ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ)-ਪੰਜਾਬ ਮੰਡੀ ਬੋਰਡ ਦੇ ਸਾਬਕਾ ਐਕਸੀਅਨ ਤੋਂ 20 ਲੱਖ ਰੂਪਏ ਦੀ ਫਿਰੋਤੀ ਮੰਗਣ ਅਤੇ ਫਿਰੋਤੀ ਨਾ ਦੇਣ ‘ਤੇ ਜਾਨੋ ਮਾਰਨ ਦੀ ਧਮਕੀਆਂ ਦੇਣ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਅਣਪਤਾਛੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ |
ਹਰਸਿਮਰਨ ਸਿੰਘ ਰਿਆੜ ਪੁੱਤਰ ਬਲਬੀਰ ਸਿੰਘ ਰਿਆੜ ਵਾਸੀ ਰਿਆੜ ਹਾਊਸ ਸਿਵਲ ਲਾਇਨਜ਼ ਗੁਰਦਾਸਪੁਰ ਨੇ ਦੱਸਿਆ ਕਿ ਸਾਲ 2019 ਵਿੱਚ ਬਤੌਰ ਐਕਸੀਅਨ ਪੰਜਾਬ ਮੰਡੀ ਬੋਰਡ ਪਠਾਨਕੋਟ ਤੋਂ ਰਿਟਾ. ਹੋਇਆ ਹੈ | 30 ਨਵੰਬਰ ਨੂੰ ਇੰਟਰਨੈਟ ਕਾਲ ‘ਤੇ ਅਣਪਛਾਤੇ ਸਮਾਜ ਵਿਰੋਧੀ ਅਨ੍ਹਸਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਜਿਸ ਵਿੱਚ ਉਸ ਕੋਲੋ 20 ਲੱਖ ਰੂਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਅਤੇ ਫਿਰੋਤੀ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਹਨ |


