾਰਾਂ ਵਲੋਂ ਲੰਮੇ ਸਮੇਂ ਤੋਂ ਇਹ ਪਿਰਤ ਪਈ ਹੋਈ ਹੈ ਕਿ ਅਜਿਹੀਆਂ ਪੈਨਸ਼ਨਾਂ ਦੇ ਬਿਲਕੁਲ ਹੱਕਦਾਰ ਨਾਂ ਹੁੰਦੇ ਹੋਏ ਵੀ ਸਰਕਾਰੇ ਦਰਬਾਰੇ ਪਹੁੰਚ ਰਖਣ ਵਾਲੇ ਲੋਕ ਨਜਾਇਜ਼ ਪੈਨਸ਼ਨਾਂ ਲਵਾਂ ਲੈਂਦੇ ਸਨ ਜਿਸ ਕਰਕੇ ਇਹਨਾਂ ਪੈਨਸ਼ਨਾਂ ਦੇ ਅਸਲੀ ਹੱਕਦਾਰ ਇਸ ਲਾਭ ਤੋਂ ਵਾਂਝੇ ਰਹੇ ਜਾਂਦੇ ਸਨ ਕਿਉਂਕਿ ਸਰਕਾਰ ਨੇ ਆਪਣੇ ਕੋਟੇ ਮੁਤਾਬਿਕ ਹੀ ਅਜਿਹੀਆਂ ਪੈਨਸ਼ਨਾਂ ਲਾਉਣੀਆਂ ਹੁੰਦੀਆਂ ਹਨ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਵਲੋਂ 90000 ਹਜਾਰ ਮਰ ਚੁੱਕੇ ਨਜਾਇਜ਼ ਪੈਨਸ਼ਨਾਂ ਲੈਣ ਵਾਲੇ ਲੋਕਾਂ ਦੀਆਂ ਪੈਨਸ਼ਨਾਂ ਬੰਦ ਕਰਨ ਵਾਲੇ ਫੈਸਲੇ ਦੀ ਪੁਰਜੋਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੇ ਲੋਕਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ,ਜਿੰਨ੍ਹਾਂ ਕਰਕੇ ਇਸ ਸਕੀਮ ਦੇ ਹਕਦਾਰ ਸਹੀ ਲਾਭ ਪਾਤਰੀ ਪੈਨਸ਼ਨਾਂ ਤੋਂ ਵਾਂਝੇ ਰਹੇ ਰਹਿ ਸਨ ਅਤੇ ਸਹੀ ਲਾਭ ਦੇ ਹੱਕਦਾਰਾਂ ਦੀਆਂ ਬਿਨਾਂ ਕਿਸੇ ਭੇਤ ਭਾਵ ਦੇ ਪੈਨਸ਼ਨਾਂ ਲਾਈਆਂ ਜਾਣ । ਇਸ ਸਮੇਂ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੰਧੀ ਭਾਈ ਕੇਵਲ ਸਿੰਘ ਬਾਬਾ ਬਕਾਲਾ ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਆਦਿ ਤੋਂ ਇਲਾਵਾ ਕਈ ਕਾਰਕੁਨ ਹਾਜਰ ਸਨ ।