ਐਸ.ਐਸ.ਪੀ ਦੇ ਭਰੋਸੇ ਤੋਂ ਬਾਅਦ ਧਰਨਾ ਕੀਤਾ ਸਮਾਪਤ
ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)–ਮਾਨਯੋਗ ਜੱਜ ਸਾਹਿਬ ਦੇ ਘਰ ਹੋਈ ਚੋਰੀ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਈ ਗਈ ਲੜਕੀ ਨਾਲ ਪੁਲਸ ਮੁਲਾਜਮਾੰ ਵੱਲੋਂ ਕੀਤੇ ਗਏ ਤਸ਼ੱਦਦ ਦੇ ਵਿਰੋਧ ਵਿੱਚ ਪੁਲਸ ਮੁਲਾਜਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜੱਥੇਬੰਦੀਆ ਅਤੇ ਕ੍ਰਿਸ਼ਚਿਅਨ ਭਾਈਚਾਰੇ ਦੇ ਆਗੂਆ ਵੱਲੋਂ ਐਸ.ਐਸ.ਪੀ ਗੁਰਦਾਸਪੁਰ ਦੇ ਦਫਤਰਾ ਦੇ ਸਾਹ੍ਹਮਣੇ ਧਰਨਾ ਦਿੱਤਾ ਗਿਆ। ਜਦੋਂ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।
ਇਸ ਸਬੰਧੀ ਆਗੂ ਮੰਗ ਕਰ ਰਹੇ ਸਨ ਕਿ ਇਨ੍ਹਾਂ ਪੁਲਸ ਮੁਲਾਜਮਾਂ ਖਿਲਾਫ ਯੋਗ ਕਾਰਵਾਈ ਕੀਤੀ ਜਾਵੇ, ਕਿਉਕਿ ਲੜਕੀ ਮਮਤਾ ਤੇ ਅਤਿਆਚਾਰ ਕੀਤਾ ਹੈ। ਜਦੋਂ ਕਿ ਮਹਿਲਾ ਪੁਲਸ ਵੱਲੋਂ ਇਸਦੀ ਪੁੱਛਗਿੱਛ ਲਈ ਨਹੀਂ ਕੀਤੀ ਗਈ। ਇਸ ਲਈ ਮੁਅੱਤਲ ਕਰਨਾ ਜਾਂ ਫਿਰ ਲਾਈਨ ਹਾਜਰ ਕਰਨਾ ਕੋਈ ਸਜ੍ਹਾ ਨਹੀਂ ਹੈ। ਜਦੋਂ ਤੱਕ ਯੋਗ ਕਾਰਵਾਈ ਕਰਕੇ ਇਨ੍ਹਾਂ ਖਿਲਾਫ ਮਾਮਲਾ ਦਰਜ ਨਹੀਂ ਹੋਵੇਗਾ, ਸਾਡਾ ਧਰਨਾ ਨਿਰੰਤਰ ਜਾਰੀ ਰਹੇਗਾ।
ਉਧਰ ਐਸ.ਐਸ.ਪੀ ਗੁਰਦਾਸਪੁਰ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਜੱਥੇਬੰਦੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ 1 ਹਫਤੇ ਦਾ ਸਮਾਂ ਹੋਰ ਦਿੱਤਾ ਜਾਵੇ ਤਾਂ ਹੀ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ, ਕਿਉੰਕਿ ਜਾਂਚ ਪੜਤਾਲ ਚੱਲੀ ਰਹੀ। ਐਸ.ਐਸ.ਪੀ ਦੇ ਭਰੋਸੇ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਜੋਸ਼ ਨਿਊਜ਼ ਨੂੰ ਮਿਲੀ ਸੂਤਰਾਂ ਮੁਤਾਬਕ ਖਬਰ ਹੈ ਕਿ ਇਸ ਚੋਰੀ ਸਬੰਧੀ ਕੀਤੀ ਜਾ ਰਹੀ ਜਾਂਚ ਅਧਿਕਾਰੀ ਵੱਲੋਂ ਬੜੀ ਸੰਜੀਦਗੀ ਨਾਲ ਘੋਖ ਕੀਤੀ ਜਾ ਰਹੀ ਹੈ। ਇਹ ਚੋਰੀ ਦੀ ਘਟਨਾ ਕੋਈ ਨਵਾਂ ਮੋੜ ਲੈ ਸਕਦੀ ਹੈ। ਕਿਉੰਕਿ ਇਸ ਸਬੰਧੀ ਕਈ ਲੋਕ ਸ਼ੱਕ ਦੇ ਘੇਰੇ ਵਿੱਚ ਆ ਰਹੇ ਹਨ। ਜਿਸ ਕਰਕੇ ਉਹ ਸਕਦਾ ਹੈ ਕਿ ਇਹ ਜਾਂਚ ਜੱਜ ਸਾਹਿਬ ਦੇ ਘਰ ਹੋਈ ਚੋਰੀ ਸਬੰਧੀ ਕੋਈ ਨਵਾਂ ਮੋੜ ਲੈ ਲਵੇ।


